Saturday , October 1 2022

ਡੀਐਸਪੀ ਦੀ ਖੁਦਕੁਸ਼ੀ ਮਗਰੋਂ ਪੁਲਿਸ ਦਾ ਵਿਦਿਆਰਥਣਾਂ ‘ਤੇ ਅੰਨ੍ਹਾ ਤਸ਼ੱਦਦ…

ਡੀਐਸਪੀ ਦੀ ਖੁਦਕੁਸ਼ੀ ਮਗਰੋਂ ਪੁਲਿਸ ਦਾ ਵਿਦਿਆਰਥਣਾਂ ‘ਤੇ ਅੰਨ੍ਹਾ ਤਸ਼ੱਦਦ…

ਫ਼ਰੀਦਕੋਟ: ਜੈਤੋ ਵਿੱਚ ਡੀਐਸਪੀ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਹਿਰਾਸਤ ਵਿੱਚ ਲਈਆਂ ਵਿਦਿਆਰਥਣਾਂ ਨੂੰ ਪੁਲਿਸ ਹਿਰਾਸਤ ਵਿੱਚ ਬੁਰੀ ਤਰ੍ਹਾਂ ਕੁੱਟਣ ਦਾ ਇਲਜ਼ਾਮ ਲੱਗਾ ਹੈ। ਜ਼ਖ਼ਮੀ ਵਿਦਿਆਰਥਣਾਂ ਹਸਪਤਾਲ ਵਿੱਚ ਜੇਰੇ ਇਲਾਜ ਹਨ।
compressed-6ske

ਜੈਤੋ ਥਾਣੇ ਦੇ ਐਸ.ਐਚ.ਓ. ਗੁਰਮੀਤ ਦੀ ਬਰਖਾਸਤਗੀ ਤੇ ਰਾਹੁਲ ਦੇ ਗੁੰਡਾ ਗੈਂਗ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਜਨਤਕ ਜਥੇਬੰਦੀਆਂ ਦਾ ਵਫਦ ਐਸ.ਐਸ.ਪੀ. ਫਰੀਦਕੋਟ ਨੂੰ ਮਿਲਿਆ

27067704_970885373059793_8935618993860979837_n
ਵਿਦਿਆਰਥਣਾਂ ਦੇ ਮਾਪਿਆਂ ਤੇ ਬੀ.ਕੇ.ਯੂ. ਏਕਤਾ (ਡਕੌਂਦਾ) ਦੇ ਆਗੂ ਬੂਟਾ ਸਿੰਘ ਬੁਰਜ ਗਿੱਲ, ਪੀ.ਐਸ.ਯੂ. ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ, ਬੀ.ਕੇ.ਯੂ. ਕ੍ਰਾਂਤੀਕਾਰੀ ਦੇ ਆਗੂ ਸਿਕੰਦਰ ਸਿੰਘ ਦਬੜੀਖਾਨਾ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕਮਲਜੀਤ ਖੰਨਾ ਨੇ ਕਿਹਾ ਕਿ ਡੀ.ਐਸ.ਪੀ. ਦੀ ਮੌਤ ਤੋਂ ਬਾਅਦ ਥਾਣਾ ਜੈਤੋ ਦੇ ਐਸ.ਐਚ.ਓ. ਗੁਰਮੀਤ ਸਿੰਘ ਨੇ ਕਥਿਤ ਤੌਰ ‘ਤੇ ਵਿਦਿਆਰਥਣ ਜਸਪ੍ਰੀਤ ਕੌਰ ਤੇ ਸੁਮਨਦੀਪ ਕੌਰ ਨੂੰ ਹਿਰਾਸਤ ਵਿੱਚ ਲਿਆ ਸੀ। ਉਨ੍ਹਾਂ ਨੂੰ ਗੈਰਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਵਿਦਿਆਰਥਣ ਜਸਪ੍ਰੀਤ ਦੇ ਪਿਤਾ ਨੂੰ ਥੱਪੜ ਮਾਰੇ।

compressed-fldy

ਲੀਡਰਾਂ ਨੇ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਜੈਤੋ ਦੇ ਐਸ.ਐਚ.ਓ. ਖਿਲਾਫ਼ ਤੁਰੰਤ ਕਾਰਵਾਈ ਨਾ ਹੋਈ ਤਾਂ ਪੰਜਾਬ ਭਰ ਦੀਆਂ ਇਨਸਾਫ਼ ਸੰਦ ਜਥੇਬੰਦੀਆਂ ਪੁਲਿਸ ਖਿਲਾਫ਼ ਮੋਰਚਾ ਖੋਲ੍ਹ ਦੇਣਗੀਆਂ। ਜਥੇਬੰਦੀਆਂ ਮੁਤਾਬਕ ਘਟਨਾ ਤੋਂ ਬਾਅਦ ਮੋਕੇ ਤੋਂ ਗ੍ਰਿਫਤਾਰ ਵਿਦਿਆਰਥੀਆਂ ਸੁਮਨਦੀਪ ਕੌਰ, ਗੁਰਵੀਰ ਕੌਰ, ਜਸਪ੍ਰੀਤ ਜੱਸੀ ਤੇ ਲੜਕੀ ਉਸ਼ਾ (ਪਹਿਲੀ ਘਟਨਾ ਦੀ ਪੀੜਤਾ) ਦੇ ਪਿਤਾ ਦੀ ਕੁਟਮਾਰ ਕੀਤੀ ਗਈ।

compressed-o32q

ਵਿਦਿਆਰਥਣਾਂ ਨੂੰ ਪ੍ਰੈੱਸ ਦੇ ਸਾਹਮਣੇ ਪੇਸ਼ ਕਰਨ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ/ਹਸਪਤਲ ਫਰੀਦਕੋਟ ਦਾਖਲ ਕਰਵਾਇਆ ਗਿਆ ਹੈ। ਅੱਜ ਜਨਤਕ ਜਥੇਬੰਦੀਆਂ ਦੀ ਮੀਟਿੰਗ ਵਿੱਚ ਅਗਲੇ ਸੰਘਰਸ਼ ਦਾ ਐਲਾਨ ਹੋਵੇਗਾ।
13101250CD-_31-JAN-JASS-06