Wednesday , January 19 2022

ਤਾਜਾ ਵੱਡੀ ਖਬਰ – ਆਹ ਦੇਖੋ ਮਸ਼ਹੂਰ ਸਿੰਗਰ ਰੁਪਿੰਦਰ ਹਾਂਡਾ ਨਾਲ ਕੀ ਹੋ ਚਲਾ ਸੀ। ….

ਤਾਜਾ ਵੱਡੀ ਖਬਰ – ਆਹ ਦੇਖੋ ਮਸ਼ਹੂਰ ਸਿੰਗਰ ਰੁਪਿੰਦਰ ਹਾਂਡਾ ਨਾਲ ਕੀ ਹੋ ਚਲਾ ਸੀ। ….

ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀ ਨਾਮਵਾਰ ਗਾਇਕਾ ਰੁਪਿੰਦਰ ਹਾਂਡਾ ਚਰਚਾ ਵਿੱਚ ਹੈ। ਇਸ ਵਾਰ ਵੀ ਮਸਲਾ ਕੁੱਝ ਇਸੇ ਤਰ੍ਹਾਂ ਦਾ ਹੈ। ਰੁਪਿੰਦਰ ਹਾਂਡਾ ਨੇ ਇੱਕ ਵਾਰ ਫਿਰ ਤੋਂ ਆਪਣੇ ਵਿਰੋਧੀਆਂ ਦੇ ਖਿਲਾਫ ਜੰਗ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੀ ਮਸ਼ਹੂਰ ਗਾਇਕਾ ਰੁਪਿੰਦਰ ਹਾਂਡਾ ਦੀਆਂ ਪ੍ਰੇਸ਼ਾਨੀਆਂ ਘਟਣ ਦੀ ਬਜਾਏ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ। ਹਾਲੇ ਪਿੱਛੇ ਜਿਹੇ ਹੀ ਰੁਪਿੰਦਰ ਹਾਂਡਾ ਨੇ ਲਾਈਵ ਹੋਕੇ ਆਪਣੀ ਨਰਾਜ਼ਗੀ ਜਾਹਿਰ ਕੀਤੀ ਸੀ। ਪੋਸਟ ਕੀਤੀ ਗਈ ਇੱਕ ਵੀਡੀਓ ‘ਚ ਹਾਂਡਾ ਨੇ ਮਾਨ ਦੇ ਪ੍ਰਸ਼ੰਸਕਾਂ ਖਿਲਾਫ ਨਾਰਾਜ਼ਗੀ ਜਾਹਰ ਕਰਦਿਆਂ ਕਿਹਾ ਸੀ ਕਿ ਹਰ ਕੋਈ ਕਲਾਕਾਰ ਇੱਜ਼ਤ ਅਤੇ ਸਨਮਾਨ ਦਾ ਹੱਕਦਾਰ ਹੁੰਦਾ ਹੈ।

pollywood

ਕਿਸੇ ਇੱਕ ਕਲਾਕਾਰ ਦਾ ਫੈਨ ਹੋਣ ਦਾ ਮਤਲਬ ਇਹ ਨਹੀਂ ਕਿ ਕਿਸੇ ਦੂਸਰੇ ਕਲਾਕਾਰ ਨੂੰ ਬੁਰਾ ਭਲਾ ਕਿਹਾ ਜਾਵੇ। ਪਰ ਹੁਣ ਇੱਕ ਵਾਰ ਫਿਰ ਤੋਂ ਕੁੱਝ ਲੋਕਾਂ ਨੂੰ ਰੁਪਿੰਦਰ ਹਾਂਡਾ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਹੈ। ਉਹਨਾਂ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਲਾਈਵ ਹੋਕੇ ਆਪਣੇ ਪੇਜ਼ ਨੂੰ ਹੈਕ ਕਰਨ ਦੇ ਇਲਜ਼ਾਮ ਲਗਾਏ ਹਨ। ਪੰਜਾਬ ਦੀ ਮਸ਼ਹੂਰ ਗਾਇਕਾ ਰੁਪਿੰਦਰ ਹਾਂਡਾ ਵੱਲੋਂ ਫੇਸਬੁੱਕ ‘ਤੇ ਬੱਬੂ ਮਾਨ ਦੇ ਪ੍ਰਸ਼ੰਸਕਾਂ ‘ਤੇ ਜਮ ਕੇ ਗੁੱਸਾ ਕੱਢਿਆ ਗਿਆ ਹੈ ਅਤੇ ਖਰੀਆਂ ਖਰੀਆਂ ਸੁਣਾਈਆਂ ਗਈਆਂ ਹਨ।

pollywood

ਦਰਅਸਲ, ਕੁੱਝ ਦੇਰ ਪਹਿਲਾਂ ਪੋਸਟ ਕੀਤੀ ਗਈ ਇੱਕ ਵੀਡੀਓ ‘ਚ ਹਾਂਡਾ ਨੇ ਮਾਨ ਦੇ ਪ੍ਰਸ਼ੰਸਕਾਂ ਖਿਲਾਫ ਨਾਰਾਜ਼ਗੀ ਜਾਹਰ ਕਰਦਿਆਂ ਕਿਹਾ ਸੀ ਕਿ ਹਰ ਕੋਈ ਕਲਾਕਾਰ ਇੱਜ਼ਤ ਅਤੇ ਸਨਮਾਨ ਦਾ ਹੱਕਦਾਰ ਹੁੰਦਾ ਹੈ। ਕਿਸੇ ਇੱਕ ਕਲਾਕਾਰ ਦਾ ਫੈਨ ਹੋਣ ਦਾ ਮਤਲਬ ਇਹ ਨਹੀਂ ਕਿ ਕਿਸੇ ਦੂਸਰੇ ਕਲਾਕਾਰ ਨੂੰ ਬੁਰਾ ਭਲਾ ਕਿਹਾ ਜਾਵੇ। ਬੱਬੂ ਮਾਨ ਦੇ ਪ੍ਰਸ਼ੰਸਕਾਂ ਅਤੇ ਰੁਪਿੰਦਰ ਹਾਂਡਾ ‘ਚ ਸ਼ਬਦੀ ਵਾਰ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਅੱਜ ਫਿਰ ਇੱਕ ਹੋਰ ਵੀਡੀਓ ਜਾਰੀ ਕਰ ਕੇ ਰੁਪਿੰਦਰ ਹਾਂਡਾ ਨੇ ਕਿਹਾ ਕਿ ਉਹਨਾਂ ਦਾ ਪੇਜ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਉਹਨਾਂ ਨੂੰ ਹੈਦਰਾਬਾਦ ਕ੍ਰਾਈਮ ਬ੍ਰਾਂਚ ਤੋਂ ਕਿਸੇ ਰਾਕੇਸ਼ ਮਲਹੋਤਰਾ ਨਾਮ ਦੇ ਵਿਅਕਤੀ ਦਾ ਇਸ ਸਬੰਧ ‘ਚ ਫੋਨ ਵੀ ਆਇਆ ਹੈ।

pollywood

ਉਹਨਾਂ ਨੇ ਕਿਹਾ ਕਿ ਮੇਰਾ ਫੇਸਬੁੱਕ ਪੇਜ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਹ ਕੰਮ ਕਿਸੇ ਰੀਤ ਨਾਮੀ ਸਖਸ਼ ਵੱਲੋਂ ਕੀਤਾ ਗਿਆ ਹੈ ਅਤੇ ਮੈਨੂੰ ਬਹੁਤ ਅਜੀਬ ਲੱਗ ਰਿਹਾ ਹੈ ਕਿਉਂਕਿ ਮੈਨੂੰ ਅੰਦਾਜ਼ਾ ਨਹੀਂ ਸੀ ਕਿ ਇੱਕ ਕੁੜੀ ਤੋਂ ਲੋਕ ਇੰਨ੍ਹਾਂ ਘਬਰਾ ਜਾਣਗੇ। ਅੱਗੇ ਬੋਲਦਿਆ ਉਹਨਾਂ ਕਿਹਾ ਕਿ ਮੈਂ ਸੱਚ ਨੂੰ ਸਭ ਦੇ ਸਾਹਮਣੇ ਲਿਆ ਕੇ ਰਹਾਂਗੀ, ਭਾਵੇਂ ਇਹ ਪੇਜ ਰਹੇ ਜਾਂ ਨਾ ਰਹੇ। ਤੁਹਾਨੂੰ ਦੱਸ ਦੇਈਏ ਕਿ ਹਾਂਡਾ ਨੂੰ ਮਾਨ ਦੇ ਉਹਨਾਂ ਪ੍ਰਸ਼ੰਸਕਾਂ ‘ਤੇ ਨਾਰਾਜ਼ਗੀ ਸੀ, ਜਿਹਨਾਂ ਵੱਲੋਂ ਉਹਨਾਂ ਦੇ ਪੇਜ ‘ਤੇ ਗਲਤ ਸ਼ਬਦਾਵਲੀ ਦੇ ਮੈਸੇਜ ਕੀਤੇ ਗਏ ਸਨ।

pollywood

ਉਹਨਾਂ ਵੱਲੋਂ ਮਾਨ ਦੇ ਪ੍ਰਸ਼ੰਸਕਾਂ ਦੇ ਦੁਰ-ਵਰਤਾਅ ਦੀ ਸਖਤ ਸ਼ਬਦਾਂ ‘ਚ ਆਲੋਚਨਾ ਕੀਤੀ ਗਈ ਸੀ। ਹੁਣ, ਹਾਂਡਾ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਔਰਤਾਂ ਦੀ ਇੱਜ਼ਤ ਕਰਨ ਦੀ ਸਲਾਹ ਦਿੱਤੀ ਹੈ। ਇਸ ਸਮੇਂ ਹਾਂਡਾ ਕਾਫੀ ਭਾਵੁਕ ਅਤੇ ਗੁੱਸੇ ‘ਚ ਨਜ਼ਰ ਆ ਰਹੇ ਸੀ। ਇਸ ਤੋਂ ਪਹਿਲ਼ਾਂ ਉਹਨਾਂ ਵੱਲੋਂ ਆਪਣੇ ਪ੍ਰਸ਼ੰਸਕਾਂ ਵੱਲੋਂ ਭੇਜੇ ਗਏ ਮੈਸਜਾਂ ਦੇ ਸਕ੍ਰੀਨਸ਼ਾਟ ਵੀ ਭੇਜੇ ਗਏ ਸਨ, ਜਿਸ ‘ਚ ਕਈਆਂ ਨੇ ਉਹਨਾਂ ਦੇ ਪ੍ਰਤੀ ਸਮਰਥਨ ਜਾਹਰ ਕੀਤਾ ਹੈ।

pollywood