Saturday , September 24 2022

ਤਾਜਾ ਵੱਡੀ ਖਬਰ… ਨਾਮਵਰ ਪੰਜਾਬੀ ਗਾਇਕ ਨੂੰ ਅਦਾਲਤ ਵੱਲੋਂ ਭਗੌੜਾ ਅੈਲਾਨ ਕਰਨ ਦੀ ਤਿਆਰੀ

ਤਾਜਾ ਵੱਡੀ ਖਬਰ… ਨਾਮਵਰ ਪੰਜਾਬੀ ਗਾਇਕ ਨੂੰ ਅਦਾਲਤ ਵੱਲੋਂ ਭਗੌੜਾ ਅੈਲਾਨ ਕਰਨ ਦੀ ਤਿਆਰੀ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਹੁਣੇ ਹੁਣੇ ਇਕ ਤਾਜ਼ਾ ਸਮਾਚਾਰ ਪ੍ਰਾਪਤ ਹੋਇਆ ਹੈ ਜੋ ਕਿ ਪੰਜਾਬ ਦੇ ਇੱਕ ਬਹੁਤ ਹੀ ਮਸ਼ਹੂਰ ਅਤੇ ਨਾਮਵਰ ਪੰਜਾਬੀ ਗਾਇਕ ਨਾਲ ਜੁੜਿਆ ਹੋਇਆ ਹੈ
ਜ਼ਮੀਨ ਦੇ ਇੱਕ ਮਾਮਲੇ ਨੂੰ ਲੈ ਕੇ ਮਸ਼ਹੂਰ ਪੰਜਾਬੀ ਗਾਇਕ ਪ੍ਰੀਤ ਬਰਾੜ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ

ਮੋਹਾਲੀ ਦੀ ਜ਼ਿਲ੍ਹਾ ਮੈਜਿਸਟਰੇਟ ਅਦਾਲਤ ਨੇ ਧੋਖਾਧੜੀ ਦੇ ਮਾਮਲੇ ‘ਚ ਪੰਜਾਬ ਦੇ ਮਸ਼ਹੂਰ ਗਾਇਕ ਪ੍ਰੀਤ ਬਰਾੜ ਨੂੰ ਅਦਾਲਤ ਵਲੋਂ ਭਗੌੜਾ ਐਲਾਨਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕਾਰਵਾਈ ਦੇ ਮੱਦੇਨਜ਼ਰ ਅਦਾਲਤ ਵਲੋਂ ਉਸ ਨੂੰ ਭਗੌੜਾ ਐਲਾਨਣ ਸਬੰਧੀ ਇਸ਼ਤਿਹਾਰ ਜਾਰੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਅਦਾਲਤ ਦੇ ਇਨ੍ਹਾਂ ਹੁਕਮਾਂ ਮੁਤਾਬਕ ਬਰਾੜ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ।ਜੇਕਰ ਉਹ ਇਸ ਦੌਰਾਨ ਪੇਸ਼ ਨਹੀਂ ਹੁੰਦਾ ਤਾਂ ਉਸ ਨੂੰ ਭਗੌੜਾ ਐਲਾਨ ਦਿੱਤਾ ਜਾਵੇਗਾ।ਇਸ ਦੇ ਨਾਲ ਹੀ ਅਦਾਲਤ ਵਲੋਂ ਇਹ ਸੂਚਨਾ ਸਾਰੇ ਸੂਬਿਆਂ ਦੀ ਪੁਲਿਸ ਨੂੰ ਵੀ ਭੇਜੀ ਜਾਵੇਗੀ ਤੇ ਜਿਥੇ ਵੀ ਪ੍ਰੀਤ ਬਰਾੜ ਮਿਲੇ,ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਜਾਣਕਾਰੀ ਮੁਤਾਬਕ ਪ੍ਰੀਤ ਬਰਾੜ ਅਤੇ ਉਸ ਦੇ ਭਰਾ ਖਿਲਾਫ ਰਮਨਦੀਪ ਸਿੰਘ ਵਾਸੀ ਫੇਜ਼-2, ਮੋਹਾਲੀ ਦੀ ਸ਼ਿਕਾਇਤ ‘ਤੇ ਥਾਣਾ ਫੇਜ਼-8, ਮੋਹਾਲੀ ‘ਚ 29 ਜੁਲਾਈ, 2013 ਨੂੰ ਮਾਮਲਾ ਦਰਜ ਕੀਤਾ ਗਿਆ ਸੀ।ਰਮਨਦੀਪ ਸਿੰਘ ਦਾ ਦੋਸ਼ ਸੀ ਕਿ ਪ੍ਰੀਤ ਬਰਾੜ ਨੇ ਕਿਸੇ ਜ਼ਮੀਨ ਦਾ ਬਿਆਨਾ 51 ਲੱਖ ਰੁਪਏ ਲਿਆ ਸੀ ਪਰ ਬਾਅਦ ‘ਚ ਪ੍ਰੀਤ ਬਰਾੜ ਨੇ ਨਾ ਤਾਂ ਜ਼ਮੀਨ ਦੀ ਰਜਿਸਟਰੀ ਕਰਵਾਈ ਅਤੇ ਨਾ ਹੀ ਉਸ ਦੇ 51 ਲੱਖ ਰੁਪਏ ਵਾਪਸ ਕੀਤੇ।ਇਸ ਮਾਮਲੇ ‘ਚ ਪ੍ਰੀਤ ਬਰਾੜ ਨੂੰ ਮੁੰਬਈ ਏਅਰਪੋਰਟ ‘ਤੇ ਮੁੰਬਈ ਪੁਲਿਸ ਵਲੋਂ ਉਸ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਸੀ। ਜਦੋਂ ਉਹ ਕਾਠਮੰਡੂ (ਨੇਪਾਲ) ਤੋਂ ਕਿਸੇ ਫਿਲਮ ਦੀ ਸ਼ੂਟਿੰਗ ਕਰਕੇ ਵਾਪਸ ਆ ਰਿਹਾ ਸੀ।ਮੁੰਬਈ ਪੁਲਿਸ ਨੇ ਪ੍ਰੀਤ ਬਰਾੜ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮੋਹਾਲੀ ਪੁਲਿਸ ਨੂੰ ਸੂਚਿਤ ਕੀਤਾ ਸੀ,ਜਿਸ ਦੌਰਾਨ ਉਸ ਨੂੰ ਟ੍ਰਾਂਜਿਟ ਵਾਰੰਟ ‘ਤੇ ਮੋਹਾਲੀ ਲਿਆਂਦਾ ਗਿਆ ਸੀ।