Friday , December 3 2021

ਟਰੈਕਟਰ ਪਰੇਡ ਤੋਂ ਪਹਿਲਾਂ ਵਾਪਰ ਗਿਆ ਇਹ ਭਾਣਾ, ਕਿਸਾਨਾਂ ਚ ਛਾ ਗਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਕਿਸਾਨੀ ਅੰਦੋਲਨ ਦੀ ਮੁੱਖ ਵਜਹ ਸਰਕਾਰ ਵਲੋਂ ਲਿਆਂਦੇ ਗਏ ,ਖੇਤੀਬਾੜੀ ਕਾਨੂੰਨ ਨੇ, ਹੁਣ ਤੱਕ ਇਸ ਕਿਸਾਨ ਅੰਦੋਲਨ ਚ ਕਈ ਕਿਸਾਨ ਸ਼-ਹੀ-ਦ ਹੋ ਗਏ ਨੇ ,ਪਰ ਸੱਤਾ ਚ ਬੈਠੀ ਸਰਕਾਰ ਨੂੰ ਕੋਈ ਲਿਹਾਜ਼ ਨਹੀਂ | ਸਰਕਾਰ ਕਿਸਾਨਾਂ ਦੀਆਂ ਹੋ ਰਹੀਆਂ ਮੌਤਾਂ ਤੋਂ ਆਪਣਾ ਮੂੰਹ ਫੇਰ ਰਹੀ ਹੈ , ਅਤੇ ਇਹਨਾਂ ਸਾਰੀਆਂ ਚੀਜਾਂ ਨੂੰ ਨਜ਼ਰਅੰਦਾਜ ਕਰਨ ਚ ਲੱਗੀ ਹੋਈ ਹੈ | ਆਏ ਦਿਨ ਕਿਸੇ ਨਾ ਕਿਸੇ ਕਿਸਾਨ ਨੂੰ ਇਸ ਅੰਦੋਲਨ ਚ ਸ਼-ਹੀ-ਦੀ ਪ੍ਰਾਪਤ ਹੋ ਰਹੀ ਹੈ | ਇੱਕ ਵਾਰ ਫਿਰ ਕੁੱਝ ਅਜਿਹਾ ਹੀ ਵਾਪਰ ਗਿਆ ਹੈ ,

ਇੱਕ ਹੋਰ ਕਿਸਾਨ ਸਾਨੂ ਸਾਰੀਆਂ ਨੂੰ ਅਲਵਿਦਾ ਕਰ ਗਏ ਨੇ , ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਹੈ ,ਅਤੇ ਉਹਨਾਂ ਦੀ ਮੌਤ ਹੋ ਗਈ | ਇਹ ਮੰਦਭਾਗਾ ਹਾਦਸਾ ਮਾਹਮੂ ਜੋਈਆ ਟੋਲ ਪਲਾਜ਼ਾ ਤੇ ਵਾਪਰਿਆ, ਜਲਾਲਾਬਾਦ ਦੀ ਇਸ ਥਾਂ ਤੇ ਪਹਿਲਾਂ ਵੀ ਦੋ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ, ਸਰਕਾਰ ਨੇ ਉਹਨਾਂ ਨੂੰ ਕੋਈ ਸਹਾਇਤਾ ਨਹੀਂ ਦਿੱਤੀ | ਸਰਕਾਰ ਦਾ ਕਹਿਣਾ ਸੀ ਕਿ ਉਹ ਇੰਨਾ ਪਰਿਵਾਰਾਂ ਦੀ ਮਦਦ ਦੇ ਤੋਰ ਤੇ ਕਿਸੇ ਨੂੰ ਨੌਕਰੀ ਦੇਣਗੇ ਕਿਸੇ ਦੀ ਵੱਖਰੇ ਤਰੀਕੇ ਨਾਲ ਸਹਾਇਤਾ ਕਰਨਗੇ ,

ਪਰ ਸਰਕਾਰ ਨੇ ਕੀਤਾ ਕੁੱਝ ਨਹੀਂ | ਇੱਥੇ ਮਜੂਦ ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਇਹਨਾਂ ਪਰਿਵਾਰਾਂ ਦੀ ਮੱਦਦ ਕਰਨੀ ਚਾਹੀਦੀ ਹੈ ,ਅੱਗੇ ਆ ਕੇ ਇਹਨਾਂ ਪਰਿਵਾਰਾਂ ਨੂੰ ਪੁੱਛਣਾ ਚਾਹੀਦਾ ਹੈ | ਮ੍ਰਿਤਕ ਕਿਸਾਨ ਦੀ ਉਮਰ 75 ਸਾਲ ਦੱਸੀ ਜਾ ਰਹੀ ਹੈ , ਕਿਸਾਨ ਸ਼ੁਰੂ ਤੋਂ ਹੀ ਇਸ ਅੰਦੋਲਨ ਚ ਆਪਣੀ ਭੂਮਿਕਾ ਨਿਭਾ ਰਿਹਾ ਸੀ | ਸ਼ੁਰੂ ਤੋਂ ਹੀ ਉਹਨਾਂ ਦੇ ਵਲੋਂ ਕਿਸਾਨੀ ਅੰਦੋਲਨ ਚ ਸੇਵਾ ਕੀਤੀ ਜਾ ਰਹੀ ਸੀ ਉਹ ਆਪਣੇ ਨਾਲ ਦੇ ਮਿੱਤਰਾਂ ਦੀ ਮਦਦ ਕਰ ਰਹੇ ਸਨ ,

ਅਤੇ ਅਚਾਨਕ ਉਹਨਾਂ ਨਾਲ ਅਜਿਹਾ ਹਾਦਸਾ ਵਾਪਰ ਗਿਆ ਜਿਸ ਨਾਲ ਹਰ ਕੋਈ ਸਦਮੇ ਚ ਹੈ | ਸਰੈਨ ਚੰਦ ਜਿੱਥੇ ਆਪਣੀ ਭੂਮਿਕਾ ਅਹਿਮ ਨਿਭਾ ਰਹੇ ਸੀ ,ਉੱਥੇ ਹੀ ਉਸਦਾ ਇਸ ਅੰਦੋਲਨ ਚ ਵੱਧ ਚੜ ਕੇ ਆਪਣਾ ਯੋਗ ਦਾਨ ਪਾਉਣਾ ,ਸੇਵਾ ਕਰਨੀ ਸੱਭ ਲਈ ਇੱਕ ਪਰੇਨਾ ਸੀ | ਪਰ ਉਹਨਾਂ ਦੀ ਹੋਈ ਅਚਾਨਕ ਮੌਤ ਨਾਲ ਪਿੰਡ ਚ ਸੋਗ ਦੀ ਲਹਿਰ ਹੈ ਉੱਥੇ ਹੀ ਟੋਲ ਪਲਾਜ਼ਾ ਤੇ ਵੀ ਸੋਗ ਫੈਲਿਆ ਹੋਈਆਂ ਹੈ , ਇੱਥੇ ਪਹਿਲਾਂ ਹੀ ਦੋ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ |