Tuesday , September 27 2022

ਤਾਰ-ਤਾਰ ਹੋਏ ਰਿਸ਼ਤੇ, ਨੂੰਹ ਨੂੰ ਇਕੱਲੀ ਵੇਖ ਸਹੁਰੇ ਨੇ ਟੱਪੀਆਂ ਹੱਦਾਂ ..

ਇਕੱਲੀ ਨੂੰਹ ਨੂੰ ਦੇਖ ਕੇ ਸਹੁਰੇ ਨੇ ਬੇਸ਼ਰਮੀ ਦੀਆਂ ਸਭ ਹੱਦਾਂ ਪਾਰ ਕਰਕੇ ਕੀਤੀ ਇਹ ਕਰਤੂਤ ..

ਕਲਯੁੱਗੀ ਸਹੁਰੇ ਵਲੋਂ ਆਪਣੀ ਨੂੰਹ ਨਾਲ ਜਬਰ-ਜ਼ਨਾਹ ਕਰਕੇ ਮਨੁੱਖੀ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਬਲਾਚੌਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ 22 ਸਾਲਾ ਵਿਆਹੁਤਾ ਨੇ ਦੱਸਿਆ ਕਿ ਉਸਦਾ ਵਿਆਹ ਮਾਰਚ 2016 ਨੂੰ ਹੋਇਆ ਸੀ, ਜਿਸ ਉਪਰੰਤ ਅਜੇ ਤੱਕ ਉਸਦੇ ਕੋਈ ਔਲਾਦ ਨਹੀਂ ਹੋਈ। ਇਸ ਕਾਰਨ ਉਸਦਾ ਸਹੁਰਾ ਤੇ ਸੱਸ ਉਸਨੂੰ ਤੰਗ-ਪ੍ਰੇਸ਼ਾਨ ਕਰਦੇ ਰਹਿੰਦੇ ਹਨ। ਉਸਨੇ ਦੱਸਿਆ ਕਿ ਉਸਦਾ ਪਤੀ ਮਿਹਨਤ ਮਜ਼ਦੂਰੀ ਕਰਦਾ ਹੈ, ਇਸ ਲਈ ਉਸਦਾ ਬਾਹਰ ਜਾਣਾ ਲੱਗਿਆ ਰਹਿੰਦਾ ਹੈ । ਉਸਨੇ ਦੱਸਿਆ ਕਿ ਕਰੀਬ 1 ਮਹੀਨਾ ਪਹਿਲਾਂ ਉਸਦੇ ਸਹੁਰੇ ਨੇ ਉਸ ਨਾਲ ਅਸ਼ਲੀਲ ਹਰਕਤਾ ਕੀਤੀਆਂ, ਜਿਸਦਾ ਵਿਰੋਧ ਕਰਨ ‘ਤੇ ਉਸਨੇ ਆਪਣੀ ਗਲਤੀ ਮੰਨਦੇ ਹੋਏ ਇਸਦਾ ਜ਼ਿਕਰ ਕਿਤੇ ਹੋਰ ਨਾ ਕਰਨ ਦੀ ਬੇਨਤੀ ਕੀਤੀ ਸੀ ਪਰ ਬਾਅਦ ‘ਚ ਉਸਨੇ ਉਸ ‘ਤੇ ਘਰ ਦਾ ਕੰਮ-ਕਾਜ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਉਸ ਨਾਲ ਮਾਰ-ਕੁਟਾਈ ਕਰਨੀ ਸ਼ੁਰੂ ਕਰ ਦਿੱਤੀ ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੀ 9 ਮਈ ਨੂੰ ਜਦੋਂ ਉਸਦਾ ਪਤੀ ਕੰਮ ‘ਤੇ ਗਿਆ ਸੀ ਅਤੇ ਉਸਦੀ ਸੱਸ ਵੀ ਘਰ ਨਹੀਂ ਸੀ ਤਾਂ ਉਸਦੇ ਸਹੁਰੇ ਨੇ ਉਸਨੂੰ ਜ਼ਬਰਦਸਤੀ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਉਸਨੇ ਦੱਸਿਆ ਕਿ ਅਗਲੇ ਦਿਨ ਵੀ ਸਹੁਰੇ ਨੇ ਉਸਦੀ ਇੱਜ਼ਤ ਲੁੱਟੀ। ਪੀੜਤਾ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਪਤੀ ਅਤੇ ਸੱਸ ਨਾਲ ਉਕਤ ਘਟਨਾ ਸਬੰਧੀ ਗੱਲ ਕੀਤੀ ਤਾਂ ਉਸਦੀ ਸੱਸ ਨੇ ਇਸ ਬਾਰੇ ਕਿਸੇ ਨਾਲ ਗੱਲ ਨਾ ਕਰਨ ਲਈ ਕਿਹਾ। Image result for rape punjabi girl ਜਿਸ ਤੋਂ ਬਾਅਦ ਉਨ੍ਹਾਂ ਇਹ ਗੱਲ ਆਪਣੇ ਤਾਏ ਅਤੇ ਮਾਮਿਆਂ ਨਾਲ ਕੀਤੀ ਅਤੇ ਪੁਲਸ ਕੋਲ ਉਕਤ ਦੀ ਸ਼ਿਕਾਇਤ ਕੀਤੀ ਗਈ। ਪੁਲਸ ਨੇ ਸਹੁਰੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।