Saturday , August 20 2022

ਢੱਡਰੀਆਂਵਾਲੇ ‘ਤੇ ਬੀਬੀ ਜਗੀਰ ਕੌਰ ਦਾ ਸ਼ਬਦੀ ਹਮਲਾ…

ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਬਾਰੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਉਹ ਖ਼ੁਦ ਤਾਂ ਸਿੱਖ ਰਹਿਤ ਮਰਿਆਦਾ ਨੂੰ ਮੰਨਦੇ ਨਹੀਂ ਪਰ ਦੂਜਿਆਂ ਨੂੰ ਮੱਤਾ ਦੇ ਰਹੇ ਹਨ।ਉਨ੍ਹਾਂ “ਛੱਜ ਤਾਂ ਬੋਲੇ ਛਾਣਨੀ ਵੀ ਬੋਲੇ” ਦਾ ਮੁਹਾਬਰਾ ਠੋਕਦਿਆਂ ਕਿਹਾ ਕਿ ਢੱਡਰੀਆਂ ਵਾਲੇ ਆਪਣੇ ਡੇਰੇ ਨੂੰ ਚਲਾਉਣ ਲਈ ਜਿਆਦਾ ਹੀ ਸਿੱਖੀ ਸਿਧਾਂਤਾ ਲਈ ਪ੍ਰਪੱਕ ਅਖਵਾ ਰਹੇ ਹਨ, ਜਦਕਿ ਸੱਚਾਈ ਕੁੱਝ ਹੋਰ ਹੀ ਹੈ ।

ਐਸਜੀਪੀਸੀ ਤੋਂ ਬਾਗ਼ੀ ਹੋ ਕੇ ਚੱਲ ਰਹੇ ਜਥੇਦਾਰ ਸੁਖਦੇਵ ਸਿੰਘ ਭੌਰ ਬਾਰੇ ਕਿਹਾ ਕਿ ਉਹ ਖ਼ੁਦ ਲੰਮਾਂ ਸਮਾਂ ਸ਼੍ਰੋਮਣੀ ਕਮੇਟੀ ਦੇ ਵੱਡੇ ਅਹੁਦਿਆਂ ‘ਤੇ ਰਹੇ ਹਨ। ਉਸ ਵੇਲੇ ਤਾਂ ਉਨ੍ਹਾਂ ਤੋਂ ਸੁਧਾਰ ਲਈ ਕੁੱਝ ਕੀਤਾ ਨਹੀਂ ਗਿਆ, ਪਰ ਹੁਣ ਐਸਜੀਪੀਸੀ ਦੇ ਪ੍ਰਬੰਧਾਂ ਨੂੰ ਨਿੰਦ ਰਹੇ ਹਨ। ਉਨ੍ਹਾਂ ਕੋਲ ਸਾਰੀਆਂ ਪਾਰਟੀਆਂ ਦੇ ਮੈਂਬਰਾਂ ਨੂੰ ਮਿਲਾ ਕੇ ਕੇਵਲ 22 ਮੈਂਬਰ ਇਕੱਠੇ ਹੋਏ ਹਨ। ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਵੇਲੇ ਉਨ੍ਹਾਂ ਦਾ ਭੁਲੇਖਾ ਦੂਰ ਹੋ ਜਾਵੇਗਾ ਕਿ ਬਹੁਮਤ ਕਿਹੜੇ ਪਾਸੇ ਹੈ। ਲੁਧਿਆਣਾ ਦੀ ਸਿੱਧਵਾਂ ਨਹਿਰ ਨੇੜਲੇ ਇਲਾਕੇ ਵਿੱਚ 17 ਮਈ ਨੂੰ ਰਣਜੀਤ ਸਿੰਘ ਢੱਡਰੀਆਂਵਾਲੇ ਉਤੇ ਜਾਨਲੇਵਾ ਹਮਲਾ ਹੋਇਆ। ਇਸ ਹਮਲੇ ਵਿੱਚ ਸੰਤ ਢੱਡਰੀਆਂਵਾਲੇ ਦਾ ਨੇੜਲਾ ਸਾਥੀ ਸੰਤ ਭੁਪਿੰਦਰ ਸਿੰਘ ਖਾਸੀ ਕਲਾਂ ਮਾਰਿਆ ਗਿਆ ਸੀ। ਇਸ ਹਮਲੇ ਦਾ ਨਿਸ਼ਾਨਾ ਸੰਤ ਢੱਡਰੀਆਂਵਾਲੇ ਸੀ। ਇਸ ਮਾਮਲੇ ਵਿੱਚ 14 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ ਜੋ ਦਮਦਮੀ ਟਕਸਾਲ ਦੇ ਸਮਰਥਕ ਹਨ। ਹਮਲੇ ਲਈ ਵਰਤੇ ਗਏ ਦੋ ਵਾਹਨ ਪੁਲੀਸ ਨੇ ਬਰਾਮਦ ਕਰ ਲਏ ਹਨ। ਇਹ ਵਾਹਨ ਦਮਦਮੀ ਟਕਸਾਲ ਦੇ ਮੁਖੀ ਬਾਬਾ ਧੁੰਮਾ ਦੇ ਨਾਂ ਰਜਿਸਟਰਡ ਹਨ।