Sunday , November 1 2020

ਤਾਜ਼ਾ ਦੁਖਦਾਈ ਖ਼ਬਰ- ਗੁਰਦਵਾਰਾ ਸਾਹਿਬ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਰਤਿਆ ਭਿਆਨਕ ਹਾਦਸਾ.. 8 ਦੀ ਮੌਤ

ਤਾਜ਼ਾ ਦੁਖਦਾਈ ਖ਼ਬਰ- ਗੁਰਦਵਾਰਾ ਸਾਹਿਬ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਰਤਿਆ ਭਿਆਨਕ ਹਾਦਸਾ.. 8 ਦੀ ਮੌਤ

 

ਅੱਜ ਸਵੇਰੇ ਤੜਕੇ ਹੀ ਇੱਕ ਹੋਰ ਵੱਡੀ ਦੁਖਦਾਈ ਖ਼ਬਰ ਆਈ ਹੈ । ਖ਼ਬਰ ਹਿਮਾਚਲ ਦੇ ਬਿਲਾਸਪੁਰ ਨੇੜੇ ਦੀ ਹੈ ਜਿੱਥੇ ਕਿ ਮਣੀਕਰਨ ਸਾਹਿਬ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ । ਇਹ ਸ਼ਰਧਾਲੂ ਮਣੀਕਰਨ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਗਏ ਹੋਏ ਸਨ । ਦਰਸ਼ਨ ਕਰਨ ਤੋਂ ਬਾਅਦ ਉਹ ਘਰ ਵਾਪਸੀ ਲਈ ਪਰਤ ਰਹੇ ਸਨ । ਮਣੀਕਰਨ ਸਾਹਿਬ ਤੋਂ ਵਾਪਸ ਆਉਂਦਿਆਂ ਜਦੋਂ ਉਹ ਹਿਮਾਚਲ ਦੇ ਬਿਲਾਸਪੁਰ ਨੇੜੇ ਪਹੁੰਚੇ ਤਾਂ ਜਿਸ ਗੱਡੀ ਵਿਚ ਉਹ ਸਵਾਰ ਸਨ ਉਹ ਹਾਦਸਾਗ੍ਰਸਤ ਹੋ ਗਈ ਅਤੇ ਡੂੰਘੀ ਖੱਡ ਵਿੱਚ ਜਾ ਡਿੱਗੀ । ਇਸ ਭਿਆਨਕ ਹਾਦਸੇ ਵਿੱਚ ਅੱਠ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਇੱਕ ਸ਼ਰਧਾਲੂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ । ਸ਼ਰਧਾਲੂਆਂ ਨਾਲ ਸਵਾਰ ਇਹ ਗੱਡੀ ਘਾਟ ਦੀ ਇੱਕ ਖੱਡ ਵਿੱਚ ਡਿੱਗੀ ਹੈ ।

ਹਾਦਸੇ ਦਾ ਅਸਲ ਕਾਰਨ ਤਾਂ ਹਾਲੇ ਤੱਕ ਨਹੀਂ ਪਤਾ ਲੱਗਾ ਪ੍ਰੰਤੂ ਇਸ ਹਾਦਸੇ ਵਿੱਚ ਗੱਡੀ ਅੰਦਰ ਸਵਾਰ 8 ਜਾਣਿਆਂ ਦੀ ਮੌਤ ਹੋ ਗਈ। ਇਕ ਵਿਅਕਤੀ ਜੋ ਕਿ ਇਸ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ ਉਸ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ । ਹਾਦਸਾ ਗ੍ਰਸਤ ਵਿਅਕਤੀ ਕਿੱਥੋਂ ਦੇ ਰਹਿਣ ਵਾਲੇ ਸਨ ਇਸ ਗੱਲ ਦੀ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਹੋ ਸਕੀ ਪ੍ਰੰਤੂ ਤਾਜ਼ਾ ਖ਼ਬਰਾਂ ਅਨੁਸਾਰ ਇਹੀ ਪਤਾ ਲੱਗ ਰਿਹਾ ਹੈ ਕਿ ਇਹ ਹਾਦਸਾ ਬਹੁਤ ਜ਼ਿਆਦਾ ਭਿਆਨਕ ਸੀ ।