Thursday , May 26 2022

ਤਾਜਾ ਵੱਡੀ ਖਬਰ – ਸ਼੍ਰੀਦੇਵੀ ਦੀ ਮ੍ਰਿਤਕ ਦੇਹ ਭਾਰਤ ਮੰਗਵਾਉਣ ਲਈ ਅੰਬਾਨੀ ਨੇ ਕੀਤਾ ਕੁਝ ਅਜਿਹਾ ਕਿ..

ਤਾਜਾ ਵੱਡੀ ਖਬਰ – ਸ਼੍ਰੀਦੇਵੀ ਦੀ ਮ੍ਰਿਤਕ ਦੇਹ ਭਾਰਤ ਮੰਗਵਾਉਣ ਲਈ ਅੰਬਾਨੀ ਨੇ ਕੀਤਾ ਕੁਝ ਅਜਿਹਾ ਕਿ..

 

 

ਸ਼ਨੀਵਾਰ ਸਵੇਰ ਤੋਂ ਹੀ ਸ੍ਰੀ ਦੇਵੀ ਦੇ ਦਿਹਾਂਤ ਦੀ ਖ਼ਬਰ ਹਰ ਪਾਸੇ ਫੈਲ ਗਈ ਸੀ । ਪ੍ਰੰਤੂ ਹਾਲੇ ਤੱਕ ਉਨ੍ਹਾਂ ਦੀ ਮ੍ਰਿਤਕ ਦੇਹ ਭਾਰਤ ਨਹੀਂ ਲਿਆਂਦੀ ਜਾ ਸਕੀ । ਇਸ ਦੇ ਪਿੱਛੇ ਮੁੱਖ ਵਜ੍ਹਾ ਇਹ ਸੀ ਕਿ ਦੁਬਈ ਦੇ ਕਾਨੂੰਨ ਮੁਤਾਬਕ ਪਹਿਲਾਂ ਪੁਲੀਸ ਵੱਲੋਂ ਉਨ੍ਹਾਂ ਦੀ ਬਾਡੀ ਦੀ ਜਾਂਚ ਕੀਤੀ ਜਾਵੇਗੀ ਅਤੇ ਇਸ ਦਾ ਫੋਰੈਂਸਿਕ ਟੈਸਟ ਵੀ ਹੋਵੇਗਾ । ਦੁਬਈ ਦੇ ਸਥਾਨਕ ਮੀਡੀਆ ਅਨੁਸਾਰ ਫੋਰੈਂਸਿਕ ਜਾਂਚ ਹੋਣ ਤੋਂ ਬਾਅਦ ਹੀ ਸ਼੍ਰੀ ਦੇਵੀ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਪਰਿਵਾਰ ਨੂੰ ਸੌਂਪੀ ਜਾਏਗੀ ।

ਹਾਲ ਹੀ ਵਿੱਚ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਸ੍ਰੀ ਦੇਵੀ ਦਾ ਦਿਹਾਂਤ ਉਸ ਹੋਟਲ ਦੇ ਵਿੱਚ ਹੀ ਹੋਇਆ ਸੀ ਜਿੱਥੇ ਉਹ ਠਹਿਰੇ ਹੋਏ ਸਨ । ਉਨ੍ਹਾਂ ਦੀ ਲਾਸ਼ ਅਸਲ ਵਿੱਚ ਬਾਥਰੂਮ ਵਿੱਚੋਂ ਮਿਲੀ ਸੀ । ਹਾਈ ਪ੍ਰੋਫਾਈਲ ਕੇਸ ਹੋਣ ਕਾਰਨ ਉਨ੍ਹਾਂ ਦੀ ਮ੍ਰਿਤਕ ਦੇਹ ਬਿਨਾਂ ਫੋਰਾਂਸਿਕ ਜਾਂਚ ਤੋਂ ਉਨ੍ਹਾਂ ਦੇ ਪਰਿਵਾਰ ਨੂੰ ਨਹੀਂ ਦਿੱਤੀ ਜਾ ਸਕਦੀ ।

ਇਸ ਤੋਂ ਇਲਾਵਾ ਗੁਲਫ ਨਿਊਜ਼ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼੍ਰੀਦੇਵੀ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਵੱਲੋਂ ਆਪਣਾ ਪ੍ਰਾਈਵੇਟ ਜੈੱਟ ਵੀ ਆਫਰ ਕੀਤਾ ਗਿਆ ਹੈ ।

ਹਾਲਾਂਕਿ ਕੁਝ ਮੀਡੀਆ ਰਿਪੋਰਟਸ ਇਹ ਕਹਿ ਰਹੀਆਂ ਹਨ ਕਿ ਇਹ ਪ੍ਰਾਈਵੇਟ ਜੈੱਟ ਅਨਿਲ ਅੰਬਾਨੀ ਦਾ ਵੀ ਹੋ ਸਕਦਾ ਹੈ । ਕੁਝ ਸੂਤਰਾਂ ਵੱਲੋਂ ਇਹ ਵੀ ਖ਼ਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਸੋਮਵਾਰ ਨੂੰ ਭਾਰਤ ਭੇਜੀ ਜਾਵੇਗੀ । ਇਸ ਕੰਮ ਵਿੱਚ ਅੰਬੈਸੀ ਵੀ ਪੂਰਾ ਸਾਥ ਦੇ ਰਹੀ ਹੈ । ਸੋ ਫਿਲਹਾਲ ਤਾਂ ਇਹੀ ਦੇਖਿਆ ਜਾ ਰਿਹਾ ਹੈ ਕਿ ਆਖਿਰ ਕਦੋਂ ਸ਼੍ਰੀ ਦੇਵੀ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਘਰ ਪਹੁੰਚੇਗੀ ।

ਦੁਬਈ ਦੇ ਕਾਨੂੰਨ ਅਨੁਸਾਰ ਇਸ ਕੇਸ ਦੀ ਪੂਰੀ ਚੰਗੀ ਤਰ੍ਹਾਂ ਜਾਂਚ ਹੋਵੇਗੀ ਅਤੇ ਸਾਰਾ ਕੁਝ ਕਲੀਅਰ ਹੋਣ ਤੋਂ ਬਾਅਦ ਹੀ ਸਰਕਾਰ ਵੱਲੋਂ ਡੈੱਡ ਬਾਡੀ ਉਨ੍ਹਾਂ ਦੇ ਪਰਿਵਾਰ ਨੂੰ ਦਿੱਤੀ ਜਾਵੇਗੀ ।