Tuesday , January 26 2021

ਤੁਸੀਂ ਹੈਰਾਨ ਹੋ ਜਾਵੋਗੇ ਦੇ SGPC ਨਵੇਂ ਚੁਣੇ ਪ੍ਰਧਾਨ ਬਾਰੇ ਇਹ ਗੱਲ ਜਾਣ ਕੇ ..

ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਤੋਂ ਵੋਟਾਂ ਲਈ ਸਮਰਥਨ ਮੰਗੇ ਜਾਣ ਦੇ ਮਾਮਲੇ ਵਿੱਚ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹੀਏ ਕਰਾਰ ਦਿੱਤੇ ਗਏ ਲੀਡਰਾਂ ਚ ਕਲ ਬਣਾਏ ਗਏ ਸ਼੍ਰੋਮਣੀ ਕੇਮਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਸ਼ਾਮਿਲ ਸਨ। ਅਕਾਲੀ ਦਲ ਬਾਦਲ ਨੇ ਇਸ ਨਿਜੁਕਤੀ ਨਾਲ ਕੌਮ ਨਾਲ ਵੱਡੀ ਖੇਡ ਲਈ ਹੈ। ਜਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਤੋਂ ਵੋਟਾਂ ਲਈ ਸਮਰਥਨ ਲੈਣ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਕਾਲੀ ਦਲ ਸਣੇ ਕੁਝ ਬਾਕੀ ਪਾਰਟੀਆਂ ਦੇ ਲੀਡਰਾਂ ਨੂੰ ਤਨਖਾਹ ਲਈ ਸੀ। ਜਿਨਾਂ ਚ ਮੌਜੂਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਵੀ ਸ਼ਾਮਿਲ ਸਨ।ਸਿੰਘ ਸਾਹਿਬ ਦੇ ਆਦੇਸ਼ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਦੀ ਜਾਂਚ ਰਿਪੋਰਟ ਤੋਂ ਬਾਅਦ ਸਿੰਘ ਸਾਹਿਬਾਨ ਵੱਲੋਂ 44 ਸਿੱਖ ਆਗੂਆਂ ਨੂੰ ਅਕਾਲ ਤਖਤ ਸਾਹਿਬ ਵਿੱਚ ਸਪੱਸ਼ਟੀਕਰਨ ਲਈ ਸੱਦਿਆ ਗਿਆ ਸੀ, ਜਿਨ੍ਹਾਂ ਵਿੱਚੋਂ 4 ਆਗੂ ਨਹੀਂ ਪੁੱਜ ਸਕੇ ਸਨ। ਹਾਜ਼ਰ ਹੋਏ 40 ਆਗੂਆਂ ਵਿੱਚੋ 21 ਸਾਬਤ ਸੂਰਤ ਸਿੱਖ ਆਗੂਆਂ ਨੂੰ ਬਾਕਾਇਦਾ ਤਨਖਾਹੀਏ ਕਰਾਰ ਦਿੰਦਿਆਂ ਧਾਰਮਿਕ ਸੇਵਾ ਲਾਈ ਗਈ ਸੀ, 18 ਪਤਿਤ ਸਿੱਖ ਆਗੂਆਂ ਨੂੰ ਕੇਵਲ ਧਾਰਮਿਕ ਸੇਵਾ ਹੀ ਲਾਈ ਗਈ ਸੀ ਅਤੇ ਇੱਕ ਨੂੰ ਮੁਆਫ਼ ਕਰ ਦਿੱਤਾ ਗਿਆ ਸੀ। ਲਾਈ ਗਈ ਤਨਖਾਹ ਪੂਰੀ ਕਰਦਿਆਂ ਸਿੱਖ ਮੁੱਖ ਧਾਰਾ ਵਿੱਚ ਅੱਜ ਮੁੜ ਸ਼ਾਮਲ ਹੋਏ 21 ਸਾਬਤ ਸੂਰਤ ਸਿੱਖ ਆਗੂਆਂ ਵਿੱਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਅਜੀਤ ਸਿੰਘ ਸ਼ਾਂਤ, ਦਰਬਾਰਾ ਸਿੰਘ ਗੁਰੂ, ਪਰਮਿੰਦਰ ਸਿੰਘ ਢੀਂਡਸਾ, ਵਰਿੰਦਰ ਕੌਰ, ਇੰਦਰਇਕਬਾਲ ਸਿੰਘ ਅਟਵਾਲ, ਮਨਤਾਰ ਸਿੰਘ ਬਰਾੜ, ਪ੍ਰਕਾਸ਼ ਸਿੰਘ ਭੱਟੀ, ਗੁਰਪ੍ਰੀਤ ਸਿੰਘ ਰਾਜੂ, ਜੀਤਮਹਿੰਦਰ ਸਿੰਘ ਸਿੱਧੂ, ਪਰਮਬੰਸ ਸਿੰਘ, ਕੰਵਲਜੀਤ ਸਿੰਘ ਰੋਜੀ ਬਰਕੰਦੀ, ਹਰਪ੍ਰੀਤ ਸਿੰਘ ਕੋਟਭਾਈ, ਸੁਰਜੀਤ ਸਿੰਘ ਰੱਖੜਾ, ਇਕਬਾਲ ਸਿੰਘ ਝੂੰਦਾਂ, ਈਸ਼ਰ ਸਿੰਘ ਮਿਹਰਬਾਨ, ਗੋਬਿੰਦ ਸਿੰਘ ਲੌਂਗੋਵਾਲ, ਰਣਜੀਤ ਸਿੰਘ ਤਲਵੰਡੀ, ਹਰੀ ਸਿੰਘ ਨਾਭਾ ਤੇ ਦੀਦਾਰ ਸਿੰਘ ਭੱਟੀ (ਸਾਰੇ ਸ਼੍ਰੋਮਣੀ ਅਕਾਲੀ ਦਲ) ਅਤੇ ਅਜੀਤਇੰਦਰ ਸਿੰਘ ਮੋਫ਼ਰ ਕਾਂਗਰਸ ਪਾਰਟੀ ਨਾਲ ਸਬੰਧਤ ਹਨ। ਸ੍ਰੀ ਮਲੂਕਾ ਨੇ ਕਿਹਾ ਕਿ ਵੋਟਾਂ ਖਾਤਰ ਡੇਰੇ ਜਾਣਾ ਉਨ੍ਹਾਂ ਦੀ ਗਲਤੀ ਸੀ। ਪੜਤਾਲ ਉਪਰੰਤ ਹੀ ਸਿੰਘ ਸਾਹਿਬਾਨ ਵੱਲੋਂ ਧਾਰਮਿਕ ਸੇਵਾ ਲਾਈ ਗਈ ਸੀ, ਜੋ ਉਨ੍ਹਾਂ ਸਿਰ ਮੱਥੇ ਮੰਨਦਿਆਂ ਪੂਰੀ ਕੀਤੀ ਹੈ।