Monday , December 5 2022

ਠੱਗੀ ਦਾ ਨਵਾਂ ਤਰੀਕਾ ‘ਸਿਮ ਸਵੈਪ’, ਇਸ ਨਾਲ ਵੱਜੀ ਲੱਖਾਂ ਦੀ ਠੱਗੀ…

ਠੱਗੀ ਦਾ ਨਵਾਂ ਤਰੀਕਾ ‘ਸਿਮ ਸਵੈਪ’, ਇਸ ਨਾਲ ਵੱਜੀ ਲੱਖਾਂ ਦੀ ਠੱਗੀ…

 

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਠੱਗੀ ਦਾ ਨਵਾਂ ਤਰੀਕਾ ‘ਸਿਮ ਸਵੈਪ’, ਇਸ ਨਾਲ ਵੱਜੀ ਲੱਖਾਂ ਦੀ ਠੱਗੀ…

 

 

ਫੋਨ ਤੇ ਇੰਟਰਨੈੱਟ ਨੇ ਭਾਵੇਂ ਸਾਡੀ ਜ਼ਿੰਦਗੀ ਸੌਖੀ ਕਰ ਦਿੱਤੀ ਹੈ ਪਰ ਇਸ ਨਾਲ ਵੱਡੇ ਖਤਰੇ ਵੀ ਪੈਦਾ ਹੋ ਗਏ ਹਨ। ਫੋਨ ਤੇ ਇੰਟਰਨੈੱਟ ਦੀ ਜ਼ਰੀਏ ਲੋਕਾਂ ਨੂੰ ਠੱਗੀ ਵੱਜਣ ਦੀ ਅਨੇਕਾਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਅਜਿਹੀ ਹੀ ਇੱਕ ਠੱਗੀ ਦਾ ਸ਼ਿਕਾਰ ਮੈਲਬੌਰਨ ਵਿੱਚ ਵਸਦੇ ਮਨਪ੍ਰੀਤ ਸਿੰਘ ਹੋਏ ਹਨ ਤੇ ਕਰੀਬ ਦੋ ਲੱਖ 83 ਹਜ਼ਾਰ( 5500 ਡਾਲਰ) ਦੀ ਠੱਗੀ ਵੱਜੀ ਹੈ।

ਨਿਊਜ਼ ਵੈੱਬਸਾਈਡ ਐਸਬੀਐਸ ਮੁਤਾਬਕ 22 ਅਪ੍ਰੈਲ ਨੂੰ ਮੈਲਬੌਰਨ ਵਸਦੇ ਮਨਪ੍ਰੀਤ ਸਿੰਘ ਸਪਰਾ ਨੂੰ ਉਸਦੇ ਬੈਂਕ ਤੋਂ ਪਤਾ ਲੱਗਾ ਕਿ ਉਹ ਠੱਗੀ ਦਾ ਸ਼ਿਕਾਰ ਹੋਇਆ ਹੈ। ਜਦੋਂ ਉਸਨੇ ਬੈਂਕ ਨੂੰ ਇਸ ਪ੍ਰਤੀ ਜਾਣੂ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਆਪਣੇ ਫੋਨ ਦੇ ਨਾਂ ਚਲਦੇ ਹੋਣ ਦਾ ਪਤਾ ਲੱਗਾ।

ਮਨਪ੍ਰੀਤ ਨੇ ਦੱਸਿਆ ਕਿ ਕਿਸੇ ਸਕੈਮਰ ਨੇ ਉਸਦੇ ਫੋਨ ਸਿਮ ਨੂੰ ਕੈਂਸਲ ਕਰਾਕੇ ਆਪਣੇ ਨਾਂ ਤੇ ਜਾਰੀ ਕਰਾਉਂਦਿਆਂ ਉਸਦੇ ਬੈਂਕ ਤੇ ਓਰਬਿਟ ਐਪ ਤੋਂ ਤਕਰੀਬਨ $5500 ਡਾਲਰ ਕਢਾ ਲਏ ਸਨ।

ਮਨਪ੍ਰੀਤ ਨੇ ਇਸ ਸਿਲਸਿਲੇ ਵਿੱਚ ਟੈਲੀਫੋਨ ਓਮਬਡਸਮਨ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ। ਵੋਡਾਫੋਨ ਮੁਤਾਬਿਕ ਸਿਮ ਬਦਲੀ ਦੀ ਬੇਨਤੀ ਸਹੀ ਪਿੰਨ ਦੇ ਇਸਤੇਮਾਲ ਤੋਂ ਬਾਅਦ ਹੀ ਦਿੱਤੀ ਗਈ ਸੀ। ਉਨ੍ਹਾਂ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਇਹ ਸਮੱਸਿਆ ਸਿਰਫ ਉਹਨਾਂ ਦੀ ਕੰਪਨੀ ਦੀ ਹੈ ਨਹੀਂ ਬਲਕਿ ਸਮੁੱਚੀ ਟੈਲੀਕੋਮ ਸਨਅਤ ਦੀ ਹੈ।

“ਬੈਕਿੰਗ ਲੋੜ੍ਹਾਂ ਲਈ ਐਸ ਐਮ ਐਸ ਤਕਨੀਕ ਦਾ ਇਸਤੇਮਾਲ ਕਾਫੀ ਖ਼ਤਰੇ ਵਾਲਾ ਹੈ। ਆਪਣੇ ਪਿੰਨ ਨੂੰ ਇਸ ਤਰ੍ਹਾਂ ਸੰਭਾਲੋ ਜਿਵੇਂ ਤੁਸੀਂ ਬੈਂਕ ਦੇ ਏ ਟੀ ਐੱਮ ਪਿੰਨ ਨੂੰ ਸੰਭਾਲਦੇ ਹੋ। ਵੋਡਾਫੋਨ ਆਪਣੇ ਸਿਸਟਮ ਤੇ ਗ੍ਰਾਹਕਾਂ ਨੂੰ ਠੱਗੀਆਂ-ਠੋਰੀਆਂ ਤੋਂ ਬਚਾਉਣ ਲਈ ਯਤਨਸ਼ੀਲ ਤੇ ਵਚਨਵੱਧ ਹੈ।”

ਬੈਕਿੰਗ ਜ਼ਰੀਏ ਹੁੰਦੇ ਨੁਕਸਾਨ ਦੀ ਭਰਪਾਈ ਲਈ ਅਕਸਰ ਬੈਂਕ ਅੱਗੇ ਆਓਂਦੇ ਹਨ। ਮਨਪ੍ਰੀਤ ਸਿੰਘ ਨੂੰ ਹੁਣ ਤੱਕ 5੦੦੦ ਡਾਲਰ ਦੀ ਭਰਪਾਈ ਹੋ ਚੁੱਕੀ ਹੈ ਪਰ ਉਸਦੀ ਅਸਲ ਪ੍ਰੇਸ਼ਾਨੀ ਨਿੱਜੀ ਜਾਣਕਾਰੀ ਦਾ ਚੋਰੀ ਹੋਣਾ ਹੈ ਜਿਸਨੂੰ ਸਕੈਮਰਜ਼ ਕਦੇ ਵੀ ਵਰਤ ਸਕਦੇ ਹਨ।

ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਅਨੁਸਾਰ ਸਕੈਮਜ਼ ਤੇ ਹੋਰ ਠੱਗੀਆਂ ਦੇ ਚਲਦਿਆਂ ਸਾਲ 2017 ਵਿੱਚ ਲੋਕਾਂ ਨੂੰ 340 ਮਿਲੀਅਨ ਡਾਲਰ ਦਾ ਨੁਕਸਾਨ ਝੱਲਣਾ ਪਿਆ ਹੈ। ਸਕੈਮਵਾਚ 21 ਤੋਂ 25 ਮਈ ਨੂੰ ਸਕੈਮਜ਼ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਹਫਤੇ ਵਜੋਂ ਮਨਾ ਰਿਹਾ ਹੈ।

ਕੀ ਹੈ ‘ਸਿਮ ਸਵੈਪ’?

ਬੈਕਿੰਗ ਤੇ ਫੋਨ ਸਨਅਤ ਦਾ ਡਿਜਿਟਲ ਦੁਨੀਆ ਵਿੱਚ ਦਾਖਲਾ ਭਾਵੇਂ ਸਮੇਂ ਦੀ ਲੋੜ ਸੀ ਪਰ ਹੁਣ ਗ੍ਰਾਹਕਾਂ ਨੂੰ ਇਸਦੇ ਨੁਕਸਾਨ ਵੀ ਝੱਲਣੇ ਪੈ ਰਹੇ ਹਨ। ਠੱਗ ਤੁਹਾਨੂੰ ਲੁੱਟਣ ਲਈ ਨਵੇਂ ਤੋਂ ਨਵਾਂ ਢੰਗ ਵਰਤਦੇ ਹੋਏ ਮੋਬਾਈਲ ਫੋਨਾਂ ਰਹੀ ਤੁਹਾਡੀ ਬੈਕਿੰਗ ਤੇ ਸ਼ਨਾਖ਼ਤ ਨਾਲ ਸਬੰਧਤ ਜਾਣਕਾਰੀ ਤੱਕ ਪਹੁੰਚ ਸਕਦੇ ਹਨ।

ਸਿਮ ਸਵੈਪ ਇੱਕ ਫਿਸ਼ਿੰਗ ਸਕੈਮ ਹੈ ਜਿਸ ਵਿੱਚ ਠੱਗ ਜਾਂ ਸਕੈਮਰ ਤੁਹਾਡਾ ਮੋਬਾਈਲ ਫੋਨ ਸਿਮ ਕੈਂਸਲ ਕਰਕੇ ਆਪਣੇ ਨਾਂ ਤੇ ਜਾਰੀ ਕਰਾ ਲੈਂਦੇ ਹਨ ਅਤੇ ਇਸਦੇ ਚਲਦਿਆਂ ਉਨ੍ਹਾਂ ਕੋਲ ਤੁਹਾਡੀ ਸਾਰੀ ਅਹਿਮ ਜਾਣਕਾਰੀ ਪਹੁੰਚ ਜਾਂਦੀ ਹੈ ਜਿਸਦੇ ਜ਼ਰੀਏ ਉਹ ਬੈਂਕਾਂ ਜਾਂ ਕਰੈਡਿਟ ਕਾਰਡਾਂ ਤੋਂ ਪੈਸੇ ਕਢਾਉਣ ਜਾਂ ਵਰਤਣ ਦੀ ਕੋਸ਼ਿਸ਼ ਕਰਦੇ ਹਨ।