Tuesday , December 1 2020

ਤਾਜਾ ਵੱਡੀ ਖਬਰ – ਆਹ ਦੇਖੋ ਪੰਜਾਬ ਸਕੂਲ ਸਿਖਿਆ ਬੋਰਡ ਨੇ ਕੀ ਕਰਤਾ ਜਕੀਨ ਨਹੀ ਆਵੇਗਾ ਕਿ………..

ਤਾਜਾ ਵੱਡੀ ਖਬਰ –

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਤਾਜਾ ਵੱਡੀ ਖਬਰ – ਆਹ ਦੇਖੋ ਪੰਜਾਬ ਸਕੂਲ ਸਿਖਿਆ ਬੋਰਡ ਨੇ ਕੀ ਕਰਤਾ ਜਕੀਨ ਨਹੀ ਅਗੇ ਕਿ………..

 

 ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਹੁਣ ਸਿੱਖ ਇਤਿਹਾਸ ਦੀ ਥਾਂ ‘ਤੇ ‘ਲੱਖ ਦਾਤਾ ਪੀਰ’ ਬਾਰੇ ਪੜ੍ਹਾਈ ਕਰਨਗੇ। ਇਸ ਦਾ ਕਾਰਨ ਇਹ ਹੈ ਕਿ ਹਿਸਟਰੀ ਦੇ ਨਵੇਂ ਸਿਲੇਬਸ ‘ਚੋਂ ਸਿੱਖ ਇਤਿਹਾਸ ਨੂੰ ਗਾਇਬ ਕਰ ਦਿੱਤਾ ਗਿਆ ਹੈ। ਸਿਰਫ ਇਹ ਹੀ ਨਹੀਂ, ਜੋ ਚੈਪਟਰ ਨਵੇਂ ਲਾਏ ਗਏ ਹਨ, ਉਨ੍ਹਾਂ ਦਾ ਪੰਜਾਬ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਕਿਤਾਬ ਦਾ ਪੀ. ਡੀ. ਐੱਫ. ਵਰਜ਼ਨ ਆਇਆ ਸਾਹਮਣੇ 
ਇਤਿਹਾਸ ਦੀ ਨਵੀਂ ਕਿਤਾਬ, ਜਿਸ ਦਾ ਅਜੇ ਪੀ. ਡੀ. ਐੱਫ. ਵਰਜ਼ਨ ਹੀ ਆਇਆ ਹੈ, ਇਸ ‘ਚ 13 ਚੈਪਟਰ ਅਤੇ 178 ਪੰਨੇ ਹਨ। ਇਨ੍ਹਾਂ ‘ਚੋਂ ਸਿਰਫ ਇਕ ਚੈਪਟਰ ਹੀ ਸਿੱਖ ਇਤਿਹਾਸ ਦਾ ਰੱਖਿਆ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ‘ਚ ਸਖੀ ਸਰਵਰ ਲੱਖਾਂ ਦੇ ਦਾਤੇ ਦੀ ਹਿਸਟਰੀ ਵੀ ਸ਼ਾਮਲ ਕਰ ਲਈ ਗਈ ਹੈ। ਕਿਤਾਬ ਦੇ ਦੋ ਹਿੱਸੇ ਹਨ। ਪਹਿਲੇ ‘ਚ ‘ਪੂਰਵ ਆਧੁਨਿਕ ਕਾਲ’ ਅਤੇ ਦੂਜੇ ‘ਚ ‘ਆਧੁਨਿਕ ਕਾਲ’ ਹੈ। ਪੂਰਵ ਆਧੁਨਿਕ ਕਾਲ ‘ਚ ਸ਼ਹਿਰ, ਵਪਾਰ, ਸ਼ਿਲਪ, ਸਰਦਾਰ, ਸਮਰਾਟ ਅਤੇ ਵਪਾਰੀ, ਪੁਜਾਰੀ, ਭਿਕਸ਼ੂ, ਦਾਨੀ, ਮੱਧਕਾਲੀਨ ਭਾਰਤ ‘ਚ ਰਾਜਨੀਤਕ ਅਤੇ ਆਰਥਿਕ ਵਿਕਾਸ, ਸੁਲਤਾਨ ਅਤੇ ਬਾਦਸ਼ਾਹ, ਭਗਤੀ ਦੇ ਨਵੇਂ ਰੂਪ ਅਤੇ ਦੂਜੇ ਆਧੁਨਿਕ ਕਾਲ ‘ਚ, ਭਾਗ-2 ‘ਚ 1857 ਦਾ ਵਿਰੋਧ, ਭਾਰਤ ‘ਚ ਰਾਸ਼ਟਰਵਾਦ ਦਾ ਉਭਾਰ, ਸੁਤੰਤਰਤਾ ਵਲ ਭਾਰਤ, ਸਿੱਖ ਰਾਜ ਅਤੇ ਬ੍ਰਿਟਿਸ਼ ਰਾਜ ਹੈ।
ਅਕਾਲੀ ਦਲ ਦੇ ਸਮੇਂ ਹੋਇਆ ਬਦਲਾਅ
ਹਿਸਟਰੀ ਦੀ ਕਿਤਾਬ ‘ਚ ਸਿੱਖ ਇਤਿਹਾਸ ਨਾ ਹੋਣ ਕਾਰਨ ਅਕਾਲੀ ਦਲ ਵਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਨੂੰ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪਰ ਤੁਹਾਨੂੰ ਦੱਸ ਦੇਈਏ ਕਿ ਜਦੋਂ ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ ਸਨ, ਉਸ ਸਮੇਂ ਹੀ ਇਸ ਕਿਤਾਬ ‘ਚ ਬਦਲਾਅ ਕੀਤੇ ਗਏ ਸਨ, ਹੁਣ ਭਾਵੇਂ ਅਕਾਲੀ ਦਲ ਜਿੰਨਾ ਮਰਜ਼ੀ ਕਾਂਗਰਸ ਦੇ ਸਿਰ ਦੋਸ਼ ਮੜ੍ਹ ਦੇਵੇ ਪਰ ਇਹ ਸਭ ਅਕਾਲੀ ਰਾਜ ਦੇ ਸਮੇਂ ਹੀ ਹੋਇਆ ਹੈ।
11ਵੀਂ ‘ਚ ਹਨ ਸਿੱਖ ਇਤਿਹਾਸ ਦੇ 6 ਚੈਪਟਰ
ਦੂਜੇ ਪਾਸੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸਿੱਖ ਇਤਿਹਾਸ ਨੂੰ ਗਿਆਰਵ੍ਹੀਂ ਜਮਾਤ ‘ਚ ਸ਼ਿਫਟ ਕਰ ਦਿੱਤਾ ਹੈ ਅਤੇ ਉਸ ਦੇ ਪਹਿਲੇ ਭਾਗ ‘ਚ ਪੰਜਾਬ ਦੇ ਇਤਿਹਾਸ ਦੇ 6 ਚੈਪਟਰ ਦਰਜ ਹਨ। ਇਸ ‘ਚ ਪੰਜਾਬ ਦੇ ਇਤਿਹਾਸ ਦੇ ਸਰੋਤ, ਗੁਰੂਕਾਲ, ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਯਾਤਰਾਵਾਂ, ਸਿੱਖ ਧਰਮ ਦਾ ਵਿਕਾਸ ਅਤੇ ਸਿੱਖ ਗੁਰੂਆਂ ਦਾ ਯੋਗਦਾਨ, ਸਿੱਖ ਧਰਮ ਦਾ ਰੂਪਾਂਤਰਣ, ਖਾਲਸਾ ਪੰਥ ਦੀ ਸਥਾਪਨਾ ਅਤੇ ਚਾਰ ਸਾਹਿਬਜਾਦੇ ਦਰਜ ਹਨ, ਜਦੋਂ ਕਿ ਭਾਗ-2 ‘ਚ ਸਿੱਖ ਹਿਸਟਰੀ ਦੇ ਨਾਲ ਕੁਝ ਵੀ ਨਹੀਂ ਹੈ। ਜ਼ਿਕਰਯੋਗ ਹੈ ਕਿ ਆਮ ਤੌਰ ‘ਤੇ ਗਿਆਰਵ੍ਹੀਂ ‘ਚ ਬਾਰਵ੍ਹੀਂ ਦਾ ਹੀ ਸਿਲੇਬਸ ਕਰਵਾਇਆ ਜਾਂਦਾ ਹੈ ਤਾਂ ਜੋ ਬੋਰਡ ਦੀ ਪ੍ਰੀਖਿਆ ‘ਚ 2 ਸਾਲਾਂ ਦੀ ਤਿਆਰੀ ਹੋ ਸਕੇ।
ਨਵੇਂ ਸਿੱਖਿਆ ਮੰਤਰੀ ਦਾ ਕੀ ਕਹਿਣੈ
ਇਸ ਸਬੰਧੀ ਜਦੋਂ ਨਵੇਂ ਬਣੇ ਸਿੱਖਿਆ ਮੰਤਰੀ ਓ. ਪੀ. ਸੋਨੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਿੱਖਿਆ ਮੰਤਰੀ ਬਣਿਆਂ ਅਜੇ 2 ਦਿਨ ਹੀ ਹੋਏ ਹਨ ਅਤੇ ਕਿਹਾ ਕਿ ਜੇਕਰ ਇਹ ਗੱਲ ਸੱਚ ਹੈ ਤਾਂ ਇਹ ਇਕ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਇਕ ਵਿਅਕਤੀ ਭਾਵੇਂ ਹੀ ਸਿੱਖ ਹੋਵੇ ਜਾਂ ਹਿੰਦੂ, ਉਹ ਸਿੱਖ ਗੁਰੂ ਸਾਹਿਬਾਨ ਦੇ ਬਗੈਰ ਕਲਪਨਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇਸ ਸਬੰਧੀ ਫਾਈਲ ਮੰਗਵਾਉਣ ਜਾ ਰਹੇ ਹਨ।