Tuesday , September 27 2022

ਤਾਜਾ ਵੱਡੀ ਖਬਰ – ਜੇਕਰ ਤੁਹਾਡੇ ਕੋਲ ਹੈ ਕੋਈ ਵੀ ਗੱਡੀ ਤਾਂ ਜਰੂਰ ਦੇਖੋ ਇਹ ਖਬਰ

ਇੰਡੀਅਨ ਸਰਕਾਰ ਹੁਣ ਇਕ ਨਵਾਂ ਕੰਮ ਸ਼ੁਰੂ ਕਰਨ ਜਾ ਰਹੀ ਹੈ ਜਿਸ ਨੂੰ ਸੁਣਕੇ ਹਰ ਭਾਰਤੀ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ ਤੇ ਤੁਰੰਤ ਇਹ ਕੰਮ ਕਰ ਲੈਣਾ ਚਾਹੀਦਾ ਹੈ

ਦੇਸ਼ਭਰ ‘ਚ ਚੱਲਣ ਵਾਲੀਆਂ ਸਾਰੀਆਂ ਗੱਡੀਆਂ ਦਾ ਬੀਮਾ ਹੋÎਣਾ ਜ਼ਰੂਰੀ ਹੈ। ਅਜਿਹਾ ਨਾ ਕਰਨ ਵਾਲਿਆਂ ਨੂੰ ਜੁਰਮਾਨਾ ਲੱਗ ਸਕਦੈ ਅਤੇ ਜੇਲ ਵੀ ਹੋ ਸਕਦੀ ਹੈ। ਜੇਕਰ ਤੁਸੀਂ ਆਪਣੀ ਗੱਡੀ ਦਾ ਬੀਮਾ ਨਹੀਂ ਕਰਵਾਇਆ ਤਾਂ ਜਲਦੀ ਹੀ ਕਰਵਾ ਲਵੋ।

ਆਵਾਜਾਈ ਮੰਤਰਾਲਾ ਹੁਣ ਉਨਾਂ ਲੋਕਾਂ ਦਾ ਡਾਟਾ ਖੰਗਾਲ ਰਹੀ ਹੈ, ਜਿਨ੍ਹਾਂ ਨੇ ਆਪਣੀਆਂ ਗੱਡੀਆਂ ਦਾ ਬੀਮਾ ਨਹੀਂ ਕਰਵਾਇਆ ਹੈ। ਇਸ ਡਾਟਾ ਦੇ ਆਧਾਰ ‘ਤੇ ਸਰਕਾਰ ਅਜਿਹੇ ਲੋਕਾਂ ਦੇ ਵਿਰੁੱਧ ਕਾਰਵਾਈ ਕਰ ਸਕਦੀ ਹੈ।

ਜੇਕਰ ਤੁਹਾਡੇ ਕੋਲ ਕੋਈ ਵੀ ਗੱਡੀ ਹੈ ਤਾਂ ਉਸ ਦਾ ਬੀਮਾ ਕਰਵਾਉਣਾ ਜ਼ਰੂਰੀ ਹੈ। ਜਿਹੜੋ ਲੋਕ ਫੁੱਲ ਬੀਮਾ ਨਹੀਂ ਕਰਵਾ ਸਕਦੇ ਉਨ੍ਹਾਂ ਨੂੰ ਥਰਡ ਪਾਰਟੀ ਬੀਮਾ ਕਰਵਾਉਣਾ ਹੁੰਦਾ ਹੈ, ਅਜਿਹਾ ਨਾ ਕਰਨ ‘ਤੇ ਉਨ੍ਹਾਂ ਦੇ ਵਿਰੁੱਧ ਕਾਨੂੰਨ ਕਾਰਵਾਈ ਕੀਤੀ ਜਾ ਸਕਦੀ ਹੈ।

 

ਇਕ ਰਿਪੋਰਟ ਮੁਤਾਬਕ ਆਵਾਜਾਈ ਮੰਤਰਾਲਾ ਨੇ ਬੀਮਾ ਕੰਪਨੀਆਂ ਤੋਂ ਉਨਾਂ ਵਾਹਨਾਂ ਦੀ ਜਾਣਕਾਰੀ ਮੰਗੀ ਹੈ, ਜਿਨਾਂ ਦਾ ਬੀਮਾ ਹੈ। ਇਸ ਡਾਟਾ ਨੂੰ ਇੱਕਠਾ ਕਰ ਸਰਕਾਰ ਉਨਾਂ ਗੱਡੀਆਂ ਵਿਰੁੱਧ ਕਾਰਵਾਈ ਕਰੇਗੀ ਜਿਨਾਂ ਦਾ ਬੀਮਾ ਨਹੀਂ ਹੋਇਆ ਹੈ। ਇਸ ਡਾਟਾ ਨੂੰ ਇਕ ਪਲੇਟਫਾਰਮ ‘ਤੇ ਇੱਕਠਾ ਕੀਤਾ ਜਾਵੇਗਾ।

ਟ੍ਰੈਫਿਕ ਪੁਲਸ ਇਸ ਡਾਟਾ ਨੂੰ ਐਕਸੈਸ ਕਰ ਪਾਵੇਗੀ ਅਤੇ ਲੋਕਾਂ ਵਿਰੁੱਧ ਕਾਰਵਾਈ ਕਰੇਗੀ। ਜਾਣਕਾਰੀ ਮੁਤਾਬਕ ਦੇਸ਼ ‘ਚ ਕਰੀਬ 21 ਕਰੋੜ ਵਾਹਨ ਹਨ ਜਿਨਾਂ ‘ਚੋਂ ਕੇਵਲ 6.5 ਕਰੋੜ ਵਾਹਨਾਂ ਦੀ ਬੀਮਾ ਹੈ।

ਬਿਨਾਂ ਥਰਡ ਪਾਰਟੀ ਬੀਮਾ ਗੱਡੀ ਚੱਲਾਉਣ ਅਪਰਾਧ ਹੈ। ਇਸ ਦੇ ਲਈ ਤੁਹਾਨੂੰ 1000 ਰੁਪਏ ਤਕ ਦਾ ਜੁਰਮਾਨਾ ਅਤੇ ਜੇਲ ਵੀ ਹੋ ਸਕਦੀ ਹੈ।