Sunday , October 2 2022

ਜੀਓ ਵੱਲੋਂ ਫਿਰ ਸਸਤੇ ਪਲਾਨ ਸ਼ੁਰੂ

ਰਿਲਾਇੰਸ ਜੀਓ ਨੇ ਦੀਵਾਲੀ ‘ਤੇ ਪੁਰਾਣੇ ਪਲਾਨ ਨੂੰ ਮਹਿੰਗਾ ਕਰ ਦਿੱਤਾ ਸੀ। ਨਵੇਂ ਪਲਾਨ ਲਾਂਚ ਕਰਨ ਤੋਂ ਬਾਅਦ ਹੌਲੀ ਜਿਹੀ ਇੱਕ ਹੋਰ ਨਵਾਂ ਪਲਾਨ ਲਾਂਚ ਕੀਤਾ ਹੈ। ਜੀਓ ਨੇ 499 ਰੁਪਏ ਦਾ ਪਲਾਨ ਲਾਂਚ ਕੀਤਾ ਹੈ ਜਿਸ ‘ਚ ਗਾਹਕਾਂ ਨੂੰ 91 ਜੀਬੀ 4ਜੀ ਡੇਟਾ ਮਿਲੇਗਾ।

ਇਹ ਪਲਾਨ 91 ਦਿਨਾਂ ਤੱਕ ਚੱਲੇਗਾ। ਇਸ ਤੋਂ ਪਹਿਲਾਂ ਕੰਪਨੀ 459 ਰੁਪਏ ਦਾ ਨਵਾਂ ਪਲਾਨ ਲਾਂਚ ਕੀਤਾ ਸੀ ਜਿਸ ‘ਚ 84 ਜੀਬੀ ਡਾਟਾ ਤੇ ਅਣਲਿਮਟਿਡ ਕਾਲਿੰਗ ਮਿਲਦੀ ਸੀ। ਜੀਓ ਦੇ ਇਸ 499 ਰੁਪਏ ਪਲਾਨ ਦੀ ਜਾਣਕਾਰੀ ਕੰਪਨੀ ਨੇ ਆਪਣੀ ਵੈਬਸਾਈਟ ‘ਤੇ ਨਹੀਂ ਦਿੱਤੀ ਹੈ ਤੇ ਨਾ ਹੀ ਕੰਪਨੀ ਨੇ ਇਸ ਦਾ ਐਲਾਨ ਹੀ ਕੀਤਾ ਹੈ।

ਇਹ ਪਲਾਨ ਸਿਰਫ ਮਾਈ ਜੀਓ ਐਪ ‘ਤੇ ਵੇਖਿਆ ਜਾ ਸਕਦਾ ਹੈ। ਪਲਾਨ ਮੁਤਾਬਕ ਇਸ ਪਲਾਨ ‘ਚ 91 ਦਿਨਾਂ ਤੱਕ ਰੋਜ਼ਾਨਾ ਇੱਕ ਜੀਬੀ ਡੇਟਾ ਮਿਲੇਗਾ। ਇਨਕਮਿੰਗ ਤੇ ਆਉਟਗੋਇੰਗ ਤਾਂ ਅਣਲਿਮਟਿਡ ਹੈ ਹੀ।

ਇਸ ਤੋਂ ਇਲਾਵਾ ਕੰਪਨੀ ਨੇ 309 ਰੁਪਏ ਵਾਲੇ ਪਲਾਨ ਨੂੰ ਅਪਡੇਟ ਕਰ ਦਿੱਤਾ ਹੈ। 309 ਵਾਲੇ ਰੀਚਾਰਜ ‘ਤੇ ਹੁਣ 49 ਦਿਨਾਂ ਦੀ ਵੈਲਿਡਿਟੀ ਹੋਵੇਗੀ। ਹਰ ਰੋਜ਼ ਇੱਕ ਜੀਬੀ ਡਾਟਾ ਮਿਲੇਗੀ। ਇਸ ਪਲਾਨ ‘ਚ ਪ੍ਰਾਈਮ ਮੈਂਬਰ ਨੂੰ 56 ਦਿਨਾਂ ਤੱਕ 56 ਜੀਬੀ ਡਾਟਾ ਮਿਲਦਾ ਹੈ।

ਦੀਵਾਲੀ ‘ਚ ਇਹ ਪਲਾਨ ਬੰਦ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਜੀਓ ਨੇ ਪਿੱਛੇ ਜਿਹੇ 399 ਰੁਪਏ ਵਾਲੇ ਆਪਣੇ ਸਭ ਤੋਂ ਮਸ਼ਹੂਰ ਪਲਾਨ ਨੂੰ 84 ਦਿਨਾਂ ਦੀ ਥਾਂ 70 ਦਿਨਾਂ ਲਈ ਕਰ ਦਿੱਤਾ ਹੈ। ਇਸ ਤੋਂ ਇਲਾਵਾ 19 ਰੁਪਏ, 49 ਰੁਪਏ ਅਤੇ 96 ਰੁਪਏ ਵਾਲਾ ਪਲਾਨ ਬੰਦ ਹੀ ਕਰ ਦਿੱਤਾ ਗਿਆ ਹੈ।