Monday , January 25 2021

ਜਾਣੋ, ਕਿੰਨੀ ਹੁੰਦੀ ਹੈ ਮਿਸ ਵਰਲਡ ਦੀ ਕਮਾਈ…?

Miss world prize money: ਭਾਰਤ ਦੀ ਮਾਨੁਸ਼ੀ ਛਿੱਲਰ ਨੇ ਇਸ ਸਾਲ ਮਿਸ ਵਰਲਡ ਦਾ ਤਾਜ ਆਪਣੇ ਨਾਂਅ ਕੀਤਾ ਹੈ। ਤਾਜ ਜਿੱਤਣ ਦੇ ਨਾਲ ਹੀ ਮਾਨੁਸ਼ੀ ਦੀ ਚਰਚਾ ਹਰ ਪਾਸੇ ਹੋ ਰਹੀ ਹੈ, ਪਰ ਕੀ ਤੁਸੀ ਜਾਣਦੇ ਹੋ, ਇਸ ਖਿਤਾਬ ਨੂੰ ਜਿੱਤਣ ਤੋਂ ਬਾਅਦ ਕਿੰਨੀ ਪ੍ਰਾਇਜ਼ ਮਨੀ ਮਿਲਦੀ ਹੈ।

manushi

Miss world prize money

ਮਿਸ ਵਰਲਡ ਦਾ ਤਾਜ ਆਪਣੇ ਨਾਂਅ ਕਰਨ ਲਈ ਹਰ ਸਾਲ ਦੁਨੀਆ ਦੀਆਂ ਕਈ ਲੜਕੀਆਂ ਕਿਸਮਤ ਅਜਮਾਦੀਆਂ ਹਨ। ਇਹ ਤਾਜ ਜਿਸ ਨੂੰ ਵੀ ਮਿਲਦਾ ਹੈ, ਉਸ ਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਮਹਿਲਾ ਮੰਨ ਲਿਆ ਜਾਂਦਾ ਹੈ। ਪਰ ਇਸ ਦੇ ਨਾਲ ਹੀ ਉਸ ਉੱਤੇ ਦੌਲਤ ਦਾ ਮੀਂਹ ਵਰਣ ਲੱਗਦਾ ਹੈ। ਅੱਜ ਅਸੀ ਤੁਹਾਨੂੰ ਦੱਸਾਗੇਂ ਕਿ ਇਸ ਕਰਾਉਨ ਨੂੰ ਜਿੱਤਣ ਤੋਂ ਬਾਅਦ ਵਿਸ਼ਵ ਸੁੰਦਰੀ ਨੂੰ ਇਨਾਮ ਵਿੱਚ ਕੀ-ਕੀ ਮਿਲਦਾ ਹੈ।

manushi

Miss world prize money

ਇਸ ਮੁਕਾਬਲੇ ਨੂੰ ਜਿੱਤਣ ਤੋਂ ਬਾਅਦ ਸਭ ਤੋਂ ਖਾਸ ਚੀਜ ਜੋ ਹੁੰਦੀ ਹੈ, ਉਹ ਹੈ ਉਸ ਦਾ ਤਾਜ। ਜੀ ਹਾਂ, ਇਹ ਤਾਜ ਕਾਫ਼ੀ ਕੀਮਤੀ ਹੁੰਦਾ ਹੈ। ਇਸ ਵਿੱਚ ਹੀਰੇ ਅਤੇ ਕਈ ਕੀਮਤੀ ਪੱਥਰ ਜੜ੍ਹੇ ਹੁੰਦੇ ਹਨ। ਰਿਪੋਰਟਸ ਦੀ ਮੰਨੀਏ, ਤਾਂ ਇਸਦੀ ਕੀਮਤ 2 ਤੋਂ 5 ਕਰੋੜ ਰੁਪਏ ਦੇ ਵਿੱਚ ਦੀ ਹੁੰਦੀ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਤਾਜ ਦੇ ਇਲਾਵਾ ਉਨ੍ਹਾਂ ਨੂੰ ਕੈਸ਼ ਪ੍ਰਾਇਜ਼ ਵੀ ਮਿਲਦਾ ਹੈ। ਜੇਕਰ ਨਹੀਂ ਜਾਣਦੇ ਕਿੰਨਾ, ਤਾਂ ਅੱਗੇ ਪੜ੍ਹੋ।

manushi

ਮਿਸ ਵਰਲਡ ਨੂੰ ਕੈਸ਼ ਪ੍ਰਾਇਜ਼ ਵਿੱਚ 10 ਕਰੋੜ ਰੁਪਏ ਮਿਲਦੇ ਹਨ। ਮਿਸ ਵਰਲਡ ਸਾਲ ਭਰ ਲਈ ਕਿਤੇ ਵੀ ਫ੍ਰੀ ਵਿੱਚ ਘੁੰਮ ਸਕਦੀ ਹੈ। ਮਿਸ ਵਰਲਡ ਨੂੰ ਵੱਡੇ-ਵੱਡੇ ਬ੍ਰੈਡਜ਼ ਦੀ ਸਪੌਂਸਰਸ਼ਿਪ ਮਿਲਦੀ ਹੈ। ਇਸ ਦਾ ਮਤਲਬ ਕਿ ਉਹ ਇਨ੍ਹਾਂ ਬ੍ਰੈਡਜ਼ ਦੇ ਪ੍ਰੋਡਕਟ ਦੀ ਵਰਤੋਂ ਫ੍ਰੀ ‘ਚ ਕਰਦੇ ਹਨ। ਮਿਸ ਵਰਲਡ ਬਣਦੇ ਹੀ ਉਨ੍ਹਾਂ ਨੂੰ ਕਈ ਐਡ ਫ਼ਿਲਮਾਂ ਵਿੱਚ ਕੰਮ ਮਿਲਣ ਲੱਗਦਾ ਹੈ।

manushi

ਦੱਸ ਦੇਈਏ ਕਿ ਹਰਿਆਣਾ ਵਿੱਚ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਹੁੱਡਾ ਨੇ ਕਿਹਾ ਕਿ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੂੰ ਛੇ ਕਰੋੜ ਰੁਪਏ, ਪਲਾਂਟ ਅਤੇ ਨੌਕਰੀ ਦੇ ਕੇ ਮਾਨੁਸ਼ੀ ਨੂੰ ਉਚਿੱਤ ਸਨਮਾਨ ਦੇਣਾ ਚਾਹੀਦਾ ਹੈ ਜਿਵੇਂ ਕ‌ਿ ਓਲੰਪਿਕ ਵਿੱਚ ਗੋਲਡ ਮੈਡਲ ਜੇਤੂ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ। ਮਾਨੁਸ਼ੀ ਨੇ ਵੀ ਪ੍ਰਦੇਸ਼ ਅਤੇ ਪੂਰੇ ਦੇਸ਼ ਨੂੰ ਪ੍ਰਸਿੱਧੀ ਦਿਵਾਈ ਹੈ।

manushi

ਹੁੱਡਾ ਦੀ ਸਲਾਹ ਉੱਤੇ ਮੁੱਖ ਮੰਤਰੀ ਖੱਟਰ ਨੇ ਕਿਹਾ, ‘‘ਸਾਬਕਾ ਮੁੱਖ ਮੰਤਰੀ ਨੇ ਜੋ ਕਿਹਾ ਹੈ ਇਹ ਉਨ੍ਹਾਂ ਦਾ ਸੁਭਾਅ ਅਤੇ ਉਨ੍ਹਾਂ ਦਾ ਮਿਜਾਜ਼ ਹੈ ਕਿਉਂਕਿ ਉਨ੍ਹਾਂ ਦੀ ਸੋਚ ਪਲਾਂਟ ਅਤੇ ਨਗਦੀ ਤੱਕ ਹੀ ਸੀਮਿਤ ਹੈ। ਵਿਅਕਤੀ ਨੂੰ ਇਸ ਸਭ ਤੋਂ ਉੱਤੇ ਉੱਠ ਕੇ ਸੋਚਣਾ ਚਾਹੀਦਾ ਹੈ।’’ ਮੁਕਾਬਲੇ ਵਿੱਚ ਅੰਤਮ ਪ੍ਰਸ਼ਨ ਦੇ ਜਵਾਬ ਲਈ ਖੱਟਰ ਨੇ ਮਾਨੁਸ਼ੀ ਦੀ ਤਾਰੀਫ ਕੀਤੀ। ਇਸ ਵਿੱਚ ਮਾਨੁਸ਼ੀ ਵੱਲੋਂ ਪੁੱਛਿਆ ਗਿਆ ਸੀ ਕਿ ਕਿਸ ਪੇਸ਼ੇ ਵਿੱਚ ਸਭ ਤੋਂ ਜਿਆਦਾ ਤਨਖਾਹ ਹੁੰਦੀ ਹੈ ਅਤੇ ਕਿਉਂ ?

manushi

ਖੱਟਰ ਨੇ ਦੱਸਿਆ ਕਿ ਮਾਨੁਸ਼ੀ ਨੇ ਇਸ ਦਾ ਜਵਾਬ ਦਿੱਤਾ, ‘‘ਸਾਰੀਆਂ ਮਾਂਵਾਂ ਆਪਣੇ ਬੱਚਿਆਂ ਲਈ ਬਹੁਤ ਕੁਰਬਾਨੀਆਂ ਦਿੰਦੀਆਂ ਹਨ। ਅਤੇ ਇਹ ਸਭ ਪੈਸੇ ਲਈ ਨਹੀਂ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਇਹ ਸਭ ਪਿਆਰ ਅਤੇ ਸਨਮਾਨ ਲਈ ਹੁੰਦਾ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਮਾਂ ਦਾ ਪੇਸ਼ਾ ਹੀ ਸਭ ਤੋਂ ਜਿਆਦਾ ਤਨਖਾਹ ਦੇ ਲਾਇਕ ਹੈ।’’

Miss world prize money

manushi