Wednesday , May 25 2022

ਤਿੰਨ ਔਰਤਾਂ ਦੀ ਇਹ ਤਸਵੀਰ ਕੋਈ ਆਮ ਨਹੀਂ ਬਲਕਿ ਪੰਜਾਬ ਦੀ ਸਿਆਸਤ ਵਿੱਚ ਤਰਥੱਲੀ ਮਚਾਉਣ ਵਾਲੀ ਹੈ ਕਿਓੰਕੇ..

ਤਿੰਨ ਔਰਤਾਂ ਦੀ ਇਹ ਤਸਵੀਰ ਕੋਈ ਆਮ ਨਹੀਂ ਬਲਕਿ ਪੰਜਾਬ ਦੀ ਸਿਆਸਤ ਵਿੱਚ ਤਰਥੱਲੀ ਮਚਾਉਣ ਵਾਲੀ ਹੈ ਕਿਓੰਕੇ..

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਅਮਨਦੀਪ ਦੀਕਸ਼ਿਤ

ਚੰਡੀਗੜ੍ਹ: ਤਿੰਨ ਔਰਤਾਂ ਦੀ ਇਹ ਤਸਵੀਰ ਕੋਈ ਆਮ ਨਹੀਂ ਬਲਕਿ, ਪਿਛਲੇ ਇੱਕ-ਦੋ ਦਿਨਾਂ ਤੋਂ ਪੰਜਾਬ ਦੀ ਸਿਆਸਤ ਵਿੱਚ ਤਰਥੱਲੀ ਮਚਾਉਣ ਵਾਲੀ ਹੈ। ‘ਏਬੀਪੀ ਸਾਂਝਾ’ ਵੱਲੋਂ ਪ੍ਰਮੁੱਖਤਾ ਨਾਲ ਉਭਾਰੇ ਇਸ ਮਸਲੇ ਦੀ ਤਸਵੀਰ, ਜਿਸ ਦੇ ਆਲ਼ੇ-ਦੁਆਲ਼ੇ ਇਹ ਸਾਰੀ ਕਹਾਣੀ ਘੁੰਮਦੀ ਹੈ, ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਖਾਸਮ-ਖਾਸ ਅਰੂਸਾ ਆਲਮ, ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਮੁਖੀ ਚਰਨਜੀਤ ਚੱਢਾ ਦੀ ਨੂੰਹ ਅਨੂ ਚੱਢਾ ਤੇ ਉਨ੍ਹਾਂ ਦੀ ਨੂੰਹ ਜਪਿੰਦਰ ਚੱਢਾ ਦਿਖਾਈ ਦੇ ਰਹੀਆਂ ਹਨ।

 

 

ਕਿਉਂ ਇਹ ਤਸਵੀਰ ਹੈ ਖ਼ਾਸ-

ਇਹ ਫ਼ੋਟੋ ਇਸ ਲਈ ਖਾਸ ਹੈ ਕਿਉਂਕਿ ਇਸ ਨੂੰ ਇੰਸਟਾਗ੍ਰਾਮ ਤੇ ਫੇਸਬੁੱਕ ‘ਤੇ ਅਪਲੋਡ ਕਰਨ ਵਾਲੀ ਜਪਿੰਦਰ ਚੱਢਾ ਨੇ ਇਸ ਨੂੰ ਪੋਸਟ ਕਰਨ ਦਾ ਸਥਾਨ ਮੁੱਖ ਮੰਤਰੀ ਨਿਵਾਸ ਦੱਸਿਆ ਹੈ। ਇਸ ਦੇ ਨਾਲ ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ ਇਹ ਤਸਵੀਰ ਉਦੋਂ ਸਾਹਮਣੇ ਆਈ ਹੈ ਜਦ ਪੰਜਾਬ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦਰਮਿਆਨ ਖਾਨਾਜੰਗੀ ਜਾਰੀ ਹੈ ਤੇ ਇਨ੍ਹਾਂ ਵਿੱਚੋਂ ਇੱਕ ਸੀਨੀਅਰ ਪੁਲਿਸ ਅਧਿਕਾਰੀ ਦਾ ਸਬੰਧ ਇੰਦਰਪ੍ਰੀਤ ਚੱਢਾ ਖ਼ੁਦਕੁਸ਼ੀ ਕੇਸ ਨਾਲ ਜੁੜਦਾ ਹੈ।

ਡੀਜੀਪੀ ਤੇ ਚੱਢਾ ਪਰਿਵਾਰ ਦਾ ‘ਰਿਸ਼ਤਾ’-

ਦਰਅਸਲ, ਮਰਹੂਮ ਇੰਦਰਪ੍ਰੀਤ ਚੱਢਾ ਦੇ ਪੁੱਤਰ ਅਨਮੋਲ ਚੱਢਾ ਮੁਤਾਬਕ ਉਨ੍ਹਾਂ ਦੇ ਪਿਤਾ ਨੇ ਆਪਣੇ ਖ਼ੁਦਕੁਸ਼ੀ ਪੱਤਰ ਵਿੱਚ ਪੰਜਾਬ ਪੁਲਿਸ ਦੇ ਡੀਜੀਪੀ (ਐਚਆਰਡੀ) ਸਿਧਾਰਥ ਚਟੋਪਾਧਿਆਏ ਨੂੰ ਆਪਣੀ ਮੌਤ ਦੇ ਜ਼ਿੰਮੇਵਾਰਾਂ ਵਿੱਚ ਦੱਸਿਆ ਹੈ ਤੇ ਉਨ੍ਹਾਂ ਚਟੋਪਾਧਿਆਏ ਦਾ ਨਾਂ ਚਾਰ ਵਾਰ ਲਿਖਿਆ। ਇੰਦਰਪ੍ਰੀਤ ਚੱਢਾ ਦੀ ਖ਼ੁਦਕੁਸ਼ੀ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਇਸ ਮਾਮਲੇ ਵਿੱਚ ਚਟੋਪਾਧਿਆਏ ਦੀ ਸ਼ਮੂਲੀਅਤ ਦੀ ਪੜਤਾਲ ਕਰ ਰਹੀ ਸੀ।

ਡੀਜੀਪੀ ਦਾ ਹਾਈਕੋਰਟ ਵਾਲਾ ਦਾਅ-

ਉੱਧਰ ਦੂਜੇ ਪਾਸੇ ਡੀਜੀਪੀ ਚਟੋਪਾਧਿਆਏ ਨੇ ਹਾਈਕੋਰਟ ਵਿੱਚ ਜਾ ਕੇ ਡੀਜੀਪੀ ਸੁਰੇਸ਼ ਅਰੋੜਾ ਤੇ ਡੀਜੀਪੀ ਦਿਨਕਰ ਗੁਪਤਾ ਵਿਰੁੱਧ ਇੱਕ ਡਰੱਗ ਕੇਸ ਦੀ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਖ਼ੁਦ ਨੂੰ ਜਾਣਬੁੱਝ ਕੇ ਖ਼ੁਦਕੁਸ਼ੀ (ਇੰਦਰਪ੍ਰੀਤ ਚੱਢਾ ਖ਼ੁਦਕੁਸ਼ੀ) ਕੇਸ ਵਿੱਚ ਫਸਾਉਣ ਦੇ ਇਲਜ਼ਾਮ ਲਾਏ, ਤਾਂ ਅਦਾਲਤ ਨੇ ਉਨ੍ਹਾਂ ਵਿਰੁੱਧ ਜਾਰੀ ਜਾਂਚ ‘ਤੇ ਰੋਕ ਲਾ ਦਿੱਤੀ। ਇਸ ਤੋਂ ਬਾਅਦ ਕੈਪਟਨ ਨੇ ਸਾਰੇ ਉੱਚ ਪੁਲਿਸ ਅਧਿਕਾਰੀਆਂ ਦੀ ਕਲਾਸ ਵੀ ਲਾਈ ਸੀ ਤੇ ਆਪਣੇ ਕੰਮਕਾਜੀ ਮਸਲਿਆਂ ਨੂੰ ਮੀਡੀਆ ਤੇ ਅਦਾਲਤ ਵਿੱਚ ਨਾ ਲਿਜਾਣ ਦੀ ਤਾਕੀਦ ਵੀ ਕੀਤੀ ਸੀ।

ਆਮ ਤੌਰ ‘ਤੇ ਕੋਈ ਵੱਡਾ ਅਧਿਕਾਰੀ ਆਪਣੇ ਸੀਨੀਅਰ ਤੇ ਬਰਾਬਰੀ ਵਾਲੇ ਅਧਿਕਾਰੀਆਂ ਦੇ ਨਾਲ ਰਿਸ਼ਤੇ ਤੇ ਵਿਹਾਰ ਵਿਰੁੱਧ ਮੁਕੱਦਮੇਬਾਜ਼ੀ ਤੋਂ ਗੁਰੇਜ਼ ਕਰਦਾ ਹੈ, ਪਰ ਚਟੋਪਾਧਿਆਏ ਨੇ ਅਜਿਹਾ ਕਿਉਂ ਕੀਤਾ। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਕਿਸੇ ਰਸੂਖ਼ਵਾਨ ਦੇ ਦਖ਼ਲ ਦਾ ਡਰ ਸਤਾ ਰਿਹਾ ਸੀ। ਜਦ ਏਬੀਪੀ ਨੇ ਚਟੋਪਾਧਿਆਏ ਨੂੰ ਪੁੱਛਿਆ ਕਿ ਉਹ ਅਦਾਲਤ ਕਿਉਂ ਗਏ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ। ਉਨ੍ਹਾਂ ਹੋਰ ਤਾਂ ਕੁਝ ਨਹੀਂ ਕਿਹਾ ਪਰ ਸੀਐਮ ਦਫ਼ਤਰ ਦੇ ਕੁਝ ਦੱਸਣ ਦਾ ਨਾਂ ਲਿਆ।

ਅਰੂਸਾ ਤੇ ਚੱਢਾ ਪਰਿਵਾਰ ਦੀ ਨੇੜਤਾ-

ਹੁਣ ਚੱਢਾ ਪਰਿਵਾਰ ਦੀਆਂ ਔਰਤਾਂ ਦੀ ਤੇ ਮੁੱਖ ਮੰਤਰੀ ਦੀ ਖ਼ਾਸ ਦੋਸਤ ਅਰੂਸਾ ਆਲਮ ਨਾਲ ਨੇੜਤਾ ਨੂੰ ਉਜਾਗਰ ਕਰਦੀ ਇਹ ਤਸਵੀਰ ਸਾਹਮਣੇ ਆਈ ਹੈ। ਤਸਵੀਰ ਦੇਖਦਿਆਂ ਤੇ ਉਸ ਹੇਠਾਂ ਲਿਖੀ ਕੈਪਸ਼ਨ ਨੂੰ ਪੜ੍ਹਨ ਤੋਂ ਬਾਅਦ ਇਹ ਸਮਝ ਆਉਂਦਾ ਹੈ ਕਿ ਚੱਢਾ ਪਰਿਵਾਰ ਦੀ ਨੇੜਤਾ ਮੁੱਖ ਮੰਤਰੀ ਨਾਲੋਂ ਜ਼ਿਆਦਾ ਅਰੂਸਾ ਆਲਮ ਨਾਲ ਹੈ। ਦਰਅਸਲ, ਅਰੂਸਾ ਆਲਮ ਦਾ ਪੁੱਤਰ ਰਫ਼ੇ ਆਲਮ ਤੇ ਮਰਹੂਮ ਇੰਦਰਪ੍ਰੀਤ ਚੱਢਾ ਦੀ ਨੂੰਹ ਜਪਿੰਦਰ ਦੋਵੇਂ ਦੁਬਈ ਦੇ ਰਹਿਣ ਵਾਲੇ ਹਨ, ਜਿੱਥੋਂ ਉਨ੍ਹਾਂ ਦੀ ਜਾਣ-ਪਛਾਣ ਅਰੂਸਾ ਨਾਲ ਹੋਈ ਤੇ ਫਿਰ ਅੱਗੇ ਪਹੁੰਚ ਮੁੱਖ ਮੰਤਰੀ ਤੇ ਉਨ੍ਹਾਂ ਦੀ ਰਿਹਾਇਸ਼ ਤਕ ਹੋਈ।

ਚੱਢਾ ਨੂੰਹਾਂ ਤੇ ਅਰੂਸਾ ਦੀ ਤਸਵੀਰ ਦਾ ਅੰਜਾਮ-

ਇੱਕ ਤਸਵੀਰ ਦੇ ਤਿੰਨ ਕਿਰਦਾਰਾਂ ਤੋਂ ਨਿਕਲੀ ਕਹਾਣੀ ਇੱਕ ਖ਼ੁਦਕੁਸ਼ੀ ਤੇ ਪੰਜਾਬ ਦੇ ਡੀਜੀਪੀਜ਼ ਦੀ ‘ਖ਼ਤਰਨਾਕ’ ਖਾਨਾਜੰਗੀ ਤਕ ਜਾ ਅੱਪੜੀ ਹੈ। ਫਿਲਹਾਲ ਇਸ ਤਸਵੀਰ ਦੇ ਉਜਾਗਰ ਹੋਣ ਤੋਂ ਬਾਅਦ ਸਵਾਲਾਂ ਦੇ ਘੇਰੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਡੀਜੀਪੀ ਸਿਧਾਰਥ ਚਟੋਪਾਧਿਆਏ ਤੇ ਅਰੂਸਾ ਆਲਮ ਤਕ ਸਾਰੇ ਆ ਗਏ ਹਨ। ਵਿਰੋਧੀ ਧਿਰਾਂ ਇਸ ਮਸਲੇ ‘ਤੇ ਲਗਾਤਾਰ ਸਵਾਲ ਚੁੱਕ ਰਹੀਆਂ ਹਨ ਤੇ ਉੱਚ ਪੱਧਰੀ ਜਾਂਚ ਦੀ ਮੰਗ ਕਰ ਰਹੀਆਂ ਹਨ। ਇਸ ਬਾਰੇ ਕਾਂਗਰਸ ਤੋਂ ਕੋਈ ਵੀ ਟਿੱਪਣੀ ਸਾਹਮਣੇ ਨਹੀਂ ਆਈ। ‘ਏਬੀਪੀ ਸਾਂਝਾ’ ਇਸ ਕਹਾਣੀ ਦਾ ਅੰਜਾਮ ਆਪਣੇ ਦਰਸ਼ਕਾਂ ਲਈ ਸਭ ਤੋਂ ਪਹਿਲਾਂ ਲੈ ਕੇ ਆਵੇਗਾ।