ਜੇਲ ਚ ਬੁਰੀ ਤਰਾਂ ਨਾਲ ਟੁਟਿਆ ਰਾਮ ਰਹੀਮ ਬਾਰ ਬਾਰ ਕਰ ਰਿਹਾ ਹੁਣ ਇਹ ਮੰਗ – ਆਈ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਜੇਲ੍ਹ ਵਿੱਚ ਬੰਦ ਰਾਮ ਰਹੀਮ ਦੀਆਂ ਮੁਸ਼ਕਿਲਾਂ ਹੁਣ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ । ਜਿੱਥੇ ਵੀਹ ਸਾਲਾਂ ਦੀ ਸਜ਼ਾ ਕੱਟ ਰਹੇ ਜਿਨਸੀ ਸ਼ੋਸ਼ਣ ਮਾਮਲੇ ਵਿਚ ਰਾਮ ਰਹੀਮ ਨੂੰ ਬੀਤੇ ਦਿਨੀਂ ਇਕ ਹੋਰ ਕੇਸ ਵਿੱਚ ਦੋਸ਼ੀ ਠਹਿਰਾ ਦਿੱਤਾ ਗਿਆ ਹੈ । ਡੇਰੇ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਕੇਸ ਦੇ ਵਿੱਚ ਹੁਣ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ । ਜਿਸ ਦੇ ਚੱਲਦੇ ਰਾਮ ਰਹੀਮ ਹੋਰ ਡੂੰਘੀਆਂ ਮੁਸ਼ਕਲਾਂ ਵਿਚ ਫਸੇ ਨਜ਼ਰ ਆ ਰਹੇ ਹਨ । ਜ਼ਿਕਰਯੋਗ ਹੈ ਕਿ ਰਾਮ ਰਹੀਮ ਪਹਿਲਾਂ ਹੀ ਸੁਨਾਰੀਆ ਜੇਲ੍ਹ ਦੇ ਵਿੱਚ ਜਿਨਸੀ ਸ਼ੋਸ਼ਣ ਮਾਮਲੇ ਵਿਚ ਵੀਹ ਸਾਲਾਂ ਲਈ ਜੇਲ੍ਹ ਕੱਟ ਰਹੇ ਹਨ । ਕਈ ਵਾਰ ਰਾਮ ਰਹੀਮ ਪੈਰੋਲ ਤੇ ਵੀ ਬਾਹਰ ਆਏ ਹਨ । ਪਰ ਬੀਤੇ ਦਿਨੀਂ ਉਨ੍ਹਾਂ ਨੂੰ ਇਕ ਹੋਰ ਸੰਗੀਨ ਮਾਮਲੇ ਵਿੱਚ ਦੋਸ਼ੀ ਠਹਿਰਾ ਦਿੱਤਾ ਗਿਆ ।

ਇਸ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਹੁਣ ਰਾਮ ਰਹੀਮ ਬਾਰੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ।ਦਰਅਸਲ ਇਸ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਹੁਣ ਰਾਮ ਰਹੀਮ ਬੁਰੀ ਤਰ੍ਹਾਂ ਦੇ ਨਾਲ ਟੁੱਟ ਚੁੱਕੇ ਹਨ । ਉਹ ਬਹੁਤ ਹੀ ਨਿਰਾਸ਼ਾ ਦੇ ਵਿੱਚੋਂ ਲੰਘ ਰਹੇ ਹਨ । ਜਦੋਂ ਦਾ ਇਹ ਫੈਸਲਾ ਸਾਹਮਣੇ ਆਇਆ ਹੈ ਕੀ ਉਨ੍ਹਾਂ ਨੂੰ ਇਕ ਹੋਰ ਕੇਸ ਦੇ ਵਿੱਚ ਵੀ ਦੋਸ਼ੀ ਠਹਿਰਾਇਆ ਗਿਆ ਹੈ ਤਾਂ ਉਨ੍ਹਾਂ ਨੇ ਠੀਕ ਤਰ੍ਹਾਂ ਦੇ ਨਾਲ ਖਾਣਾ ਨਹੀਂ ਖਾਧਾ । ਇਸ ਮਾਮਲੇ ਵਿੱਚ ਰਾਮ ਰਹੀਮ ਸਮੇਤ ਪੰਜ ਹੋਰ ਮੁਲਜ਼ਮਾਂ ਨੂੰ ਸੀ.ਬੀ.ਆਈ ਵੱਲੋਂ ਦੋਸ਼ੀ ਠਹਿਰਾਇਆ ਗਿਆ ਹੈ ।

ਜ਼ਿਕਰਯੋਗ ਹੈ ਕਿ ਇਸ ਫੈਸਲੇ ਦੇ ਆਉਣ ਤੋਂ ਪਹਿਲਾਂ ਰਾਮ ਰਹੀਮ ਦੇ ਵੱਲੋਂ ਆਪਣੀ ਮਾਂ ਅਤੇ ਆਪਣੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਮਿਲਣ ਦੀ ਇੱਛਾ ਵੀ ਉਨ੍ਹਾਂ ਵੱਲੋਂ ਜ਼ਾਹਰ ਕੀਤੀ ਗਈ ਸੀ । ਪਰ ਜਦੋਂ ਜੇਲ੍ਹ ਪ੍ਰਸ਼ਾਸਨ ਦੇ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਕਿ ਉਹ ਆਪਣੀ ਮਾਂ ਅਤੇ ਧੀ ਨੂੰ ਮਿਲਣਾ ਚਾਹੁੰਦੇ ਹਨ , ਤਾਂ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਉਨ੍ਹਾਂ ਨੂੰ ਇਸ ਸੰਬੰਧੀ ਇਜਾਜ਼ਤ ਨਹੀਂ ਦਿੱਤੀ ਗਈ ।ਬੇਸ਼ੱਕ ਰਾਮ ਰਹੀਮ ਨੂੰ ਡੇਰੇ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ , ਪਰ ਅਜੇ ਤੱਕ ਸਜ਼ਾ ਦਾ ਫ਼ੈਸਲਾ ਨਹੀਂ ਆਇਆ ਤੇ ਸਜ਼ਾ ਦੇ ਲਈ ਆਉਣ ਵਾਲੇ ਫੈਸਲੇ ਤੋਂ ਪਹਿਲਾਂ ਜ਼ਿਲ੍ਹੇ ਚ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਕਈ ਥਾਵਾਂ ਤੇ ਤਾਂ ਪੁਲੀਸ ਵੱਲੋਂ ਨਾਕੇ ਬੰਦੀ ਵੀ ਕੀਤੀ ਗਈ ਹੈ ।

ਜ਼ਿਕਰਯੋਗ ਹੈ ਕਿ ਇਸ ਪੂਰੇ ਮਾਮਲੇ ਸਬੰਧੀ ਸੀਬੀਆਈ ਦੀ ਵਿਸ਼ੇਸ਼ ਅਦਾਲਤ 12 ਅਕਤੂਬਰ ਨੂੰ ਰਾਮ ਰਹੀਮ ਸਮੇਤ ਪੰਜਾਂ ਦੋਸ਼ੀਆਂ ਨੂੰ ਸਜ਼ਾ ਦਾ ਐਲਾਨ ਕਰੇਗੀ । ਜਿਸ ਕਾਰਨ ਹੁਣ ਰਾਮ ਰਹੀਮ ਮੁਸ਼ਕਿਲਾਂ ਹੋਰ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ । ਇਕ ਹੋਰ ਮਾਮਲੇ ਵਿੱਚ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ । ਜਿਸ ਦੇ ਚਲਦੇ ਹੁਣ ਰਾਮ ਰਹੀਮ ਬੇਹੱਦ ਹੀ ਚਿੰਤਾ ਦੇ ਵਿੱਚ ਹਨ ।