Saturday , September 24 2022

ਜੰਮੂ ਚ ਹੋਏ ਗੈਂਗਰੇਪ ਚ ਸ਼ਾਮਲ ਬਲਾਤਕਾਰੀ ਦੀ ਧੀ ਹੀ ਧਰਨੇ ਤੇ ਬੈਠੀ,ਪਿਤਾ ਲਈ ਕੀਤੀ ਫਾਂਸੀ ਦੀ ਮੰਗ

ਜੰਮੂ ਚ ਹੋਏ ਗੈਂਗਰੇਪ ਚ ਸ਼ਾਮਲ ਬਲਾਤਕਾਰੀ ਦੀ ਧੀ ਹੀ ਧਰਨੇ ਤੇ ਬੈਠੀ,ਪਿਤਾ ਲਈ ਕੀਤੀ ਫਾਂਸੀ ਦੀ ਮੰਗ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਅੱਠ ਸਾਲ ਦੀ ਬੱਚੀ ਦੇ ਨਾਲ ਗੈਂਗਰੇਪ ਅਤੇ ਹੱਤਿਆ ਦੀ ਵਾਰਦਾਤ ਨੇ ਪੂਰੇ ਮੁਲਕ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਲੋਕ ਦੋਸ਼ੀਆਂ ਖਿਲਾਫ਼ ਸਖ਼ਤ ਸਜ਼ਾ ਦੀ ਮੰਗ ਕਰ ਰਹੇ ਹਨ। ਸੀਬੀਆਈ ਜਾਂਚ ਦੀ ਮੰਗ ਵੀ ਕੀਤੀ ਜਾ ਰਹੀ ਹੈ। ਇਸ ਵਿਚਾਲੇ ਰੇਪ ਕਾਂਡ ਦੇ ਮੁੱਖ ਮੁਲਜ਼ਮ ਸਾਂਝੀਰਾਮ ਦੀ ਬੇਟੀ ਮਧੂ ਨੇ ਪੀੜਤਾ ਦੇ ਲਈ ਇਨਸਾਫ ਦੀ ਮੰਗ ਕੀਤੀ ਹੈ।

ਮੁਲਜ਼ਮ ਸਾਂਝੀ ਰਾਮ ਦੀ ਬੇਟੀ ਅੱਠ ਸਾਲ ਦੀ ਬੱਚੀ ਦੇ ਇਨਸਾਫ ਦੇ ਲਈ ਧਰਨੇ ‘ਤੇ ਬੈਠੀ ਹੈ। ਮਧੂ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ। ਜੇਕਰ ਜਾਂਚ ਵਿੱਚ ਮੇਰੇ ਪਿਤਾ ਦੋਸ਼ੀ ਹੋਣ ਤਾਂ ਉਨਾਂ ਨੂੰ ਵੀ ਸਜ਼ਾ ਦਿੱਤੀ ਜਾਵੇ। ਸਾਂਝੀ ਰਾਮ ਦੀ ਬੇਟੀ ਮਧੂ ਨੇ ਕਿਹਾ-ਜੇਕਰ ਇਨਸਾਫ ਦੀ ਗੱਲ ਹੁੰਦੀ ਤਾਂ ਇਨਸਾਫ ਕਦੋਂ ਦਾ ਮਿਲ ਗਿਆ ਹੁੰਦਾ।

ਇਸ ਪੂਰੇ ਮਾਮਲੇ ਨੂੰ ਰਾਜਨੀਤਕ ਰੰਗ ਦਿੱਤਾ ਜਾ ਰਿਹਾ ਹੈ। ਇਸ ਨੂੰ ਬੀਜੇਪੀ ਅਤੇ ਪੀਡੀਪੀ ਬਣਾਇਆ ਜਾ ਰਿਹਾ ਹੈ। ਉੱਧਰ ਰੇਪ ਅਤੇ ਬੱਚੀ ਦੇ ਮਰਡਰ ਦੇ ਮਾਮਲੇ ਵਿੱਚ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅੱਬਦੁਲਾਹ ਨੇ ਹਮਲਾ ਸ਼ਬਦੀ ਹਮਲਾ ਕੀਤਾ ਹੈ।

ਸਾਬਕਾ ਸੀਐਮ ਨੇ ਟਵੀਟ ਕਰ ਕੇ ਮੋਦੀ ਦੀ ਚੁੱਪੀ ‘ਤੇ ਸਵਾਲ ਕੀਤੇ ਹਨ।

ਉਨ੍ਹਾਂ ਪੁੱਛਿਆ- ਪ੍ਰਧਾਨ ਮੰਤਰੀ ਜੀ ਅਜਿਹਾ ਕੋਈ ਦਿਨ ਨਹੀਂ ਹੁੰਦਾ ਜਦ ਉਨਾਂ ਮੁੱਦਿਆਂ ‘ਤੇ ਬੋਲਦੇ ਹੋਏ ਸੁਣਦੇ ਹਾਂ ਜਿਹੜੇ ਤੁਹਾਡੇ ਲਈ ਜ਼ਰੂਰੀ ਹੋਣ ਪਰ ਕਦੇ ਉਨਾਂ ਮੁੱਦਿਆਂ ‘ਤੇ ਵੀ ਬੋਲੋ ਜਿਹੜੇ ਹੋਰਾਂ ਦੇ ਲਈ ਜ਼ਰੂਰੀ ਹੋਣ।