Saturday , August 20 2022

ਜਿਉਂਦੇ ਬੱਚੇ ਨੂੰ ਮ੍ਰਿਤਕ ਐਲਾਨ ਕਰ ਕੇ ਪਾਰਸਲ ਬੰਨ੍ਹ ਪਰਿਵਾਰ ਨੂੰ ਸੌਂਪਿਆ ਅਤੇ ਫਿਰ ….

ਦਿੱਲੀ ਦੇ ਸ਼ਾਲੀਮਾਰ ਬਾਗ ‘ਚ ਮੈਕਸ ਹਸਪਤਾਲ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਹਸਪਤਾਲ ਨੇ ਜੁੜਵਾ ਬੱਚਿਆਂ ਨੂੰ ਮ੍ਰਿਤk ਐਲਾਨ ਕਰ ਦਿੱਤਾ। ਇੰਨਾ ਹੀ ਨਹੀਂ ਬੱਚੀ ਨੂੰ ਕਾਗਜ਼ ਅਤੇ ਕੱਪੜੇ ‘ਚ ਬੰਨ੍ਹ ਕੇ ਪਾਰਸਲ ਦੀ ਤਰ੍ਹਾਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ। ਪਰਿਵਾਰ ਵਾਲਿਆਂ ਨੇ ਇਸ ਦੀ ਸ਼ਿਕਾਇਤ ਥਾਣੇ ‘ਚ ਕਰਵਾਈ ਪਰ ਪੁਲਸ ਨੇ ਇਹ ਕਹਿੰਦੇ ਹੋਏ ਮਾਮਲਾ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਇਹ ਮਾਮਲਾ ਮੈਡੀਕਲ ਲੀਗਲ ਸੇਲ ਦਾ ਹੈ। ਪੁਲਸ ਨੇ ਮਾਮਲਾ ਉਨ੍ਹਾਂ ਨੂੰ ਭੇਜ ਦਿੱਤਾ। ਇਸ ਪੂਰੇ ਮਾਮਲੇ ‘ਚ ਹਸਪਤਾਲ ਨੇ ਸਿਰਫ ਇੰਨਾ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵੀਰਵਾਰ ਨੂੰ ਇਕ ਔਰਤ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ, ਇਨ੍ਹਾਂ ‘ਚ ਇਕ ਲੜਕਾ ਸੀ ਅਤੇ ਦੂਜੀ ਲੜਕੀ ਸੀ। ਡਾਕਟਰਾਂ ਨੇ ਦੱਸਿਆ ਕਿ ਡਿਲੀਵਰੀ ਦੇ ਨਾਲ ਹੀ ਬੱਚੀ ਦੀ ਮੌਤ ਹੋ ਗਈ, ਜਦੋਂ ਕਿ ਦੂਜੇ ਬੱਚੇ ਦਾ ਇਲਾਜ ਚੱਲ ਰਿਹਾ ਹੈ। ਡਿਲੀਵਰੀ ਦੇ ਸਮੇਂ ਬੱਚਿਆਂ ਦੀ ਉਮਰ 23 ਹਫੇਤ ਦੀ ਸੀ। ਡਾਕਟਰਾਂ ਨੇ ਇਕ ਹੀ ਘੰਟੇ ਬਾਅਦ ਦੱਸਿਆ ਕਿ ਦੂਜੇ ਬੱਚੇ ਦੀ ਵੀ ਮੌਤ ਹੋ ਗਈ ਹੈ। ਹਸਪਤਾਲ ਨੇ ਦੋਹਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਕਾਗਜ਼ ਅਤੇ ਕੱਪੜੇ ‘ਚ ਲਪੇਟ ਕੇ ਉਸ ‘ਤੇ ਟੇਪ ਲਗਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ। ਪਰਿਵਾਰ ਵਾਲੇ ਬੱਚਿਆਂ ਦੀਆਂ ਲਾਸ਼ਾਂ ਦੇ ਪਾਰਸਲ ਨੂੰ ਲੈ ਕੇ ਘਰ ਆ ਰਹੇ ਸਨ ਕਿ ਉਦੋਂ ਉਨ੍ਹਾਂ ਨੂੰ ਕੁਝ ਹੱਲਚੱਲ ਮਹਿਸੂਸ ਹੋਈ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਜਲਦੀ ਨਾਲ ਪਾਰਸਲ ਪਾੜਿਆ ਤਾਂ ਹੈਰਾਨ ਰਹਿ ਗਏ, ਕਿਉਂਕਿ ਇਕ ਬੱਚੇ ਦੇ ਸਾਹ ਚੱਲ ਰਹੇ ਸਨ। ਬੱਚੇ ਨੂੰ ਜਲਦੀ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਬੱਚੇ ਦਾ ਇਲਾਜ ਚੱਲ ਰਿਹਾ ਹੈ।