ਤੋਬਾ ਤੋਬਾ : ਪੰਜਾਬੀ ਕੁੜੀ ਨੇ ਵਿਦੇਸ਼ ਜਾ ਕੇ ਜੋ ਕਾਰਾ ਕੀਤਾ ਪਤੀ ਦੇ ਉਡੇ ਹੋਸ਼ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿਥੇ ਧੋਖਾਧੜੀ ਅਤੇ ਲੁੱਟ ਖੋਹ ਦੇ ਮਾਮਲੇ ਸਾਹਮਣੇ ਆ ਰਹੇ ਹਨ ਉਥੇ ਵੀ ਬਹੁਤ ਸਾਰੇ ਲੋਕਾਂ ਵੱਲੋਂ ਵਿਦੇਸ਼ ਜਾਣ ਦੇ ਨਾਮ ਤੇ ਵੀ ਠੱਗੀਆਂ ਮਾਰੀਆਂ ਜਾ ਰਹੀਆਂ ਹਨ। ਅੱਜ ਦੇ ਦੌਰ ਵਿਚ ਬਹੁਤ ਸਾਰੇ ਨੌਜਵਾਨਾਂ ਵੱਲੋਂ ਵਿਦੇਸ਼ ਜਾਣ ਲਈ ਕਾਨੂੰਨੀ ਅਤੇ ਗੈਰ-ਕਾਨੂੰਨੀ ਰਸਤਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਉਥੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਵਿਆਹ ਕਰਕੇ ਬਾਹਰ ਜਾਣ ਨੂੰ ਪਹਿਲ ਦਿੱਤੀ ਜਾਂਦੀ ਹੈ। ਜਿਥੇ ਵਿਆਹ ਤੋਂ ਬਾਅਦ ਲੜਕੀ ਨੂੰ ਵਿਦੇਸ਼ ਭੇਜ ਦਿੱਤਾ ਜਾਂਦਾ ਹੈ ਅਤੇ ਜਿਸ ਵੱਲੋਂ ਬਾਅਦ ਵਿੱਚ ਆਪਣੇ ਪਤੀ ਨੂੰ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਅਜਿਹੇ ਮਾਮਲੇ ਆਮ ਹੀ ਸਾਹਮਣੇ ਆ ਰਹੇ ਹਨ। ਹੁਣ ਪੰਜਾਬੀ ਕੁੜੀ ਵੱਲੋਂ ਵਿਦੇਸ਼ ਜਾ ਕੇ ਪਤੀ ਨਾਲ ਅਜਿਹਾ ਕੀਤਾ ਗਿਆ ਹੈ ਕੇ ਸਭ ਦੇ ਹੋਸ਼ ਉੱਡ ਗਏ ਹਨ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ।

ਵਿਦੇਸ਼ ਜਾ ਕੇ ਲੜਕੀਆਂ ਵੱਲੋਂ ਆਪਣੇ ਪਤੀ ਨੂੰ ਧੋਖਾ ਦੇਣ ਦੇ ਮਾਮਲੇ ਵਿੱਚ ਉਸ ਸਮੇਂ ਵਾਧਾ ਹੋਇਆ ਜਦੋਂ ਲੁਧਿਆਣਾ ਦੀ ਇੱਕ ਵਿਆਹੁਤਾ ਲੜਕੀ ਵੱਲੋਂ ਵਿਦੇਸ਼ ਜਾ ਕੇ ਆਪਣੇ ਪਤੀ ਨੂੰ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲੜਕੇ ਦੇ ਪਿਤਾ ਗੁਰਵਿੰਦਰ ਸਿੰਘ ਨੇ ਦੱਸਿਆ ਹੈ , ਉਨ੍ਹਾਂ ਨੇ 2014 ਦੇ ਵਿੱਚ ਆਪਣੇ ਬੇਟੇ ਦਾ ਵਿਆਹ ਲਿਪਿਕਾ ਨਾਲ ਕੀਤਾ ਸੀ ਜਿੱਥੇ ਉਨ੍ਹਾਂ ਵੱਲੋਂ ਆਪਣੀ ਨੂੰਹ ਨੂੰ ਪੰਜ ਸਾਲ ਬਾਅਦ ਆਸਟਰੇਲੀਆ ਭੇਜ ਦਿੱਤਾ ਗਿਆ ਸੀ। ਜਿਸ ਨੇ ਆਖਿਆ ਸੀ ਕਿ ਕੁੱਝ ਸਮੇਂ ਬਾਅਦ ਉਹ ਆਪਣੇ ਪਤੀ ਨੂੰ ਬੁਲਾ ਲਵੇਗਾ।

ਪਰ ਉਸ ਵੱਲੋਂ ਆਪਣੇ ਪਤੀ ਨੂੰ ਬੁਲਾਉਣ ਤੋਂ ਇਨਕਾਰ ਕੀਤਾ ਗਿਆ, ਤੇ ਹੁਣ ਅਦਾਲਤ ਵਿਚ ਆਪਣੇ ਪਤੀ ਤੋਂ ਤਲਾਕ ਲੈਣ ਦਾ ਮਾਮਲਾ ਵੀ ਦਰਜ ਕਰਵਾ ਦਿੱਤਾ ਗਿਆ। ਇਸ ਕੇਸ ਨੂੰ ਵਾਪਸ ਲੈਣ ਲਈ ਆਪਣੇ ਸਹੁਰੇ ਪਰਿਵਾਰ ਕੋਲ ਗਹਿਣੇ ਅਤੇ ਹੋਰ ਸਮਾਨ ਦੀ ਮੰਗ ਕੀਤੀ ਗਈ। ਸਹੁਰੇ ਪਰਿਵਾਰ ਵੱਲੋਂ ਉਸ ਦੀ ਇਸ ਮੰਗ ਨੂੰ ਮੰਨ ਲਿਆ ਗਿਆ ਅਤੇ ਸਾਰਾ ਸਮਾਨ ਵਾਪਸ ਦੇ ਦਿੱਤਾ ਗਿਆ। ਉਸ ਲੜਕੀ ਅਤੇ ਉਸ ਦੇ ਭਰਾ ਵੱਲੋਂ ਸੋਚੀ ਸਮਝੀ ਸਾਜਿਸ਼ ਦੇ ਤਹਿਤ ਸਮਾਨ ਲੈਣ ਤੋਂ ਬਾਅਦ ਆਪਣੀ ਸ਼ਿਕਾਇਤ ਵਾਪਸ ਨਹੀਂ ਲਈ ਗਈ।

ਜਿਸ ਤੋਂ ਬਾਅਦ ਹੁਣ ਸਹੁਰੇ ਪਰਿਵਾਰ ਵੱਲੋਂ ਉਸਦੇ ਖਿਲਾਫ਼ ਸ਼ਿਕਾਇਤ ਸੀ ਪੀ ਨੂੰ ਕੀਤੀ ਗਈ ਹੈ। ਅਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਿੱਥੇ ਦੋਸ਼ੀ ਲਿਪਿਕਾ ਗੁਲਾਟੀ ਅਤੇ ਉਸ ਦੇ ਭਰਾ ਮੋਹਿਤ ਗੁਲਾਟੀ ਦੇ ਖਿਲਾਫ ਥਾਣਾ ਪੀਏਯੂ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।