Tuesday , October 27 2020

ਜਾਣੋ ਕਦੋਂ ਆ ਰਿਹਾ ਹੈ ਰੋਸ਼ਨ ਪ੍ਰਿੰਸ ਅਤੇ ਨੀਰੂ ਬਾਜਵਾ ਦੀ ਭੈਣ ਦੀਆਂ ਲਾਵਾਂ ਫੇਰੇ ਦਾ ਦਿਨ!

ਜਾਣੋ ਕਦੋਂ ਆ ਰਿਹਾ ਹੈ ਰੋਸ਼ਨ ਪ੍ਰਿੰਸ ਅਤੇ ਨੀਰੂ ਬਾਜਵਾ ਦੀ ਭੈਣ ਦੀਆਂ ਲਾਵਾਂ ਫੇਰੇ ਦਾ ਦਿਨ!

ਹਾਂਲ਼ਾਕਿ ਇਸ ਖਬਰ ਦਾ ਸਿਰਲੇਖ ਪੜ੍ਹ ਕੇ ਤੁਹਾਨੂੰ ਹੈਰਾਨੀ ਤਾਂ ਜ਼ਰੂਰ ਹੋਈ ਹੋਵੇਗੀ ਪਰ ਅਸੀਂ ਰੌਸ਼ਨ ਪ੍ਰਿੰਸ ਦੀ ਨਿੱਜੀ ਜ਼ਿੰਦਗੀ ਦੀ ਨਹੀਂ ਬਲਕਿ ਉਹਨਾਂ ਦੀ ਆਉਣ ਵਾਲੀ ਫਿਲਮ ਲਾਵਾਂ ਫੇਰੇ ਬਾਰੇ ਗੱਲ ਕਰ ਰਹੇ ਹਾਂ।

ਦਰਅਸਲ, ਪ੍ਰਿੰਸ ਦੀ ਆਉਣ ਵਾਲੀ ਫਿਲਮ ਦੀ ਪਹਿਲੀ ਝਲਕ ਦਾ ਹਰ ਕਿਸੇ ਨੂੰ ਇੰਤਜ਼ਾਰ ਹੈ ਅਤੇ ਇਸ ਨੂੰ ਜਾਨਣ ਲਈ ਦਰਸ਼ਕਾਂ ਦਾ ਉਤਸੁਕ ਹੋਣ ਲਾਜ਼ਮੀ ਵੀ ਹੈ ਕਿਉਂਕਿ ਇਸ ‘ਚ ਉਹ ਨੀਰੂ ਬਾਜਵਾ ਦੀ ਭੈਣ ਨਾਲ ਵੱਡੇ ਪਰਦੇ ‘ਤੇ ਦਿਖਣਗੇ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ “ਲਾਵਾਂ ਫੇਰੇ” ਦਾ ਟ੍ਰੇਲਰ 5 ਜਨਵਰੀ ਨੂੰ ਰਿਲੀਜ਼ ਹੋਵੇਗਾ, ਅਤੇ ਇਸ ਬਾਰੇ ਖੁਦ ਫਿਲਮ ਦੇ ਮੁੱਖ ਹੀਰੋ ਰੌਸ਼ਨ ਪ੍ਰਿੰਸ ਨੇ ਜਾਣਕਾਰੀ ਦਿੱਤੀ ਹੈ।

ਇਸ ਤੋਂ ਇਲਾਵਾ ਉਹਨਾਂ ਵੱਲੋਂ ਸ਼ੇਅਰ ਕੀਤੇ ਗਏ ਪੋਸਟਰ ‘ਤੇ ਫਿਲਮ ਦੀ ਰਿਲੀਜ਼ ਤਰੀਕ 9 ਫਰਵਰੀ ਲਿਖੀ ਹੋਈ ਹੈ।