Monday , October 25 2021

ਜਹਾਜੇ ਚੜਨ ਤੋਂ ਪਹਿਲਾ ਮੁੰਡੇ ਨੂੰ ਮੌਤ ਲੈ ਗਈ ਨਾਲ – ਵਾਪਰਿਆ ਇਹ ਕਹਿਰ

ਆਈ ਤਾਜ਼ਾ ਵੱਡੀ ਖਬਰ 

ਇਕ ਅਜਿਹੀ ਘਟਨਾ ਵਾਪਰੀ ਜਿਸਨੇ ਪਿੰਡ ਵਿਚ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ। ਪੂਰੇ ਪਿੰਡ ਵਿਚ ਸਦਮੇ ਦੀ ਲਹਿਰ ਦੌੜ ਗਈ। ਇਕ ਮਾਂ ਜਿਸਨੇ ਆਪਣੀ ਔਲਾਦ ਲਈ ਕਈ ਸੁਪਨੇ ਸਜਾਏ ਸਨ ਉਹ ਦੇਖਦੇ ਹੀ ਦੇਖਦੇ ਚੱਕਣਾ ਚੂਰ ਹੋ ਗਏ। ਜਿਸ ਔਲਾਦ ਨੇ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕਰਨੇ ਸਨ ਉਹ ਦੁਨੀਆਂ ਨੂੰ ਹੀ ਅਲਵਿਦਾ ਕਰ ਗਿਆ। ਪਰਿਵਾਰ ਇਸ ਸਦਮੇ ਨੂੰ ਸਹਿਣ ਨਹੀਂ ਕਰ ਪਾ ਰਿਹਾ। ਅਕਸਰ ਹੀ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਜਿੱਥੇ ਵਿਦੇਸ਼ ਜਾ ਕੇ ਨੌਜਵਾਨ ਆਪਣੇ ਪਰਿਵਾਰ ਲਈ ਕਮਾਈ ਕਰਨ ਦਾ ਸੋਚਦੇ ਹਨ, ਪਰ ਕਈ ਵਾਰ ਇਹ ਸੁਪਨੇ ਪੂਰੇ ਨਹੀਂ ਹੋ ਹੁੰਦੇ।

ਸਾਰੀ ਘਟਨਾ ਇਕ ਅਜਿਹੇ ਤਰੀਕੇ ਨਾਲ ਵਾਪਰੀ ਹੈ ਕਿ ਹਰ ਕੋਈ ਸਦਮੇ ਵਿੱਚ ਜਾ ਚੁੱਕਾ ਹੈ। ਜਿਸ ਨੌਜਵਾਨ ਮੁੰਡੇ ਨੇ ਜਹਾਜ਼ ਚੜਨਾ ਸੀ ਉਹ ਮੌਤ ਦੇ ਮੂੰਹ ਵਿਚ ਚਲਾ ਗਿਆ। ਦਰਸਲ ਬਨੂੜ ਦੇ ਨੇੜਲੇ ਪਿੰਡ ਥੂਹਾ ਦਾ ਰਹਿਣ ਵਾਲਾ ਨੌਜਵਾਨ ਪੜਾਈ ਕਰਨ ਲਈ ਇਗਲੈਂਡ ਜਾਣ ਦੀ ਤਿਆਰੀ ਕਰ ਰਿਹਾ ਸੀ। ਪਰ ਉਸ ਨਾਲ ਅਜਿਹੀ ਘਟਨਾ ਵਾਪਰੀ ਕਿ ਉਸ ਦੀ ਮੌਤ ਹੋ ਗਈ। ਸਾਰੇ ਸੁਪਨੇ ਸਜਾਏ ਹੀ ਰਹਿ ਗਏ। ਪਰਿਵਾਰ ਨੂੰ ਰੋਣਾ ਧੋਣਾ ਪੈ ਗਿਆ। ਨੌਜਵਾਨ ਗੁਰਕੀਰਤ ਸਿੰਘ ਦੀ ਇੰਗਲੈਂਡ ਜਾਣ ਤੋਂ ਪਹਿਲਾਂ ਹੀ ਅਚਾਨਕ ਹੋਈ ਮੌਤ ਨਾਲ ਹਰ ਕੋਈ ਸਦਮੇ ਵਿੱਚ ਹੈ।

24 ਸਾਲਾ ਨੌਜਵਾਨ ਪੜਾਈ ਲਈ ਇੰਗਲੈਂਡ ਜਾਣ ਦੀ ਤਿਆਰੀ ਕਰ ਰਿਹਾ ਸੀ। ਵਿਧਵਾ ਮਾਂ ਦਾ ਇਕੋ ਇਕ ਸਹਾਰਾ ਜਿਸਦੇ ਕਈ ਸੁਪਨੇ ਸੀ,ਉਹ ਪੂਰੇ ਨਹੀਂ ਹੋ ਸਕੇ। ਨੌਜਵਾਨ ਦੀ ਮੌਤ ਹੋ ਗਈ ਅਤੇ ਵਿਧਵਾ ਮਾਂ ਦਾ ਇਕੋ ਇਕ ਸਹਾਰਾ ਉਸਤੋਂ ਦੂਰ ਹੋ ਗਿਆ। ਨੌਜਵਾਨ ਰੋਜਾਨਾਂ ਦੀ ਤਰ੍ਹਾਂ ਸੈਰ ਕਰਕੇ ਆਪਣੇ ਘਰ ਵਾਪਸ ਆਇਆ ਸੀ। ਜਿਵੇਂ ਹੀ ਉਹ ਨਹਾਉਣ ਦੇ ਲਈ ਬਾਥਰੂਮ ਵਿਚ ਗਿਆ ਤਾਂ ਵਾਪਿਸ ਬਾਹਰ ਨਹੀਂ ਆਇਆ। ਮਾਂ ਨੇ ਜਦ ਆਪਣੇ ਪੁੱਤਰ ਨੂੰ ਬਾਥਰੂਮ ਵਿਚ ਡਿੱਗਿਆ ਵੇਖਿਆ ਤਾਂ ਲੋਕਾਂ ਦੀ ਮਦਦ ਨਾਲ ਨੌਜਵਾਨ ਗੁਰਕੀਰਤ ਸਿੰਘ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਜਿਕਰਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਪਰਿਵਾਰ ਜਿੱਥੇ ਸਦਮੇ ਵਿੱਚ ਹੈ ਉੱਥੇ ਹੀ ਪਿੰਡ ਵਿੱਚ ਵੀ ਸੋਗ ਦਾ ਮਾਹੌਲ ਪੈਦਾ ਹੋ ਚੁੱਕਾ ਹੈ। ਨੌਜਵਾਨ ਦਾ ਇੰਗਲੈਂਡ ਜਾਣ ਲਈ ਵੀਜ਼ਾ ਵੀ ਲੱਗਾ ਹੋਇਆ ਸੀ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਨੌਜਵਾਨ ਦੇ ਪਿਤਾ ਦਾ ਵੀ ਕੁਝ ਸਮਾਂ ਪਹਿਲਾਂ ਹੀ ਦਿਹਾਂਤ ਹੋ ਗਿਆ ਸੀ। ਹੁਣ ਨੌਜਵਾਨ ਦੇ ਅਚਾਨਕ ਇਦਾ ਜਾਣ ਨਾਲ ਪਰਿਵਾਰ ਨੂੰ ਬੇਹੱਦ ਵੱਡਾ ਸਦਮਾ ਲੱਗ ਚੁੱਕਾ ਹੈ, ਕਿਉਂਕਿ ਇਕਲੌਤਾ ਮਾਂ ਦਾ ਸਹਾਰਾ ਨੌਜਵਾਨ ਪੁੱਤ ਹੁਣ ਇਸ ਦੁਨੀਆਂ ਵਿਚ ਨਹੀਂ ਰਿਹਾ।