Wednesday , December 7 2022

ਦਰਿੰਦੇ ਨੇ 5 ਸਾਲ ਦੀ ਬੱਚੀ ਦੇ ਸਰੀਰ ਨੂੰ ਨੋਚ ਨੋਚ ਕੇ ਕੀਤਾ ਬਲਾਤਕਾਰ !!

ਹਿਸਾਰ ਦੇ ਉਕਲਾਨਾ ‘ਚ 5 ਸਾਲ ਦੀ ਮਾਸੂਮ ਨਾਲ ਵਾਪਰੀ ਸ਼ਰਮਸਾਰ ਘਟਨਾ ਨੇ ਲੋਕਾਂ ਦੇ ਗੁੱਸੇ ਨੂੰ ਸਿਖਰ ‘ਤੇ ਪਹੁੰਚਾ ਦਿੱਤਾ ਹੈ। ਗੁੜੀਆ ਨਾਲ ਬੇਰਹਿਮੀ ਨਾਲ ਬਲਾਤਕਾਰ ਤੋਂ ਬਾਅਦ ਉਸਦੀ ਹੋਈ ਮੌਤ ‘ਤੇ ਸਥਾਨਕ ਲੋਕਾਂ ‘ਚ ਭਾਰੀ ਗੁੱਸਾ ਹੈ ਅਤੇ ਉਹ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕਰ ਰਹੇ ਹਨ।ਇੱਥੇ 5 ਸਾਲ ਦੀ ਮਾਸੂਮ ਬੱਚੀ ਨੂੰ ਰਾਤ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਅਗਵਾ ਕਰ ਲਿਆ ਗਿਆ ਸੀ ਅਤੇ ਉਹ ਬੱਚੀ ਨੂੰ ਅਗਵਾ ਕਰਨ ਤੋਂ ਬਾਅਦ ਉਕਲਾਨਾ ਦੀ ਟੈਲੀਫੋਨ ਐਕਸਚੇਂਜ ਕੋਲ ਲੈ ਗਿਆ।ਦਰਿੰਦੇ ਨੇ ਨਾ ਸਿਰਫ ਮਾਸੂਮ ਦੇ ਜਿਸਮ ਨੂੰ ਨੋਚ ਕੇ ਉਸ ਨਾਲ ਬਲਾਤਕਾਰ ਕੀਤਾ ਬਲਕਿ ਉਸ ਦੇ ਨਾਜ਼ੁਕ ਅੰਗਾਂ ‘ਤੇ ਵੀ ਵਾਰ ਕੀਤਾ। ਸੂਤਰਾਂ ਅਨੁਸਾਰ, ਲੜਕੀ ਦੇ ਨਾਜ਼ੁਕ ਅੰਗਾਂ ਤੋਂ ਲਕੜੀ ਵੀ ਮਿਲੀ ਹੈ। ਇਸ ਕਾਰਨ ਮਾਸੂਮ ਬੱਚੀ ਦੀ ਮੌਤ ਹੋ ਗਈ।ਕੀ ਹੈ ਪੂਰਾ ਮਾਮਲਾ-ਸਵੇਰੇ ਉਠਣ ਤੋਂ ਬਾਅਦ ਜਦੋਂ ਮਾਪਿਆਂ ਨੂੰ ਬੱਚੀ ਨਹੀਂ ਮਿਲੀ ਤਾਂ ਉਹਨਾਂ ਨੇ ਉਸਦੀ ਭਾਲ ਸ਼ੁਰੂ ਕੀਤੀ। ਇਸ ਤੋਂ ਬਾਅਦ ਉਹਨਾਂ ਨੂੰ ਆਪਣੀ ਬੱਚੀ ਦੀ ਲਾਸ਼ ਟੈਲੀਫੋਨ ਐਕਸਚੈਂਜ ਕੋਲ ਖੂਨ ਨਾਲ ਲੱਥਪੱਥ ਹਾਲਤ ‘ਚ ਮਿਲੀ।ਮਾਪਿਆਂ ਅਨੁਸਾਰ, ਬੱਚੀ ਦੇ ਸਰੀਰ ਨੂੰ ਬੁਰੀ ਤਰ੍ਹਾਂ ਨਾਲ ਨੋਚਿਆ ਗਿਆ ਸੀ ਅਤੇ ਪੂਰੇ ਸਰੀਰ ‘ਤੇ ਜ਼ਖਮ ਮਿਲੇ ਹਨ।ਇਸ ਸ਼ਰਮਨਾਕ ਕਾਂਡ ਤੋਂ ਬਾਅਦ ਲੋਕਾਂ ‘ਚ ਗੁੱਸਾ ਅਜਿਹਾ ਫੁੱਟਿਆ ਕਿ ਉਹ ਸੜਕਾਂ ‘ਤੇ ਉਤਰ ਆਏ ਹਨ। ਉਹਨਾਂ ਨੇ ਕਾਤਲਾਂ ਨੂੰ ਫਾਂਸੀ ਦੇਣ ਦੀ ਮੰਗ ਵੀ ਕੀਤੀ ਹੈ।ਪ੍ਰਸ਼ਾਸਨ ਅਤੇ ਲੋਕਾਂ ‘ਚ ਕੋਈ ਸਹਿਮਤੀ ਨਾ ਬਣਨ ‘ਤੇ ਮੌਤ ਤੋਂ ਤਕਰੀਬਨ 24 ਘੰਟੇ ਬਾਅਦ ਗੁੜੀਆ ਦੀ ਲਾਸ਼ ਨੂੰ ਦਫਨਾਇਆ ਗਿਆ ਹੈ।