Sunday , February 28 2021

ਤਾਜਾ ਵੱਡੀ ਖਬਰ – ਜੇਕਰ ਤੁਹਾਡੇ ਕੋਲ ਹੈ ਇਹ ਸਿਮ ਤਾਂ ਜਲਦ ਹੀ ਕਰਵਾ ਲੋ ਪੋਰਟ ….

ਜੇਕਰ ਤੁਹਾਡੇ ਕੋਲ ਹੈ ਇਹ ਸਿਮ ਤਾਂ ਜਲਦ ਹੀ ਕਰਵਾ ਲੋ ਪੋਰਟ

ਜੇਕਰ ਤੁਸੀਂ ਵੀ ਏਅਰਸੈੱਲ ਮਿਸ ਦਾ ਇਸਤੇਮਾਲ ਕਰ ਰਹੇ ਹੋ ਤਾਂ ਤੁਹਾਡਾ ਨੰਬਰ ਬੰਦ ਹੋ ਸਕਦਾ ਹੈ। ਦਰਅਸਲ ਏਅਰਸੈੱਲ ਕੰਪਨੀ ਦੀਵਾਲਿਆ ਹੋਣ ਦੀ ਕਗਾਰ ‘ਤੇ ਆ ਗਈ ਹੈ। ਜੇਕਰ ਕੰਪਨੀ ਬੰਦ ਹੁੰਦੀ ਹੈ ਤਾਂ ਇਸ ਦੇ ਸਾਰੇ ਸਰਕਲ ਦੀਆਂ ਸੇਵਾਵਾਂ ਵੀ ਬੰਦ ਹੋ ਜਾਣਗੀਆਂ। ਏਅਰਸੈੱਲ ਨੇ ਖੁਦ ਹੀ ਨੈਸ਼ਨਲ ਕੰਪਨੀ ਲਾ ਟਰੀਬਯੂਨਲ (NCLT) ਨੂੰ ਦਿਲਾਵੀਆ ਹੋਣ ਦੀ ਐਪਲੀਕੇਸ਼ਨ ਦਿੱਤੀ ਹੈ।

ਬੁੱਧਵਾਰ ਨੂੰ ਏਅਰਸੈੱਲ ਦੇ 9 ਲੱਖ ਉਪਭੋਗਤਾਵਾਂ ਨੇ ਨੈੱਟਵਰਕ ‘ਚ ਆ ਰਹੀ ਦਿੱਕਤ ਅਤੇ ਏਅਰਸੈੱਲ ਦੇ ਵਿੱਤੀ ਪਰੇਸ਼ਾਨੀ ਦੀ ਵਜ੍ਹਾ ਨਾਲ ਆਪਣੇ ਨੰਬਰ ਨੂੰ ਪੋਰਟ ਕਰਨ ਦੀ ਐਪਲੀਕੇਸ਼ਨ ਦਿੱਤੀ ਹੈ। ਏਅਰਸੈੱਲ ਦੇ 9 ਲੱਖ ਕਸਟਮਰਸ ਨੇ ਫਰੀਕਵੈਂਟ ਕਾਲ ਡਰਾਪ ਅਤੇ ਕੰਪਨੀ ਦੇ ਫਾਇਨੈਂਸ਼ਿਅਲ ਪਰੇਸ਼ਾਨੀ ਕਾਰਨ ਨੰਬਰ ਪੋਰਟ ਦੀ ਐਪਲੀਕੇਸ਼ਨ ਦਿੱਤੀ ਹੈ। ਕੰਪਨੀ ਦੇ ਅਧਿਕਾਰੀ ਕੇ. ਸਕੰਰ ਨਾਰਾਇਣ ਦਾ ਕਹਿਣਾ ਹੈ ਕਿ ਅਸੀਂ ਇਸ ਪਰੇਸ਼ਾਨੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਦੂਰਸੰਚਾਰ ਟਾਵਰ ਕੰਪਨੀਆਂ ਚੋਂ ਇਕ ਨਾਲ ਏਅਰਸੈੱਲ ਦਾ ਲੀਗਲ ਈਸ਼ੂ ਚੱਲ ਰਿਹਾ ਹੈ।

ਇਸ ਦੀ ਵਜ੍ਹਾ ਨਾਲ ਨੈੱਟਵਰਕ ‘ਚ ਪਰੇਸ਼ਾਨੀ ਆ ਰਹੀ ਹੈ। ਇਹ ਵਜ੍ਹਾ ਹੈ ਕਿ ਦੇਸ਼ਭਰ ‘ਚ ਭਰਮ ਦੀ ਸਥਿਤੀ ਬਣੀ ਅਤੇ ਸਾਡੇ ਕਸਟਮਰਸ ਨੇ ਪੋਰਟ ਦੀ ਐਪਲੀਕੇਸ਼ਨ ਭਰ ਦਿੱਤੀ। ਨਾਰਾਇਣ ਦਾ ਕਹਿਣਾ ਹੈ ਕਿ ਅਸੀ ਕਸਟਮਰਸ ਨੂੰ ਦੂਜੇ ਨੈੱਟਵਰਕ ‘ਚ ਜਾਉਣ ਦੀ ਅਨੁਮਤਿ ਦੇ ਦਿੱਤੀ ਹੈ। ਕਿਉਂਕਿ ਏਅਰਸੈੱਲ ਦਾ ਇੰਫਰਾਸਟਰੈਕਚਰ ਇੰਨੀ ਜ਼ਿਆਦਾ ਪੋਰਟ ਦੀ ਰਿਕਵੈਸਟ ਨੂੰ ਹੈਂਡਲ ਨਹੀਂ ਕਰ ਸਕਦਾ ਹੈ ਅਤੇ ਸਾਨੂੰ ਸਾਰੀਆਂ ਰਿਕਵੈਸਟ ਨੂੰ ਪੂਰੀਆਂ ਕਰਨ ‘ਚ ਥੋੜਾ ਸਮਾਂ ਲੱਗੇਗਾ।