Wednesday , December 7 2022

ਤਾਜਾ ਵੱਡੀ ਖਬਰ – ਆਹ ਦੇਖੋ ਟਰੂਡੋ ਨੇ ਇੰਡੀਆ ਤੋਂ ਜਾਂਦਿਆ ਹੀ ਇੰਡੀਆ ਤੇ ਲਗਾਇਆ ਇਹ ਵੱਡਾ ਇਲਜਾਮ

ਤਾਜਾ ਵੱਡੀ ਖਬਰ – ਆਹ ਦੇਖੋ ਟਰੂਡੋ ਨੇ ਇੰਡੀਆ ਤੋਂ ਜਾਂਦਿਆ ਹੀ ਇੰਡੀਆ ਤੇ ਲਗਾਇਆ ਇਹ ਵੱਡਾ ਇਲਜਾਮ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸ‍ਟਿਨ ਟਰੂਡੋ ਦੇ ਭਾਰਤ ਦੌਰੇ ਦੇ ਦੌਰਾਨ ਇੱਕ ਖਾਲਿਸ‍ਤਾਨੀ ਨੂੰ ਸੱਦੇ ਦੇ ਮੁੱਦੇ ਨੂੰ ਲੈ ਕੇ ਕਈ ਸਵਾਲ ਚੁੱਕੇ ਗਏ। ਇਸ ਨੂੰ ਲੈ ਕੇ ਇੱਕ ਵੱਡੀ ਗੱਲ ਸਾਹਮਣੇ ਆਈ ਹੈ। ਅਸਲ ‘ਚ ਸੀਟੀਵੀ ‍ਨਿਊਜ ਰਿਪੋਰਟ ਦੇ ਅਨੁਸਾਰ, ਟਰੂਡੋ ਦੀ ਗੈਸ‍ਟ ਲਿਸ‍ਟ ‘ਚੋਂ ਭਾਰਤ ਸਰਕਾਰ ਦੇ ਅਧਿਕਾਰੀਆਂ ਨੂੰ ਦੂਰ ਰੱਖਿਆ ਗਿਆ ਸੀ। ਉੱਥੇ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸ‍ਟਿਨ ਟਰੂਡੋ ਨੇ ਭਾਰਤ ਉੱਤੇ ਹੀ ਆਪਣੇ ਖਿਲਾਫ ਸਾਜਿਸ਼ ਕਰਨ ਦਾ ਇਲਜ਼ਾਮ ਲਗਾਇਆ ਹੈ। ਜਸ‍ਟਿਨ ਟਰੂਡੋ ਦਾ ਕਹਿਣਾ ਹੈ ਕਿ ਇਹ ਭਾਰਤ ਸਰਕਾਰ ਨੇ ਉਨ੍ਹਾਂ ਦੇ ਦੌਰੇ ਨੂੰ ਬਦਨਾਮ ਕਰਨ ਦੇ ਲਈ ਖਾਲਿਸ‍ਤਾਨੀ ਅੱਤਵਾਦੀ ਜਸਪਾਲ ਅਟਵਾਲ ਦੇ ਵੀਜੇ ਨੂੰ ਸ‍ਵੀਕਾਰ ਕੀਤਾ ਅਤੇ ਉਸਨੂੰ ਭਾਰਤ ਆਉਣ ਦੀ ਆਗਿਆ ਦਿੱਤੀ ਸੀ ਅਤੇ ਬਾਅਦ ਵਿੱਚ ਉਸ ਦੇ ਨਾਮ ਨੂੰ ਮੇਰੇ ਦੌਰੇ ਦੇ ਨਾਲ ਜੋੜਿਆ ਗਿਆ।Trudeau Indian govt involved Atwal invitation

 

ਕੈਨੇਡਾ ਦੇ ਪ੍ਰਧਾਨ ਮੰਤਰੀ ਜਸ‍ਟਿਨ ਟਰੂਡੋ ਦੇ ਦਫ਼ਤਰ ਵਲੋਂ ਸਕ‍ਿਊਰਿਟੀ ਸਰਵਿਸ ਨੂੰ ਵੀ ਗੈਸ‍ਟ ਲਿਸ‍ਟ ਨੂੰ ਟ੍ਰੈਕ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ ਹੈ। ਇਸ ਤੋਂ ਪਹਿਲਾਂ ਕੈਨੇਡਾ ਦੇ ਸਾਰਵਜਨਕ ਰੱਖਿਆ ਮੰਤਰੀ ਨੇ ਵੀ ਇਸ ਦੌਰੇ ਦੇ ਸਬੰਧ ਵਿੱਚ ਸਕ‍ਿਊਰਿਟੀ ਸਰਵਿਸ ਦਾ ਸ‍ਵਾਗਤ ਕੀਤਾ ਸੀ। ਸੀਟੀਵੀ ‍ਨਿਊਜ਼ ਦੇ ਅਨੁਸਾਰ, ਰੱਖਿਆ ਮੰਤਰੀ ਰਾਲ‍ਫ ਗੁਡੇਲ ਨੇ ਕਿਹਾ, ਸਾਰੇ ਕੈਨੇਡਾ ਦੇ ਵਸਨੀਕ ਇਸ ਗੱਲ ਨੂੰ ਪੱਕਾ ਕਰ ਸਕਦੇ ਹਨ ਕਿ ਇਸ ਦੌਰੇ ਦੇ ਦੌਰਾਨ ਸਾਡੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਆਪਣਾ ਕੰਮ ਬਿਹਤਰ ਢੰਗ ਦੇ ਨਾਲ ਕੀਤਾ।ਖਾਲਿਸ‍ਤਾਨੀ ਜਸਪਾਲ ਅਟਵਾਲ ਨੂੰ ਭਾਰਤ ਵਿੱਚ ਕੈਨੇਡਾ ਹਾਈ ਕਮਿਸ਼‍ਨਰ ਦੁਆਰਾ ਪ੍ਰਧਾਨ ਮੰਤਰੀ ਟਰੂਡੋ ਦੇ ਨਾਲ ਡਿਨਰ ਲਈ ਸੱਦਾ ਦਿੱਤਾ ਗਿਆ ਸੀ।Trudeau Indian govt involved Atwal invitation

 

ਖਾਲਿਸਤਾਨੀ ਜਸਪਾਲ ਅਟਵਾਲ ਦੇ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸ‍ਟਿਨ ਟਰੂਡੋ ਦੀ ਪਤ‍ਨੀ ਦੀ ਤਸ‍ਵੀਰ ਦੇ ਕਾਰਨ ਉਨ੍ਹਾਂ ਦੀ ਖੂਬ ਆਲੋਚਨਾ ਹੋਈ ਸੀ। ਪਰ ਕੈਨੇਡਾ ਦੇ ਸਾਂਸਦ ਰਣਦੀਪ ਐੱਸ. ਸਰਾਏ ਨੇ ਨਵੀਂ ਦਿੱਲ‍ੀ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸ‍ਟਿਨ ਟਰੂਡੋ ਨਾਲ ਡਿਨਰ ਦੇ ਲਈ ਅਟਵਾਲ ਨੂੰ ਸੱਦਾ ਦੇਣ ਦੀ ਜਿੰ‍ਮੇਵਾਰੀ ਲਈ। ਜਿਕਰਯੋਗ ਹੈ ਕਿ 1986 ਵਿੱਚ ਵੈਂਨਕੂਵਰ ਆਇਲੈਂਡ ਵਿੱਚ ਪੰਜਾਬ ਮੰਤਰੀ ਮਲਕੀਅਤ ਸਿੰਘ ਸਿੱਧੂ ਦੀ ਹੱਤ‍ਿਆ ਲਈ ਜਸਪਾਲ ਅਟਵਾਲ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ।Trudeau Indian govt involved Atwal invitation

 

ਖਾਲਿਸਤਾਨੀ ਅੱਤਵਾਦੀ ਜਸਪਾਲ ਅਟਵਾਲ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਡਿਨਰ ਪਾਰਟੀ ‘ਚ ਸੱਦਾ ਦੇਣ ‘ਤੇ ਹੰਗਾਮਾ ਹੋ ਗਿਆ ਸੀ। ਇਸ ਵਿਚ ਸਰਕਾਰ ਇਨ੍ਹਾਂ ਤੱਥਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਕਿ ਦੋਸ਼ੀ ਕਰਾਰ ਦਿੱਤੇ ਗਏ ਖਾਲਿਸਤਾਨੀ ਅੱਤਵਾਦੀ ਜਸਪਾਲ ਅਟਵਾਲ ਨੂੰ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਤੋਂ ਬਿਨਾਂ ਭਾਰਤ ਆਉਣ ਦਾ ਵੀਜ਼ਾ ਕਿਵੇਂ ਮਿਲਿਆ।Trudeau Indian govt involved Atwal invitationਇਹ ਵਿਵਾਦ ਉਦੋਂ ਸ਼ੁਰੂ ਹੋਇਆ, ਜਦੋਂ ਕੈਨੇਡਾਈ ਹਾਈ ਕਮਿਸ਼ਨਰ ਨਾਦਿਰ ਪਟੇਲ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪ੍ਰਤੀਨਿਧੀ ਮੰਡਲ ਦੇ ਸਨਮਾਨ ਵਿਚ ਆਯੋਜਿਤ ਰਾਤ ਦੇ ਖਾਣੇ ਲਈ ਅਟਵਾਲ ਨੂੰ ਸੱਦਾ ਦਿੱਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਦਾ ਕਹਿਣਾ ਹੈ ਕਿ ਇਸ ਦੇ ਦੋ ਪਹਿਲੂ ਹਨ-ਇਕ ਉਸ ਦੀ ਪ੍ਰੋਗਰਾਮ ਵਿਚ ਮੌਜੂਦਗੀ ਨੂੰ ਲੈ ਕੇ ਹੈ, ਜਿਸ ‘ਤੇ ਕੈਨੇਡਾਈ ਪੱਖ ਨੂੰ ਗੌਰ ਕਰਨਾ ਹੈ। ਉਨ੍ਹਾਂ ਕਿਹਾ ਹੈ ਕਿ ਇਹ ਗਲਤੀ ਸੀ ਅਤੇ ਇਸ ਕਾਰਨ ਅੱਜ ਦੇ ਰਾਤ ਦੇ ਖਾਣੇ ਲਈ ਸੱਦਾ ਵਾਪਸ ਲੈ ਲਿਆ ਗਿਆ ਹੈ।Trudeau Indian govt involved Atwal invitationਕੈਨੇਡੀਅਨ ਪੀ.ਐਮ.ਓ ਨੇ ਦਿੱਤੀ ਸਫਾਈ
ਇਸ ਤੋਂ ਪਹਿਲਾਂ ਕਿ ਮਾਮਲਾ ਜਿਆਦਾ ਵਧੇ, ਕੈਨੇਡੀਅਨ ਪੀ.ਐਮ.ਓ ਨੇ ਵੀ ਸਫਾਈ ਦੇ ਦਿੱਤਾ ਸੀ। ਪੀ.ਐਮ.ਓ ਨੇ ਕਿਹਾ ਸੀ ਕਿ ਅਟਵਾਲ ਆਫਿਸ਼ਿਅਲ ਡੈਲੀਗੇਸ਼ਨ ਦਾ ਹਿੱਸਾ ਨਹੀਂ ਸੀ ਅਤੇ ਨਾ ਹੀ ਉਸਨੂੰ ਪੀ.ਐੱਮ ਆਫਿਸ ਵੱਲੋਂ ਬੁਲਾਇਆ ਗਿਆ ਸੀ। ਕੈਨੇਡੀਅਨ ਪੀ.ਐਮ.ਓ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਵੱਲੋਂ ਅਟਵਾਲ ਨੂੰ ਪ੍ਰੋਗਰਾਮ ਦਾ ਸੱਦਾ ਨਹੀਂ ਨਹੀਂ ਦਿੱਤਾ ਗਿਆ। ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਸਭ ਹੋਇਆ ਕਿਵੇਂ।Trudeau Indian govt involved Atwal invitation