Tuesday , December 7 2021

ਤਾਜਾ ਵੱਡੀ ਖਬਰ – ਪੰਜਾਬ ਚ ਹੋਇਆ ਕਲਯੁਗ ਦਾ ਨੰਗਾ ਨਾਚ (Video)

ਵੱਡੀ ਖਬਰ –

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

 

 

ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲ ਰਹੇ ਝਗੜੇ ਨੇ ਅੱਜ ਉਸ ਸਮੇਂ ਖ਼ੂਨੀ ਰੰਗ ਲੈ ਲਿਆ, ਜਦੋਂ ਕਥਿਤ ਦੋਸ਼ੀ ਨੇ ਆਪਣੇ ਲੜਕੇ ਅਤੇ ਦੋ ਹੋਰਨਾਂ ਸਾਥੀਆਂ ਨਾਲ ਮਿਲ ਕੇ ਆਪਣੇ ਪਿਤਾ ਅਤੇ ਭਤੀਜੇ ਦੀ ਪਹਿਲਾਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਬਾਅਦ ‘ਚ ਬੇਰਹਿਮੀ ਨਾਲ ਉਨ੍ਹਾਂ ਦੇ ਟੋਟੇ-ਟੋਟੇ ਕਰ ਦਿੱਤੇ। ਇਸ ਤੋਂ ਬਾਅਦ ਘਰ ਦੇ ਪਾਲਤੂ ਕੁੱਤੇ ਨੂੰ ਵੀ ਕੱਟ-ਵੱਢ ਦਿੱਤਾ। ਘਰ ‘ਚ ਹਾਜ਼ਰ ਔਰਤ ਨੇ ਆਪਣੀਆਂ 2 ਲੜਕੀਆਂ ਨਾਲ ਉਥੋਂ ਭੱਜ ਕੇ

 

ਜਾਨ ਬਚਾਈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਬੁੱਲ੍ਹੋਵਾਲ ਅਧੀਨ ਪੈਂਦੇ ਪਿੰਡ ਲੰਮੇ ਦੇ ਵਾਸੀ ਸੁਲੱਖਣ ਸਿੰਘ (85) ਦੇ ਦੋ ਲੜਕਿਆਂ ਬਲਵੀਰ ਸਿੰਘ ਅਤੇ ਸੁਰਜੀਤ ਸਿੰਘ ‘ਚ ਪਿਛਲੇ ਕੁਝ ਸਾਲਾਂ ਤੋਂ ਜ਼ਮੀਨ ਦਾ ਝਗੜਾ ਚੱਲ ਰਿਹਾ ਸੀ। ਸੁਲੱਖਣ ਸਿੰਘ ਦੇ ਇਕ ਲੜਕੇ ਸੁਰਜੀਤ ਸਿੰਘ ਦੀ ਮੌਤ ਤੋਂ ਬਾਅਦ ਉਹ ਆਪਣੇ ਪੋਤੇ ਹਰਮੀਤ ਸਿੰਘ ਪੁੱਤਰ ਸੁਰਜੀਤ ਸਿੰਘ ਨਾਲ ਰਹਿ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਸੁਲੱਖਣ ਸਿੰਘ ਨੇ ਆਪਣੇ

 

 

ਲੜਕੇ ਬਲਵੀਰ ਸਿੰਘ ਕੋਲ ਜੋ ਜ਼ਮੀਨ ਸੀ, ਉਸ ਨੂੰ ਵੀ ਆਪਣੇ ਪੋਤੇ ਹਰਮੀਤ ਸਿੰਘ ਦੇ ਨਾਂਅ ਕਰਵਾ ਦਿੱਤਾ ਸੀ ਅਤੇ ਇਸ ਤੋਂ ਬਾਅਦ ਦੋਵਾਂ ਪਰਿਵਾਰਾਂ ‘ਚ ਰੋਜ਼ਾਨਾ ਝਗੜਾ ਹੋਣਾ ਸ਼ੁਰੂ ਹੋ ਗਿਆ, ਜਿਸ ਦੇ ਚੱਲਦਿਆਂ ਕਈ ਵਾਰ ਪੰਚਾਇਤਾਂ ਵੀ ਹੋਈਆਂ।
ਅੱਜ ਸਵੇਰੇ ਬਲਵੀਰ ਸਿੰਘ ਨੇ ਆਪਣੇ ਲੜਕੇ ਕੁਲਵੰਤ ਸਿੰਘ ਅਤੇ ਦੋ ਹੋਰਨਾਂ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਪੱਠੇ ਲੈਣ ਜਾ ਰਹੇ ਆਪਣੇ ਭਤੀਜੇ ਹਰਮੀਤ ਸਿੰਘ (37) ਨੂੰ ਪਹਿਲਾਂ ਗਲੀ ‘ਚ ਰੋਕ ਕੇ ਉਸ ਦੇ ਗਲੇ ‘ਤੇ ਆਪਣੀ ਦੋਨਾਲੀ ਨਾਲ ਗੋਲੀ ਮਾਰੀ ਅਤੇ ਜਦੋਂ ਉਹ ਹੇਠਾਂ ਡਿੱਗ ਪਿਆ ਤਾਂ ਕਥਿਤ ਦੋਸ਼ੀਆਂ ਨੇ

 

ਆਪਣੇ ਕੋਲ ਫੜੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੀ ਗਰਦਨ ਕੱਟ ਦਿੱਤੀ। ਇਸ ਤੋਂ ਬਾਅਦ ਕਥਿਤ ਦੋਸ਼ੀ ਉਸ ਦੇ ਘਰ ‘ਚ ਚਲੇ ਗਏ ਅਤੇ ਪਸ਼ੂਆਂ ਨੂੰ ਪੱਠੇ ਪਾ ਰਹੇ ਸੁਲੱਖਣ ਸਿੰਘ ‘ਤੇ ਗੋਲੀ ਚਲਾਉਣ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਅਤੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਪੇਟ ਨੂੰ ਬੁਰੀ ਤਰ੍ਹਾਂ ਕੱਟ ਦਿੱਤਾ। ਘਟਨਾ ਨੂੰ ਦੇਖ ਕੇ ਜਦੋਂ ਪੀੜਤ ਪਰਿਵਾਰ ਦਾ ਪਾਲਤੂ ਕੁੱਤਾ ਭੌਂਕਣ ਲੱਗਾ ਤਾਂ ਦੋਸ਼ੀਆਂ ਨੇ ਉਸ ਨੂੰ ਵੀ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਵੱਢ ਦਿੱਤਾ। ਘਰ ‘ਚ ਹਾਜ਼ਰ ਹਰਮੀਤ ਸਿੰਘ ਦੀ ਪਤਨੀ ਰਣਜੀਤ ਕੌਰ ਨੇ ਆਪਣੀਆਂ ਦੋਵਾਂ

 

 

ਲੜਕੀਆਂ ਨਾਲ ਦੀਵਾਰ ਟੱਪ ਕੇ ਆਪਣੀ ਜਾਨ ਬਚਾਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਵੇਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ। ਇਸ ਸਬੰਧੀ ਜਦੋਂ ਜ਼ਿਲ੍ਹਾ ਪੁਲਿਸ ਮੁਖੀ ਜੇ.ਇਲਨਚੇਲੀਅਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਘਟਨਾ ਸਬੰਧੀ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਬਲਵੀਰ ਸਿੰਘ ਤੇ ਕੁਲਵੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।