Wednesday , October 20 2021

ਜਵਾਨ ਰਹਿਣ ਲਈ ਸੂਰ ਦੇ ਖੁੂਨ ਨਾਲ ਨਹਾਉਂਦੀ ਹੈ ਇਹ ਮਾਡਲ ……

ਔਰਤਾਂ ਜਵਾਨ ਅਤੇ ਖੁਬਸੂਰਤ ਦਿੱਖਣ ਲਈ ਕੀ ਕੁਝ ਨਹੀਂ ਕਰਦੀਆਂ, ਆਪਣੀ ਖੁਬਸੂਰਤੀ ਨੂੰ ਸਦਾ ਬਹਾਰ ਰੱਖਣ ਦੇ ਲਈ ਮਹਿੰਗੇ ਕਾਸਮੈਟਿਕਸ ਤੋਂ ਲੈ ਕੇ ਘਰੇਲੂ ਦੇਸੀ ਨੁਸਖੇ ਤੱਕ ਅਪਣਾਉਂਦੀਆਂ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਕੈਲੀਫੋਰਨੀਆ ਦੀ ਇਕ 19 ਸਾਲਾ ਮਾਡਲ ਹੈ ਜੋ ਜਵਾਨ ਰਹਿਣ ਦੇ ਲਈ ਬੇਹਦ ਅਜੀਬ ਜਿਹਾ ਸ਼ੋਂਕ ਰੱਖਦੀ ਹੈ । ਜੀ ਹਾਂ ਇਸ ਮਾਡਲ ਦਾ ਨਾਂ ਕੈਨਲ ਹੈ ਤੇ ਇਸ ਨੂੰ ਸੂਰ ਦੇ ਖੁੂਨ ਨਾਲ ਨਹਾਉਣਾ ਪਸੰਦ ਹੈ। ਕੈਨਲ ਦਾ ਮੰਨਣਾ ਹੈ ਕਿ ਸੂਰ ਦੇ ਖੁਨ ਨਾਲ ਨਹਾਉਣ ਨਾਲ ਉਹ ਜ਼ਿਆਦਾ ਦੇਰ ਤੱਕ ਜਵਾਨ ਰਹਿ ਸਕੇਗੀ 

ਕੈਨਲ ਦੇ ਇਸ ਅਜੀਬ ਸ਼ੌਂਕ ਨੇ ਉਸ ਨੂੰ ਦੁਨੀਆ ਭਰ ਵਿਚ ਮਸ਼ਹੂਰ ਕਰ ਦਿੱਤਾ ਹੈ। ਸੂਰ ਦੇ ਖੁਨ ਨਾਲ ਨਹਾਉਣ ਨੂੰ ਸ਼ੌਂਕ ਕਿਹਾ ਜਾਵੇ ਜਾਂ ਫਿਰ ਇਕ ਤਰਾਂ ਦੀ ਸਨਕ ਕੈਨਲ ਨੇ ਖੁਦ ਇਕ ਟੀਵੀ ਚੈਨਲ ਵਿਚ ਇਸ ਦੀ ਪੁਸ਼ਟੀ ਕੀਤੀ ਹੈ ਜਿਸ ਤੋਂ ਬਾਅਦ ਉਸ ਦੇ ਇਸ ਅਜੀਬੋਗਰੀਬ ਸ਼ੌਂਕ ਦਾ ਖੁਲਾਸਾ ਹੋਇਆ । ਕੈਨਲ ਦਾ ਕਹਿਣਾ ਹੈ ਕਿ ਅੱਜ ਤੋਂ ਕਈ ਸੌ ਸਾਲ ਪਹਿਲਾਂ ਵੀ ਲੋਕ ਜਵਾਨ ਤੇ ਸੁੰਦਰ ਰਹਿਣ ਲਈ ਇਹੋ ਜਿਹੇ ਨੁਸਖੇ ਅਪਣਾਉਂਦੇ ਸਨ, ਅਤੇ ਮੈਨੂੰ ਆਪਣੇ ਸਰੀਰ ੳਤੇ ਹੋਣ ਵਾਲੀਆਂ ਝੁਰੜੀਆਂ ਤੋਂ ਬਹੁਤ ਡਰ ਲਗਦਾ ਹੈ, ਇਸ ਲਈ ਉਹ ਖੂੁਨ ਨਾਲ ਨਹਾਉਂਦੀ ਹੈ। ਇਥੇ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਖੁੂਨ ਨਾਲ ਨਹਾਉਣ ਵਾਲੀ ਇਹ ਮਾਡਲ ਖੁਦ ਨੂੰ ਸ਼ਾਕਾਹਾਰੀ ਦੱਸਦੀ ਹੈ