Sunday , October 2 2022

ਤਾਜਾ ਵੱਡੀ ਖਬਰ – ਭੂਤਰੇ ਸਾਧ ਦਾ ਪਿੰਡ ਵਾਲਿਆਂ ਨੇ ਦੇਖੋ ਕਿਦਾਂ ਕੁਟਾਪਾ ਕੀਤਾ। …..

ਤਾਜਾ ਵੱਡੀ ਖਬਰ – ਭੂਤਰੇ ਸਾਧ ਦਾ ਪਿੰਡ ਵਾਲਿਆਂ ਨੇ ਦੇਖੋ ਕਿਦਾਂ ਕੁਟਾਪਾ ਕੀਤਾ। …..

ਬਠਿੰਡਾ ਦੇ ਪਿੰਡ ਗੁਲਾਬਗੜ੍ਹ ਵਾਲਿਆਂ ਨੇ ਪਾਖੰਡੀ ਸਾਧ ਦੀ ਖੂਬ ਖੁੰਭ ਠੱਪੀ। ਪਿੰਡ ਦੀ ਔਰਤ ਤੇ ਪਿੰਡ ਵਾਲਿਆਂ ਨੇ ਕਾਨੂੰਨ ਬਜ਼ੁਰਗ ਸਾਧ ਨੂੰ ਕੁਟਾਪਾ ਚਾੜ੍ਹਿਆ।

ਪਰਿਵਾਰ ਮੁਤਾਬਕ ਸਾਧ ਨੇ ਔਰਤ ਕੋਲੋਂ ਘਰ ਵਾਲੇ ਦੀ ਜੇਲ੍ਹ ਵਿੱਚੋਂ ਰਿਹਾਈ ਦੇ ਉਪਾਅ ਲਈ ਇਕਵੰਜਾ ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਉਹ ਔਰਤ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ।

ਪਿੰਡ ਗੁਲਾਬਗੜ੍ਹ ਦੇ ਵਾਸੀਆਂ ਨੇ ਇਲਜ਼ਾਮ ਲਾਇਆ ਕਿ ਸਾਧ ਨੇ ਇੱਕ ਪਰਿਵਾਰ ਨੂੰ ਗੁੰਮਰਾਹ ਕਰਕੇ ਉਸ ਕੋਲੋਂ 51 ਹਜ਼ਾਰ ਰੁਪਏ ਲੁੱਟਣ ਦੀ ਕੋਸ਼ਿਸ਼ ਕੀਤੀ ਹੈ।

ਉਸ ਨੇ ਔਰਤ ਨਾਲ ਅਸ਼ਲੀਲ ਹਰਕਤ ਵੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਔਰਤ ਦਾ ਪਤੀ ਜੇਲ੍ਹ ਵਿੱਚ ਹੈ।

ਪਿੰਡ ਵਾਸੀਆਂ ਮੁਤਾਬਕ ਬੀਤੀ ਕੱਲ੍ਹ ਦੁਪਹਿਰ ਵੇਲੇ ਸਾਧ ਉਨ੍ਹਾਂ ਦੇ ਘਰ ਆਇਆ ਤੇ ਉਸ ਦੇ ਪਤੀ ਨੂੰ ਜੇਲ੍ਹ ਵਿੱਚੋਂ ਛੁਡਵਾਉਣ ਤੇ ਹੋਰ ਦੁੱਖਾਂ ਦੇ ਉਪਾਅ ਲਈ 51 ਹਜ਼ਾਰ ਰੁਪਏ ਦੀ ਮੰਗ ਕੀਤੀ।

ਗਿਆਰਾਂ ਸੌ ਰੁਪਏ ਉਸੇ ਵੇਲੇ ਹੀ ਝਾੜ ਲਏ। ਇਸ ਤੋਂ ਬਾਅਦ ਔਰਤ ਨੇ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰਕੇ ਇਸ ਦਾ ਪਰਦਾਫਾਸ਼ ਕਰਨ ਲਈ ਅੱਜ ਸਵੇਰ ਦਾ ਸਮਾਂ ਸਾਧ ਨੂੰ ਦੇ ਦਿੱਤਾ।

ਅੱਜ ਸਵੇਰੇ ਸੱਤ ਵਜੇ ਸਾਧ ਫਿਰ ਉਨ੍ਹਾਂ ਦੇ ਘਰ ਪਹੁੰਚ ਗਿਆ ਤੇ ਇੱਕਵੰਜਾ ਹਜ਼ਾਰ ਰੁਪਏ ਦੀ ਮੰਗ ਕਰਦਿਆਂ ਔਰਤ ਨੂੰ ਕੋਲ ਬੈਠਣ ਲਈ ਕਿਹਾ। ਇੰਨੀ ਦੇਰ ਵਿੱਚ ਪਹਿਲਾਂ ਤੋਂ ਹੀ ਸਾਧ ਨੂੰ ਕਾਬੂ ਕਰਨ ਲਈ ਤਿਆਰ ਬੈਠੇ ਪਰਿਵਾਰ ਵਾਲੇ ਆ ਪਹੁੰਚੇ ਤੇ ਸਾਧ ਨੂੰ ਦਬੋਚ ਲਿਆ।

ਸਾਧ ਦੀ ਹਰਕਤ ਤੋਂ ਗੁੱਸੇ ਵਿੱਚ ਆਏ ਪਰਿਵਾਰ ਤੇ ਪਿੰਡ ਵਾਲਿਆਂ ਨੇ ਸਾਧ ਨੂੰ ਪੁਲਿਸ ਹਵਾਲੇ ਕਰਨ ਦੀ ਬਜਾਏ ਖੁਦ ਹੀ ਉਸ ਦਾ ਰੱਜ ਕੇ ਕੁਟਾਪਾ ਚਾੜ੍ਹਿਆ।