Wednesday , October 27 2021

ਤੋਬਾ ਤੋਬਾ ਅਮਰੀਕਾ ਤੋਂ ਹੁਣ ਅਚਾਨਕ ਆ ਗਈ ਟਰੰਪ ਬਾਰੇ ਵੱਡੀ ਖਬਰ ਹੋ ਗਈ ਓਹੀ ਗਲ੍ਹ ਜੋ ਸੋਚ ਰਹੇ ਸੀ

ਆਈ ਤਾਜਾ ਵੱਡੀ ਖਬਰ

ਅਮਰੀਕਨ ਰਾਸਟਰਪਤੀ ਲਈ ਹੋਈਆਂ ਇਸ ਵਾਰ ਦੀਆਂ ਚੋਣਾਂ ਕੁਝ ਜ਼ਿਆਦਾ ਹੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇੱਕ ਤੇ ਕਰੋਨਾ ਕਾਲ ਦੌਰਾਨ ਵਿਸ਼ਵ ਦੀ ਸਭ ਤੋਂ ਵੱਡੀ ਤਾਕਤ ਮੰਨੇ ਜਾਂਦੇ ਦੇਸ਼ ਵਿੱਚ ਰਾਸ਼ਟਰਪਤੀ ਦੀਆਂ ਅਹਿਮ ਚੋਣਾਂ ਦਾ ਹੋਣਾ ਹੀ ਆਪਣੇ ਆਪ ਦੇ ਵਿੱਚ ਇਕ ਬਹੁਤ ਵੱਡੀ ਖ਼ਬਰ ਹੈ। ਪਰ ਇੱਥੇ ਇਹ ਖ਼ਬਰ ਚਰਚਾ ਦਾ ਵਿਸ਼ਾ ਬਣ ਪੂਰੇ ਸੰਸਾਰ ਵਿੱਚ ਫੈਲ ਗਈ ਹੈ ਜਿਸ ਦਾ ਕਾਰਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਹਨ। ਰਾਸ਼ਟਰਪਤੀ ਦੇ ਅਾਹੁਦੇ ਲਈ ਕਰਵਾਈਆਂ ਗਈਆਂ ਚੋਣਾਂ ਵਿੱਚ

ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡਨ ਨੇ ਵੱਡੀ ਲੀਡ ਨਾਲ ਜਿੱਤ ਦਰਜ ਕੀਤੀ ਅਤੇ ਰਿਪਬਲਿਕਨ ਪਾਰਟੀ ਵੱਲੋਂ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇਨ੍ਹਾਂ ਚੋਣਾਂ ਵਿਚ ਹਾਰ ਗਏ। ਪਰ ਉਨ੍ਹਾਂ ਵੱਲੋਂ ਅਜੇ ਵੀ ਆਪਣੀ ਹਾਰ ਨੂੰ ਕਬੂਲ ਨਹੀਂ ਕੀਤਾ ਗਿਆ। ਆਪਣੇ ਵੱਖਰੇ ਤਰੀਕੇ ਨਾਲ ਉਹ ਅਜੇ ਵੀ ਇਸ ਹਾਰ ਨੂੰ ਮੰਨਣ ਲਈ ਤਿਆਰ ਨਹੀਂ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੇ ਮਹਿਜ਼ 15 ਦਿਨ ਹੀ ਬਾਕੀ ਹਨ ਜਿਸਦੇ ਚਲਦੇ ਹੋਏ ਉਨ੍ਹਾਂ ਨੇ ਇਕ ਹੋਰ ਨਵਾਂ ਦਾਅ ਖੇਡਿਆ ਹੈ।

ਟਰੰਪ ਨੇ ਜਾਰਜੀਆ ਦੇ ਮੁੱਖ ਚੋਣ ਅਧਿਕਾਰੀ ਉੱਪਰ ਦਬਾਅ ਪਾਇਆ ਕਿ ਉਹ ਉਸ ਦੀ ਹਾਰ ਨੂੰ ਬਦਲਣ ਵਾਸਤੇ ਜ਼ਰੂਰੀ ਵੋਟਾਂ ਦੀ ਵਿਵਸਥਾ ਕਰਨ। ਜਿਸ ਲਈ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਤਕਰੀਬਨ ਇਕ ਘੰਟੇ ਤੱਕ ਜਾਰਜੀਆ ਸੂਬੇ ਦੇ ਮੁੱਖ ਚੋਣ ਅਧਿਕਾਰੀ ਨਾਲ ਗੱਲ ਬਾਤ ਕੀਤੀ ਜਿਥੇ ਟਰੰਪ ਨੇ ਆਖਿਆ ਕਿ ਜੇਕਰ ਉਹ ਆਪਣਾ ਨਤੀਜਾ ਨਹੀਂ ਬਦਲਦੇ ਤਾਂ ਉਹ ਇਸ ਦਾ ਖਮਿਆਜਾ ਭੁਗਤਣ ਲਈ ਤਿਆਰ ਰਹਿਣ। ਇਸ ਗੱਲ ਬਾਤ ਦੀ ਖੁਫੀਆ ਤਰੀਕੇ ਨਾਲ ਬਣੀ ਹੋਈ ਇਕ ਵੀਡੀਓ ਨੂੰ ਵਾਸ਼ਿੰਗਟਨ ਪੋਸਟ ਅਖ਼ਬਾਰ ਵੱਲੋਂ ਐਤਵਾਰ ਨੂੰ ਜਾਰੀ ਕੀਤਾ ਗਿਆ।

ਇਸਦੇ ਨਾਲ ਹੀ ਇਸ ਸਾਰੀ ਗੱਲ ਬਾਤ ਦੀ ਆਡੀਓ ਨਿਊਯਾਰਕ ਟਾਈਮਜ਼ ਅਖ਼ਬਾਰ ਵੱਲੋਂ ਜਾਰੀ ਕੀਤੀ ਗੲੀ ਹੈ। ਜਿਸ ਵਿੱਚ ਟਰੰਪ ਮੁੱਖ ਚੋਣ ਅਧਿਕਾਰੀ ਬ੍ਰੈਡ ਰੇਫੇਨਸਪਰਜਰ ਨੂੰ ਅੱਜ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ਉਹ ਵੋਟਾਂ ਦੀ ਗਿਣਤੀ ਇਕ ਵਾਰ ਫਿਰ ਤੋਂ ਕਰਵਾਉਣ ਤਾਂ ਜੋ ਬਾਈਡਨ ਦੀ ਜਗ੍ਹਾ ਮੈਂ ਜਿੱਤ ਸਕਾਂ। ਇਸ ਦਾ ਜਵਾਬ ਮੁੱਖ ਚੋਣ ਅਧਿਕਾਰੀ ਦੇ ਵਕੀਲ ਵੱਲੋਂ ਦਿੱਤਾ ਗਿਆ ਪਰ ਇਸ ਉੱਪਰ ਟਰੰਪ ਨੇ ਧਮਕੀ ਦਿੰਦੇ ਹੋਏ ਆਖਿਆ ਕਿ ਜੇਕਰ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਤਾਂ ਇਸ ਦਾ ਖਮਿਆਜਾ ਭੁਗਤਣ ਨੂੰ ਤਿਆਰ ਰਹੋ।