Saturday , July 4 2020
Breaking News

ਸਕੂਲਾਂ ਨੂੰ ਖੋਲਣ ਬਾਰੇ ਮੋਦੀ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਕਰੋਨਾ ਵਾਇਰਸ ਦੀ ਹਾਹਾਕਾਰ ਦਾ ਕਰਕੇ ਸਾਰੇ ਦੇਸ਼ ਦੇ ਸਕੂਲ ਬੰਦ ਪਏ ਹਨ। ਜਿਸ ਨਾਲ ਮਾਪਿਆਂ ਨੂੰ ਜਿਥੇ ਬੱਚਿਆਂ ਦੀ ਪੜਾਈ ਦੀ ਚਿੰਤਾ ਪਈ ਹੋਈ ਹੈ ਕੇ ਓਹਨਾ ਦੀ ਪੜ੍ਹਾਈ ਪਿੱਛੇ ਪੈ ਰਹੀ ਹੈ ਓਥੇ ਹੀ ਮਾਪੇ ਇਹ ਵੀ ਸੋਚ ਰਹੇ ਹਨ ਕੇ ਜੇ ਸਕੂਲ ਖੁਲ ਜਾਂਦੇ ਹਨ ਤਾਂ ਓਹਨਾ ਦੇ ਬਚੇ ਇਸ ਵਾਇਰਸ ਦੀ ਲਪੇਟ ਵਿਚ ਆ ਸਕਦੇ ਹਨ। ਸਕੂਲਾਂ ਦੇ ਖੁਲਣ ਨੂੰ ਲੈ ਕੇ ਹੁਣ ਭਾਰਤ ਸਰਕਾਰ ਨੇ ਵੱਡਾ ਐਲਾਨ ਕਰ ਦਿੱਤਾ ਹੈ ਜੋ ਸਲਾਘਾ ਜੋਗ ਮੰਨਿਆ ਜਾ ਰਿਹਾ ਹੈ।

ਭਾਰਤ ਸਰਕਾਰ ਨੇ ਸੋਮਵਾਰ ਨੂੰ ਅਨਲੌਕ ਦੇ ਦੂਜੇ ਪੜਾਅ ਦੇ ਸੰਬੰਧ ਵਿਚ ਨਵੀਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲ ਅਤੇ ਕਾਲਜ 31 ਜੁਲਾਈ ਤੱਕ ਬੰਦ ਰਹਿਣਗੇ। ਸਿਰਫ ਲੋੜੀਂਦੀਆਂ ਗਤੀਵਿਧੀਆਂ ਦੀ ਆਗਿਆ ਰਹੇਗੀ। ਹਾਲਾਂਕਿ ਆਨਲਾਈਨ ਐਜੂਕੇਸ਼ਨ ਦੀ ਇਜ਼ਾਜ਼ਤ ਹੋਵੇਗੀ।

ਇਸ ਤੋਂ ਇਲਾਵਾ, ਸਰਕਾਰੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ, ਜਨਤਕ ਸਥਾਨਾਂ, ਕੰਮ ਵਾਲੀਆਂ ਥਾਵਾਂ ਅਤੇ ਟ੍ਰਾਂਸਪੋਰਟ ਦੀ ਵਰਤੋਂ ਕਰਦੇ ਸਮੇਂ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ। ਅਤੇ ਕੋਈ ਵੀ ਆਪਣੇ ਚਿਹਰੇ ਨੂੰ ਕਵਰ ਕਰਨ ਤੋਂ ਬਿਨਾਂ ਜਨਤਕ ਜਗ੍ਹਾਵਾਂ ਤੇ ਨਹੀਂ ਜਾਵੇਗਾ।

ਦੱਸ ਦੇਈਏ ਕਿ ਅਨਲੌਕ -2 ਲਈ ਦਿਸ਼ਾ ਨਿਰਦੇਸ਼ 31 ਜੁਲਾਈ ਤੱਕ ਜਾਰੀ ਰਹਿਣਗੇ। ਸਕੂਲਾਂ ਅਤੇ ਕਾਲਜਾਂ ਤੋਂ ਇਲਾਵਾ ਕੋਚਿੰਗ ਸੰਸਥਾਵਾਂ ਵੀ 31 ਜੁਲਾਈ ਤੱਕ ਬੰਦ ਰਹਿਣਗੀਆਂ। ਸਰਕਾਰ ਨੇ ਉਨ੍ਹਾਂ ਵਿਦਿਆਰਥੀਆਂ ਨੂੰ ਰਾਹਤ ਦਿੱਤੀ ਹੈ ਆਨ ਲਾਈਨ ਪੜ੍ਹ ਰਹੇ ਹਨ। ਆਨਲਾਈਨ ਪੜ੍ਹਨ ਵਾਲੇ ਵਿਦਿਆਰਥੀ ਆਪਣੀ ਪੜ੍ਹਾਈ ਜਾਰੀ ਰੱਖ ਸਕਦੇ ਹਨ. ਭਾਰਤ ਸਰਕਾਰ ਇਸ ਨੂੰ ਉਤਸ਼ਾਹਤ ਕਰਨ ‘ਤੇ ਵਿਚਾਰ ਕਰ ਰਹੀ ਹੈ। ਹਾਲਾਂਕਿ, ਇਸ ਮਿਆਦ ਦੇ ਦੌਰਾਨ ਕੇਂਦਰ ਅਤੇ ਰਾਜ ਸਰਕਾਰਾਂ ਦੇ ਸਿਖਲਾਈ ਇੰਸਚਿਟਿਊਟ 15 ਜੁਲਾਈ ਤੋਂ ਸ਼ੁਰੂ ਕੀਤੀਆਂ ਜਾਣਗੀਆਂ।

Check Also

ਖੁਸ਼ਖਬਰੀ ਕਨੇਡਾ ਸਮੇਤ ਇਹਨਾਂ ਦੇਸ਼ਾਂ ਨੂੰ ਇੰਡੀਆ ਤੋਂ ਫਲਾਈਟਾਂ ਚਲਣ ਬਾਰੇ ਆਈ ਇਹ ਵੱਡੀ ਖਬਰ

ਕਰੋਨਾ ਵਾਇਰਸ ਦਾ ਕਰਕੇ ਇੰਡੀਆ ਤੋਂ ਕਈ ਮਿਲਕਾਂ ਨੂੰ ਫਲੈਟਾਂ ਬੰਦ ਪਾਈਆਂ ਹਨ। ਪਰ ਹੁਣ …