Wednesday , October 27 2021

ਜੇਲ੍ਹ ‘ਚ ਕੈਦੀ ਨਾਲ ਹੈੱਡ ਵਾਰਡਨ ਨੇ ਕੀਤਾ ਸ਼ਰਮਨਾਕ ਕਾਰਾ, ਓਰਲ ਸੈਕਸ

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਫਿਰੋਜ਼ਪੁਰ, 16 ਮਈ, ਫਿਰੋਜ਼ਪੁਰ ਕੇਂਦਰੀ ਜੇਲ ਦੇ ਇੱਕ ਹੈੱਡ ਵਾਰਡਨ ਦਾ ਸ਼ਰਮਸਾਰ ਕਰ ਦੇਣ ਵਾਲਾ ਕਾਰਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਜੇਲ੍ਹ ਹੈੱਡ ਵਾਰਡਨ ਗੁਰਤੇਜ ਲਿੰਬ ਨੰਬਰ 2374 ਨੇ ਚੱਕੀਆਂ ‘ਚ ਕੈਦ ਇਕ ਕੈਦੀ ਨਾਲ ਓਰਲ ਸੈਕਸ ਕੀਤਾ। ਗੁਪਤ ਸੂਚਨਾ ਦੇ ਆਧਾਰ ‘ਤੇ ਜੇਲ੍ਹ ਦੇ ਹੋਰ ਅਧਿਕਾਰੀਆਂ ਨੇ ਜੇਲ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈਕ ਕੀਤੇ ਤਾਂ ਹੈੱਡ ਵਾਰਡਨ ਦੀ ਕਾਲੀ ਕਰਤੂਤ ਅੱਖਾਂ ਅੱਗੇ ਆ ਗਈ।

ਸਿਟੀ ਥਾਣਾ ਦੇ ਐੱਸ. ਐੱਚ. ਓ. ਜਸਵੀਰ ਸਿੰਘ ਦੇ ਦੱਸਣ ਅਨੁਸਾਰ ਜੇਲ੍ਹ ਸੁਪਰਡੈਂਟ ਫਿਰੋਜ਼ਪੁਰ ਕੇਂਦਰ ਵਲੋਂ ਭੇਜੀ ਗਈ ਸ਼ਿਕਾਇਤ ਨੂੰ ਧਿਆਨ ‘ਚ ਰੱਖਦੇ ਹੋਏ ਜੇਲ੍ਹ ਦੇ ਹੈੱਡ ਵਾਰਡਨ ਗੁਰਤੇਜ ਸਿੰਘ ਅਤੇ ਕਤਲ ਦੇ ਕੇਸ ‘ਚ ਉਮਰ ਕੈਦ ਕੱਟ ਰਹੇ ਕੈਦੀ ਵਿਵੇਕ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜਸਵੀਰ ਸਿੰਘ ਨੇ ਦੱਸਿਆ ਕਿ ਜੇਲ੍ਹ ਦੇ ਅਧਿਕਾਰੀਆਂ ਵਲੋਂ ਮਿਲੀ ਸ਼ਿਕਾਇਤ ਅਨੁਸਾਰ 12 ਮਈ ਨੂੰ ਹੈੱਡ ਵਾਰਡਨ ਗੁਰਤੇਜ ਸਿੰਘ ਸਵੇਰੇ 6 ਤੋਂ ਦੁਪਹਿਰ 12 ਵਜੇ ਤਕ ਹਾਈ ਸਕਿਓਰਿਟੀ ਜ਼ੋਨ ‘ਚ ਡਿਊਟੀ ਤੇ ਤਾਇਨਾਤ ਸੀ। ਉਸ ਨੇ ਚੱਕੀ ਨੰਬਰ 20-22 ‘ਚ ਬੰਦ ਕੈਦੀ ਹਰਦੀਪ ਸਿੰਘ (ਕਾਲਪਨਿਕ ਨਾਂਅ) ਨਾਲ ਕੈਦੀ ਵਿਵੇਕ ਵਾਸੀ ਮੀਰੂਤ (ਯੂ. ਪੀ.) ਤੋਂ ਬਦਫੈਲੀ ਕਰਵਾਈ ਅਤੇ ਉਸ ਨਾਲ ਇਹ ਸ਼ਰਮਨਾਕ ਕਾਰਾ ਕੀਤਾ। ਜੇ ਕਾਨੂੰਨ ਦੇ ਰਾਖੇ ਹੀ ਕਾਨੂੰਨ ਦੇ ਸੁਰੱਖਿਅਕ ਸਥਾਨਾਂ ਤੇ ਅਜਿਹੇ ਘਟੀਆ ਕੰਮਾਂ ਨੂੰ ਅੰਜਾਮ ਦੇਣ ਲੱਗਣਗੇ ਤਾਂ ਆਮ ਜਨਤਾ ਦਾ ਭਰੋਸਾ ਕਿਸ ‘ਤੇ ਰਹਿ ਜਾਊਗਾ।