Tuesday , August 16 2022

ਤਾਜਾ ਵੱਡੀ ਖਬਰ -ਅਮਰੀਕੀ ਅਗਵਾਈ ਵਾਲੀਆਂ ਫੌਜਾਂ ਨੇ ਢਾਹਿਆ ਕਹਿਰ, 127 ਬੱਚਿਆਂ ਸਮੇਤ 510 ਮੌਤਾਂ

ਤਾਜਾ ਵੱਡੀ ਖਬਰ – ਅਮਰੀਕੀ ਅਗਵਾਈ ਵਾਲੀਆਂ ਫੌਜਾਂ ਨੇ ਢਾਹਿਆ ਕਹਿਰ, 127 ਬੱਚਿਆਂ ਸਮੇਤ 510 ਮੌਤਾਂ

ਸੀਰੀਆ ਦੇ ਪੂਰਬੀ ਸੂਬੇ ਡੇਰ ਅਲ-ਜੌਰ ਵਿੱਚ ਅਮਰੀਕਾ ਦੀ ਅਗਵਾਈ ਵਾਲੀ ਅੱਤਵਾਦੀ-ਰੋਕੂ ਜਥੇਬੰਦੀ ਦੇ ਹਵਾਈ ਹਮਲਿਆਂ ਵਿੱਚ 25 ਨਾਗਰਿਕਾਂ ਦੀ ਮੌਤ ਹੋ ਗਈ। ਇੱਕ ਨਿਗਰਾਨ ਗਰੁੱਪ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸੀਰੀਅਨ ਆਬਜ਼ਵੇਟਰੀ ਫੌਰ ਹਿਊਮਨ ਰਾਈਟਸ ਨੇ ਕਿਹਾ ਕਿ ਐਤਵਾਰ ਨੂੰ ਯੂਫ੍ਰੇਟਸ ਨਦੀ ਦੇ ਪੂਰਬੀ ਕੰਢੇ ਅੱਤਵਾਦੀ ਜਥੇਬੰਦੀ ਇਸਲਾਮਿਕ ਸਟੇਟ (ਆਈ.ਐਸ.) ਦੇ ਆਖ਼ਰੀ ਸਥਾਨ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲਾ ਕੀਤਾ ਗਿਆ ਸੀ।

ਲੰਦਨ ਸਥਿਤ ਨਿਗਰਾਨ ਸੰਸਥਾ ਨੇ ਕਿਹਾ ਕਿ ਹਮਲੇ ਵਿੱਚ ਅੱਧੇ ਤੋਂ ਜ਼ਿਆਦਾ ਬੱਚੇ ਮਾਰੇ ਗਏ ਹਨ। ਸੀਰੀਆ ਦੀ ਸਰਕਾਰੀ ਖ਼ਬਰ ਏਜੰਸੀ ਸਾਨਾ ਨੇ ਕਿਹਾ ਕਿ ਦੇਸ਼ ਦੇ ਪੂਰਬੀ ਡੇਰ ਅਲ-ਜੌਰ ਦੇ ਸ਼ੁਫੇਹ ਤੇ ਜੇਹਰਤ ਅਲੋਨੀ ਵਿੱਚ ਅਮਰੀਕਾ ਵੱਲੋਂ ਕੀਤੇ ਹਮਲੇ ਵਿੱਚ 29 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਫੱਟੜ ਹੋ ਗਏ।

ਬੀਤੇ ਹਫ਼ਤੇ ਖ਼ਬਰ ਏਜੰਸੀ ਨੇ ਕਿਹਾ ਸੀ ਕਿ ਪਿਛਲੇ ਹਫ਼ਤੇ ਇਸੇ ਥਾਂ ‘ਤੇ ਅਮਰੀਕੀ ਹਮਲੇ ਵਿੱਚ 15 ਨਾਗਰਿਕਾਂ ਦੀ ਮੌਤ ਹੋ ਗਈ ਸੀ। ਅਮਰੀਕਾ ਦੀ ਅਗਵਾਈ ਵਿੱਚ ਕੁਰਦਿਸ਼ ਲੋਕ ਵੀ ਸੰਗਠਿਤ ਹੋ ਕੇ ਆਈਐਸ ਨੂੰ ਯੂਫ੍ਰੇਟਸ ਨਦੀ ਤੋਂ ਪਿੱਛੇ ਧੱਕਣ ਦੀ ਕਾਰਵਾਈ ਦਾ ਸਮਰਥਨ ਕਰ ਰਹੀ ਹੈ। ਇਸ ਖੇਤਰ ਵਿੱਚ ਵੱਡੀ ਮਾਤਰਾ ਵਿੱਚ ਤੇਲ ਤੇ ਗੈਸ ਦੇ ਮੈਦਾਨ ਹਨ।

ਫਰਾਂਸ ਤੇ ਜਰਮਨੀ ਨੇ ਕਿਹਾ ਕਿ ਉਹ ਸੀਰੀਆ ਵਿੱਚ ਸੰਘਰਸ਼ ਦੀ ਸਮਾਪਤੀ ਲਈ ਰੂਸ ਤੇ ਆਪਣੇ ਯੂਰਪੀ ਸਹਿਯੋਗੀਆਂ ਨਾਲ ਕੰਮ ਕਰਨ ਲਈ ਤਿਆਰ ਹੈ। ਖ਼ਬਰ ਏਜੰਸੀ ਸਿੰਹੂਆ ਦੀ ਰਿਪੋਰਟ ਮੁਤਾਬਕ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਟੈਲੀਫ਼ੋਨ ‘ਤੇ ਗੱਲਬਾਤ ਕਰਨ ਤੋਂ ਬਾਅਦ ਫਰਾਂਸ ਦੇ ਰਾਸ਼ਟਪਤੀ ਇਮੈਨੁਇਲ ਮੈਕਰੋਂ ਤੇ ਜਰਮਨੀ ਦੀ ਚਾਂਸਲਰ ਏਂਜਲਾ ਮਾਰਕੇਲ ਨਾਲ ਐਤਵਾਰ ਨੂੰ ਸਾਂਝਾ ਬਿਆਨ ਜਾਰੀ ਕਰਦਿਆਂ ਇਹ ਗੱਲ ਕਹੀ ਸੀ।


ਫਰਾਂਸ ਦੇ ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਯੂਰਪ ਤੇ ਵਿਦੇਸ਼ ਮਾਮਲਿਆਂ ਦੇ ਫਰਾਂਸੀਸੀ ਮੰਤਰੀ ਜੀਨ-ਯਵੇਸ ਲੇ ਡ੍ਰਿਅਨ ਇਸ ਸਬੰਧੀ 27 ਫਰਵਰੀ ਨੂੰ ਮਾਸਕੋ ਜਾਣਗੇ। ਫਰਾਂਸੀਸੀ ਰਾਸ਼ਟਪਤੀ ਦਫ਼ਤਰ ਮੁਤਾਬਕ, ਮੈਕ੍ਰੋਂ ਤੇ ਮਾਰਕੇਲ ਨੇ ਪੁਤਿਨ ਨਾਲ ਟੈਲੀਫ਼ੋਨ ਵਾਰਤਾ ਦੌਰਾਨ ਕਿਹਾ ਕਿ ਸੀਰੀਆ ਦੀ ਸਰਕਾਰ ‘ਤੇ ਤੁਰੰਤ ਬੰਬਾਰੀ ਰੋਕਣ ਤੇ ਸ਼ਨੀਵਾਰ ਨੂੰ ਪਾਸ ਕੀਤੇ ਸੰਯੁਕਤ ਰਾਸ਼ਟਰ ਦੇ ਮਤੇ ਨੂੰ ਇੱਕ ਮਜ਼ਬੂਤ ਨਿਗਰਾਨੀ ਤੰਤਰ ਨਾਲ ਬਿਨਾ ਕਿਸੇ ਦੇਰੀ ਦੇ ਲਾਗੂ ਕਰਨ ਲਈ ਦਬਾਅ ਬਣਾਇਆ ਜਾਣਾ ਚਾਹੀਦਾ ਹੈ।

ਬਿਆਨ ਦੇ ਮੁਤਾਬਕ ਮੈਕਰੋਂ ਤੇ ਮਾਰਕੇਲ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐਨ.ਐਸ.ਸੀ.) ਵੱਲੋਂ ਸੀਰੀਆ ਵਿੱਚ 30 ਦਿਨਾਂ ਦੇ ਦੇਸ਼ ਪੱਧਰੀ ਜੰਗ ਰੋਕਣ ਦੀ ਮੰਗ ਵਾਲੇ ਮਤੇ ਨੂੰ ਮਨਜ਼ੂਰੀ ਦਿੱਤੇ ਜਾਣ ਦਾ ਸਵਾਗਤ ਕੀਤਾ ਹੈ ਤਾਂ ਕਿ ਇਸ ਦੌਰਾਨ ਜ਼ਰੂਰ ਦੇ ਸਾਮਾਨ ਦੀ ਘਾਟ ਪੂਰੀ ਕਰਨ ਤੇ ਡਾਕਟਰੀ ਸਹਾਇਤਾ ਪਹੁੰਚਾਈ ਜਾ ਸਕੇ।

ਯੂਨਾਈਟਿਡ ਕਿੰਗਡਮ ਸਥਿਤ ਜੰਗ ‘ਤੇ ਨਿਗਰਾਨੀ ਰੱਖਣ ਵਾਲੀ ਸੀਰੀਆਈ ਮਨੁੱਖੀ ਅਧਿਕਾਰ ਰੱਖਿਆ ਚੌਕੀ (ਐਸ.ਓ.ਐਚ.ਆਰ.) ਮੁਤਾਬਕ, ਐਤਵਾਰ ਸਵੇਰੇ ਦੋ ਹਵਾਈ ਹਮਲਿਆਂ ਤੋਂ ਅਲ ਸ਼ਿਫੋਨੀਆ ਸ਼ਹਿਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਫ਼ੌਜੀ ਦਸਤੇ ਨੇ ਹਰਾਸਤਾ, ਕਾਰਫ ਬਡਨਾ ਤੇ ਜੇਸਰੇਨ ‘ਤੇ ਮਿਜ਼ਾਈਲ ਹਮਲੇ ਕੀਤੇ। ਤਾਜ਼ਾ ਅੰਕੜੇ ਦੱਸਦੇ ਹਨ ਕਿ ਪੂਰਬੀ ਘੌਟਾ ਵਿੱਚ ਕੀਤੇ ਜਾ ਰਹੇ ਤੇਜ਼ ਹਮਲਿਆਂ ਵਿੱਚ ਇੱਕ ਹਫ਼ਤੇ ਦੇ ਅੰਦਰ 127 ਬੱਚਿਆਂ ਸਮੇਤ 510 ਲੋਕ ਮਾਰੇ ਗਏ ਹਨ।


ਅੱਗੇ ਸੀਰੀਆ ‘ਤੇ ਹਮਲੇ ਦੀਆਂ ਕੁਝ ਹੌਲਨਾਕ ਤਸਵੀਰਾਂ।