Friday , October 23 2020

ਜੇ ਤੁਸੀ ਵੀ ਪੜੋਗੇ ਆਸਿਫਾ ਦੇ ਕੇਸ ਦੀ ਚਾਰਜਸ਼ੀਟ ਤੁਹਾਡਾ ਵੀ ਕਲੇਜਾ ਮੂੰਹ ਨੂੰ ਆਵੇਗਾ

ਜੇ ਤੁਸੀ ਵੀ ਪੜੋਗੇ ਆਸਿਫਾ ਦੇ ਕੇਸ ਦੀ ਚਾਰਜਸ਼ੀਟ ਤੁਹਾਡਾ ਵੀ ਕਲੇਜਾ ਮੂੰਹ ਨੂੰ ਆਵੇਗਾ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਜੰਮੂ ਕਸ਼ਮੀਰ ਦੇ ਕਠੂਆ ਜ਼ਿਲੇ ‘ਚ ਇਸ ਸਾਲ ਜਨਵਰੀ ‘ਚ ਅੱਠ ਸਾਲ ਦੀ ਮਾਸੂਮ ਬੱਚੀ ਅਸੀਫਾ ਨਾਲ ਗੈਂਗਰੇਪ ਅਤੇ ਹੱਤਿਆ ਦੇ ਮਾਮਲੇ ‘ਚ ਚਾਰ ਮਹੀਨੇ ਬਾਅਦ ਹੁਣ ਪੁਲਸ ਨੇ ਅੱਠ ਦੋਸ਼ੀਆਂ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ। ਦੋਸ਼ੀਆਂ ਦੇ ਖਿਲਾਫ ਪੁਲਸ ਦੀ ਇਹ ਚਾਰਜਸ਼ੀਟ ਦੱਸਦੀ ਹੈ ਕਿ ਮਾਸੂਮ ਬੱਚੀ ਨਾਲ ਕਿਸ ਹੱਦ ਤੱਕ ਦਰਿੰਦਗੀ ਕੀਤੀ ਗਈ। ਦਰਿੰਦਗੀ ਦੀ ਇਸ ਚਾਰਜਸ਼ੀਟ ਮੁਤਾਬਕ,

ਇਸ ਪੂਰੇ ਘਟਨਾਗ੍ਰਸਤ ਦਾ ਮਾਸਟਰਮਾਈਂਡ ਸੰਜੀ ਰਾਮ ਨੂੰ ਦੱਸਿਆ ਗਿਆ ਹੈ। ਬਕਰਵਾਲ ਭਾਈਚਾਰੇ ਦੀ ਇਸ ਮਾਸੂਮ ਬੱਚੀ ਨੂੰ ਅਗਵਾ, ਰੇਪ ਅਤੇ ਹੱਤਿਆ ਇਲਾਕੇ ਤੋਂ ਇਸ ਘੱਟ ਗਿਣਤੀ ਵਾਲੇ ਭਾਈਚਾਰੇ ਨੂੰ ਹਟਾਉਣ ਦੀ ਇਕ ਸੋਚੀ-ਸਮਝੀ ਸਾਜਿਸ਼ ਦਾ ਹਿੱਸਾ ਸੀ।
ਘਿਣੌਨੇ ਕੰਮ ਨੂੰ ਦਿੱਤਾ ਅੰਜਾਮ
15 ਪੰਨਿਆਂ ਦੀ ਇਸ ਚਾਰਜਸ਼ੀਟ ‘ਚ ਰਾਸਨਾ ਪਿੰਡ ‘ਚ ਦੇਵੀਸਥਾਨ, ਮੰਦਰ ਦੇ ਸੇਵਾਦਾਰ ਸੰਜੀ ਨੂੰ ਮੁੱਖ ਸਾਜਿਸ਼ਕਰਤਾ ਦੱਸਿਆ ਗਿਆ ਹੈ। ਮਾਸਟਰਮਾਈਂਡ ਸੰਜੀ ਭਾਈਚਾਰੇ ਨੂੰ ਹਟਾਉਣ ਲਈ ਇਸ ਘਿਣੌਨੇ ਕੰਮ ਨੂੰ ਅੰਜਾਮ ਦੇਣਾ ਚਾਹੁੰਦਾ ਸੀ। ਇਸ ਲਈ ਆਪਣੇ ਨਾਬਾਲਿਕ ਭਤੀਜੇ ਅਤੇ ਹੋਰ 6 ਲੋਕਾਂ ਨੂੰ ਲਗਾਤਾਰ ਭੜਕਾ ਰਿਹਾ ਸੀ।

ਪੁਲਸ ਮੁਤਾਬਕ, ਸਾਜਿਸ਼ਕਰਤਾ ਸੰਜੀ ਨਾਲ ਵਿਸ਼ੇਸ਼ ਪੁਲਸ ਅਧਿਕਾਰੀ ਦੀਪਕ ਖਜੂਰੀਆ ਅਤੇ ਸੁਰੇਂਦਰ ਵਰਮਾ, ਉਸ ਦੇ ਦੋਸਤ ਪਰਵੇਸ਼ ਕੁਮਾਰ ਉਰਫ ਮਨੂੰ ਭਤੀਜਾ ਰਾਮ ਕਿਸ਼ੋਰ ਅਤੇ ਉਸ ਦਾ ਬੇਟਾ ਵਿਸ਼ਾਲ ਜੰਗੋਤਰਾ ਉਰਫ ਸ਼ਮਾ ਵੀ ਕਥਿਤ ਰੂਪ ‘ਚ ਇਸ ਘਿਣੌਨੇ ਕੰਮ ‘ਚ ਸ਼ਾਮਲ ਰਹੇ।

ਬਕਰਵਾਲ ਭਾਈਚਾਰੇ ਦੇ ਖਿਲਾਫ ਸੀ ਦੋਸ਼ੀ ਸੰਜੀ
ਦਾਖਲ ਚਾਰਜਸ਼ੀਟ ‘ਚ ਕਿਹਾ ਗਿਆ ਕਿ ਸਾਜਿਸ਼ਕਰਤਾ ਸੰਜੀ ਬਕਰਵਾਲ ਭਾਈਚਾਰੇ ਦੇ ਤਹਿਸੀਲ ‘ਚ ਬਸੇਰੇ ਦੇ ਖਿਲਾਫ ਸੀ। ਉਸ ਨੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਵੀ ਭੜਕਾਇਆ ਸੀ ਕਿ ਉਹ ਇਨ੍ਹਾਂ ਨੂੰ ਰਹਿਣ ਲਈ ਜ਼ਮੀਨ ਨਾ ਦੇਣ।
ਹੱਦ ਤੋਂ ਵਧ ਦਿਖਾਈ ਦਰਿੰਦਗੀ


ਚਾਰਜਸ਼ੀਟ ‘ਚ ਦਰਿੰਦਗੀ ਦੀ ਇਕ ਹੱਦ ਤੋਂ ਵਧ ਦਿਖਦੀ ਹੈ। ਇਸ ਦੇ ਮੁਤਾਬਕ ਜਦੋਂ ਸਾਰੇ ਦੋਸ਼ੀ ਮਾਸੂਮ ਨਾਲ ਵਾਰ-ਵਾਰ ਰੇਪ ਕਰ ਰਹੇ ਸਨ ਤਾਂ ਇਕ ਵਿਸ਼ਾਲ ਨੇ ਮੇਰਠ ‘ਚ ਪੜ੍ਹਨ ਵਾਲੇ ਆਪਣੇ ਚਚੇਰੇ ਭਰਾ ਨੂੰ ਕਿਹਾ ਕਿ ਜੇਕਰ ਉਹ ‘ਮਜਾ ਲੁੱਟਣਾ ਚਾਹੁੰਦਾ’ ਹੈ ਤਾਂ ਆ ਜਾਵੇ। ਇਨ੍ਹਾਂ ਹੀ ਨਹੀਂ ਚਾਰਜਸ਼ੀਟ ਮੁਤਾਬਕ ਬੱਚੀ ਨੂੰ ਮਾਰਨ ਤੋਂ ਠੀਕ ਪਹਿਲਾਂ ਇਕ ਪੁਲਸ ਅਧਿਕਾਰੀ ਨੇ ਉਨ੍ਹਾਂ ਨੂੰ ਕੁਝ ਦੇਰ ਲਈ ਰੋਕਿਆ ਕਿਉਂਕਿ ਉਹ ਆਖਰੀ ਵਾਰ ਫਿਰ ਤੋਂ ਰੇਪ ਕਰਨਾ ਚਾਹੁੰਦਾ ਸੀ। ਇਸ ਤੋਂ ਬਾਅਦ ਬਾਕੀ ਦੂਜਿਆਂ ਨੇ ਵੀ ਦੁਬਾਰਾ ਫਿਰ ਤੋਂ ਬੱਚੀ ਨਾਲ ਰੇਪ ਕੀਤਾ।

ਪੁਲਸ ਨੂੰ ਰਿਸ਼ਵਤ ਵੀ ਦਿੱਤੀ
ਚਾਰਜਸ਼ੀਟ ‘ਚ ਕਿਹਾ ਕਿ ਰੇਪ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ। ਮਾਰਨ ਤੋਂ ਬਾਅਦ ਵੀ ਉਹ ਜ਼ਿੰਦਾ ਨਾ ਰਹੇ ਇਸ ਲਈ ਦੋਸ਼ੀਆਂ ਨੇ ਦੁਬਾਰਾ ਮਾਸੂਮ ਦੇ ਸਿਰ ‘ਤੇ ਪੱਥਰ ਨਾਲ ਵਾਰ ਕੀਤੇ। ਬਾਅਦ ‘ਚ ਮਾਮਲੇ ਨੂੰ ਦਬਾਉਣ ਲਈ ਪੁਲਸ ਕਰਮੀਆਂ ਨੂੰ 1.5 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਗਈ।

ਇਹ ਹਨ ਦੋਸ਼ੀ
ਦੋਸ਼ੀਆਂ ‘ਚ ਰਾਮ, ਉਸ ਦਾ ਬੇਟਾ ਵਿਸ਼ਾਲ, ਸਬ-ਇੰਸਪੈਕਟਰ ਆਨੰਦ ਦੱਤਾ, 2 ਵਿਸ਼ੇਸ਼ ਪੁਲਸ ਅਧਿਕਾਰੀ ਦੀਪਕ ਖਜੂਰੀਆ ਅਤੇ ਸੁਰੇਂਦਰ ਵਰਮਾ, ਹੈੱਡ ਕਾਂਸਟੇਬਲ ਤਿਲਕ ਰਾਜ ਅਤੇ ਸਥਾਨਕ ਨਾਗਰਿਕ ਪ੍ਰਵੇਸ਼ ਕੁਮਾਰ ਸ਼ਾਮਲ ਹਨ। ਇਨ੍ਹਾਂ ‘ਤੇ ਮਾਮਲੇ ਨੂੰ ਦਬਾਉਣ ‘ਤੇ ਵੱਖ-ਵੱਖ ਧਾਰਾਵਾਂ ਦਰਜ ਹਨ।