Saturday , September 24 2022

ਤਾਜਾ ਦੁਖਦਾਈ ਖਬਰ… ਦੇਖੋ ਵਿਆਹ ਦੀਆਂ ਖੁਸ਼ੀਆਂ ਮਨਾ ਰਹੇ ਪੰਜਾਬੀ ਪਰਿਵਾਰ ਦੇ ਘਰ ਕੀ ਵਾਪਰ ਗਿਆ

ਤਾਜਾ ਦੁਖਦਾਈ ਖਬਰ… ਦੇਖੋ ਵਿਆਹ ਦੀਆਂ ਖੁਸ਼ੀਆਂ ਮਨਾ ਰਹੇ ਪੰਜਾਬੀ ਪਰਿਵਾਰ ਦੇ ਘਰ ਕੀ ਵਾਪਰ ਗਿਆ


ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਤਾਜ਼ਾ ਖਬਰ ਅਮਰੀਕਾ ਤੋਂ ਹੈ ਜਿੱਥੇ ਕਿ ਪੰਜਾਬੀ ਮੂਲ ਦੇ ਇੱਕ ਪਰਿਵਾਰ ਦੇ ਤਿੰਨ ਜੀਅ ਘਰ ਵਿੱਚ ਲੱਗੀ ਅੱਗ ਕਾਰਨ ਆਪਣੀ ਜਾਨ ਗੁਆ ਬੈਠੇ। ਇਹ ਸਾਰਾ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪੂਰਾ ਪਰਿਵਾਰ ਇਕ ਵਿਆਹ ਦੀ ਤਿਆਰੀ ਵਿੱਚ ਖ਼ੁਸ਼ੀਆਂ ਮਨਾ ਰਿਹਾ ਸੀ । ਅਮਰੀਕਾ ਵਿੱਚ ਪੰਜਾਬੀ ਮੂਲ ਦੀ ਔਰਤ, ਉਸ ਦੇ ਦਾਦਾ-ਦਾਦੀ ਤੇ ਅੱਗ ਦੀ ਭੇਟ ਚੜ੍ਹ ਗਏ, ਜਦਕਿ ਉਸ ਦੇ ਦੋ ਬੱਚੇ ਜ਼ਖ਼ਮੀ ਹੋਏ ਹਨ। ਸ਼ਨੀਵਾਰ ਨੂੰ ਜਦੋਂ ਇਹ ਹਾਦਸਾ ਵਾਪਰਿਆ ਪਰਿਵਾਰ ਆਪਣੇ ਰਿਸ਼ਤੇਦਾਰ ਦੇ ਆਉਣ ਵਾਲੇ ਵਿਆਹ ਸਮਾਗਮ ਦੀਆਂ ਖੁਸ਼ੀਆਂ ਮਨਾ ਰਿਹਾ ਸੀ।

ਮ੍ਰਿਤਕਾਂ ਦੀ ਪਛਾਣ ਹਰਲੀਨ ਮੱਗੂ, ਉਸ ਦੇ ਦਾਦਾ ਪਿਆਰਾ ਕੈਂਥ (87), ਦਾਦੀ ਰਘਵੀਰ ਕੌਰ ਕੈਂਥ (82) ਵਜੋਂ ਹੋਈ ਹੈ। ਮੱਗੂ ਦੀ ਅੱਠ ਸਾਲਾ ਕੁੜੀ ਤੇ ਛੇ ਸਾਲਾ ਮੁੰਡੇ ਨੂੰ ਰਾਹਤ ਕਰਮਚਾਰੀਆਂ ਨੇ ਬਚਾਅ ਲਿਆ। ਲੜਕੀ ਦੀ ਹਾਲਤ ਕਾਫੀ ਗੰਭੀਰ ਹੈ ਜਦਕਿ ਲੜਕਾ ਖ਼ਤਰੇ ਤੋਂ ਬਾਹਰ ਹੈ। ਖ਼ਬਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਸ ਪੂਰੇ ਹਾਦਸੇ ਵਿੱਚ ਮ੍ਰਿਤਕਾਂ ਤੋਂ ਇਲਾਵਾ ਤਕਰੀਬਨ ਅੱਠ ਲੋਕ ਜ਼ਖਮੀ ਹੋਏ ਹਨ ਜੋ ਕਿ ਇਸ ਸਮੇਂ ਖ਼ਤਰੇ ਤੋਂ ਬਾਹਰ ਹਨ।

ਨਿਊਯਾਰਕ ਸ਼ਹਿਰ ਫਾਇਰ ਵਿਭਾਗ ਦੇ ਉਪ ਮੁਖੀ ਮਿਸ਼ੇਲ ਗਾਲਾ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖ਼ਮੀ ਹੋਏ ਸੱਤ ਹੋਰ ਵਿਅਕਤੀਆਂ ਨੂੰ ਸਥਾਨਕ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਅੱਗ ਬੁਝਾਊ ਦਸਤੇ ਅੱਗ ਲੱਗਣ ਦੇ ਕਾਰਨ ਤਲਾਸ਼ ਰਹੇ ਹਨ। ਮ੍ਰਿਤਕਾਂ ਦੇ ਰਿਸ਼ਤੇਦਾਰ ਰਣਜੀਤ ਕੌਰ (38) ਨੇ ਕਿਹਾ ਕਿ ਘਰ ਵਿੱਚ ਕਾਫੀ ਵੱਡੀ ਅੱਗ ਲੱਗੀ ਸੀ, ਉਸ ਦੇ ਰੌਲਾ ਪਾਉਣ ਤੇ ਮਦਦ ਆਈ।

ਹਰਲੀਨ ਮੱਗੂ ਆਪਣੇ ਦਾਦਾ ਨਾਲ ਰਹਿੰਦੀ ਸੀ ਤੇ ਉਹ ਘਰ ਵਿੱਚ ਆਪਣੇ ਕਜ਼ਨ ਦੇ ਆਉਣ ਵਾਲੇ ਦੀ ਵਿਆਹ ਖੁਸ਼ੀ ਮਨਾ ਰਹੇ ਸਨ। ਮ੍ਰਿਤਕਾ ਦੇ ਭਰਾ ਪਰਮ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਬਾਹਰ ਆ ਗਈ ਸੀ ਪਰ ਉਹ ਆਪਣੇ ਦਾਦਾ ਦਾਦੀ ਨੂੰ ਬਚਾਉਣ ਲਈ ਮੁੜ ਅੰਦਰ ਚਲੀ ਗਈ ਤੇ ਵਾਪਸ ਨਾ ਆ ਸਕੀ।