Sunday , October 2 2022

ਤਾਜਾ ਵੱਡੀ ਖਬਰ – ਕਨੇਡਾ ਤੋਂ ਆਈ ਅੱਤ ਦੁਖਦਾਈ ਮਾੜੀ ਖਬਰ

ਤਾਜਾ ਵੱਡੀ ਖਬਰ – ਕਨੇਡਾ ਤੋਂ ਆਈ ਅੱਤ ਦੁਖਦਾਈ ਮਾੜੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਪੰਜਾਬ ‘ਚ ਬੇਰੋਜ਼ਗਾਰੀ ਦੇ ਦੈਂਤ ਕਰ ਕੇ 7 ਸਾਲ ਪਹਿਲਾਂ ਮਨ ‘ਚ ਸੁਨਹਿਰੇ ਸੁਪਨੇ ਸੰਜੋ ਕੇ ਸਟੱਡੀ ਵੀਜ਼ੇ ‘ਤੇ ਕੈਨੇਡਾ ਗਏ ਮੋਗਾ ਦੇ ਪਿੰਡ ਦੁੱਨੇਕੇ ਦੇ ਨੌਜਵਾਨ ਨੂੰ ਇਸ ਗੱਲ ਦਾ ਰੱਤੀ ਭਰ ਵੀ ਇਲਮ ਨਹੀਂ ਸੀ ਕਿ ਇਕ ਦਿਨ ਉਸ ਵੱਲੋਂ ਕਮਾਏ ਗਏ ਡਾਲਰ ਪੰਜਾਬ ‘ਚ ਪਰਿਵਾਰ ਦੀ ਤਰੱਕੀ ਲਈ ਜਾਣ ਦੀ ਥਾਂ ਉਸ ਦੇ ਮਾਂ-ਬਾਪ ਨੂੰ ਉਸ ਦੇ

 

ਆਖਰੀ ਵਾਰ ਮੂੰਹ ਦੇਖਣ ਲਈ ਵੀ ਮੁਸ਼ੱਕਤ ਕਰਨੀ ਪਵੇਗੀ। ਹਰਪ੍ਰੀਤ ਸਿੰਘ ਹੈਰੀ (25) ਨੇ ਸਾਲ 2011 ‘ਚ 12ਵੀਂ ਜਮਾਤ ਦੀ ਪੜ੍ਹਾਈ ਪੂਰੀ ਕਰ ਕੇ ਆਈਲੈਟਸ ‘ਚੋਂ 7 ਬੈਂਡ ਲਏ ਸਨ, ਜਿਸ ਮਗਰੋਂ ਤੁਰੰਤ ਬਾਅਦ ਹੈਰੀ ਕੈਨੇਡਾ ਚਲਾ ਗਿਆ। ਆਪਣੀ ਸਖਤ ਮਿਹਨਤ ਨਾਲ ਉਸ ਨੇ ਕੁਝ ਸਮੇਂ ਬਾਅਦ ਕੈਨੇਡਾ ਹੀ ਵਿਆਹ ਕਰਵਾ ਕੇ ਆਪਣਾ ਰੈਣ ਬਸੇਰਾ ਸਥਾਪਿਤ ਕਰਦਿਆਂ ਟਰੱਕ ਦਾ ਚੰਗਾ ਕਾਰੋਬਾਰ ਚਲਾਉਣਾ ਸ਼ੁਰੂ ਕਰ ਦਿੱਤਾ। ਮ੍ਰਿਤਕ ਦੇ ਪਿਤਾ ਪ੍ਰਮਿੰਦਰ ਸਿੰਘ ਕੰਗ ਨੇ ਭਰੇ ਮਨ ਨਾਲ ਦੱਸਿਆ ਕਿ

 

ਚਾਰ ਦਿਨ ਪਹਿਲਾਂ ਜਦੋਂ ਉਨ੍ਹਾਂ ਦਾ ਲੜਕਾ 10 ਅਪ੍ਰੈਲ ਨੂੰ ਟਰੱਕ ਲੈ ਕੇ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੇ ਗੋਰੇ ਗੱਡੀ ਸਵਾਰ ਨੇ ਉਸ ਦੇ ਲੜਕੇ ਦੇ ਟਰੱਕ ਨਾਲ ਫੇਟ ਮਾਰ ਦਿੱਤੀ ਅਤੇ ਜਦੋਂ ਮੇਰਾ ਲੜਕਾ ਥੱਲੇ ਉੱਤਰ ਕੇ ਫੋਨ ‘ਤੇ ਪੁਲਸ ਨੂੰ ਘਟਨਾ ਸਬੰਧੀ ਦੱਸ ਰਿਹਾ ਸੀ ਤਾਂ ਉਕਤ ਗੋਰੇ ਨੇ ਮੇਰੇ ਲੜਕੇ ਦੇ ਪੰਜ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਉਨ੍ਹਾਂ ਕਿਹਾ ਕਿ ਜਿਸ ਦਿਨ ਮੇਰੇ ਇਕਲੌਤੇ ਲੜਕੇ ਦੀ ਮੌਤ ਹੋਈ ਹੈ, ਉਸ ਦਿਨ ਹੀ ਮੈਂ ਆਪਣੀ ਲੜਕੀ ਨੂੰ ਕੈਨੇਡਾ ਲਈ ਏਅਰਪੋਰਟ ਤੋਂ ਰਵਾਨਾ ਕਰ ਕੇ ਆਇਆ ਸੀ, ਜਿਸ ਨੇ ਆਪਣੇ ਭਰਾ ਕੋਲ ਜਾਣਾ ਸੀ ਪਰ

ਪ੍ਰਮਾਤਮਾ ਨੂੰ ਭੈਣ-ਭਰਾ ਦਾ ਮਿਲਣਾ ਵੀ ਮਨਜ਼ੂਰ ਨਹੀਂ ਸੀ। ਉਨ੍ਹਾਂ ਦੱਸਿਆ ਕਿ ਜਿਸ ਭਰਾ ਨੂੰ ਭੈਣ ਨੇ ਚਾਅ ਨਾਲ ਮਿਲਣਾ ਸੀ ਉਸ ਦੀ ਲਾਸ਼ ਦੇਖ ਕੇ ਮੇਰੀ ਲੜਕੀ ਦਾ ਕੈਨੇਡਾ ਵਿਖੇ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੀ ਮਾਂ ਨੂੰ ਕੋਈ ਸੁੱਧ-ਬੁੱਧ ਨਹੀਂ ਸੀ। ਇਸੇ ਦੌਰਾਨ ਹੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੇ

 

ਦੋਸ਼ੀ ਦੀ ਸ਼ਨਾਖਤ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਨੂੰ ਪ੍ਰਵਾਸੀ ਪੰਜਾਬੀਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਇਸ ਮੌਕੇ ਵਰਲਡ ਕੈਂਸਰ ਕੇਅਰ ਦੇ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ, ਕੌਂਸਲਰ ਚਰਨਜੀਤ ਸਿੰਘ ਵੀ ਹਾਜ਼ਰ ਸਨ।