Wednesday , May 25 2022

ਜਲੰਧਰ ਦੇ ਜਨਮੇ ਇਸ ਸੁਪਰ ਸਟਾਰ ਦੀ ਅਚਾਨਕ ਹੋਈ ਮੌਤ ,ਛਾਇਆ ਸੋਗ

ਇਸ ਵੇਲੇ ਦੀ ਵੱਡੀ ਦੁਖਦਾਈ ਖਬਰ ਆ ਰਹੀ ਹੈ ਕੇ ਜਲੰਧਰ ਦੇ ਵਿਚ ਜਨਮ ਲੈਣ ਵਾਲੇ ਸੁਪਰ ਸਟਾਰ ਦੀ ਅਚਾਨਕ ਮੌਤ ਹੋ ਗਈ ਹੈ।

ਪਾਕਿਸਤਾਨੀ ਫ਼ਿਲਮਾਂ ਦੇ ਐਕਟਰ ਅਤੇ ਟੈਲੀਵਿਜ਼ਨ ਦੇ ਚਰਚਿਤ ਸ਼ੋਅ ‘ਨਿਲਾਮ ਘਰ’ ਦੇ ਹੋਸਟ ਅਤੇ ਐਂਕਰ ਤਾਰਿਕ ਅਜ਼ੀਜ਼ ਦਾ ਅੱਜ ਲਾਹੌਰ ‘ਚ ਦਿਹਾਂਤ ਹੋ ਗਿਆ। 84 ਸਾਲਾ ਤਾਰਿਕ ਅਜ਼ੀਜ਼ ਦਾ ਜਨਮ 28 ਅਪ੍ਰੈਲ 1936 ‘ਚ ਜਲੰਧਰ ‘ਚ ਹੋਇਆ ਸੀ। ਵੰਡ ਤੋਂ ਬਾਅਦ ਉਹ ਪਾਕਿਸਾਤਨ ਦੇ ਸ਼ਹਿਰ ਸਾਹੀਵਾਲ ‘ਚ ਰਹਿਣ ਲੱਗੇ ਪਏ।ਤਾਰਿਕ ਅਜ਼ੀਜ਼ ਪਾਕਿਸਤਾਨੀ ਟੈਲੀਵਿਜ਼ਨ ਦੇ ਐਂਕਰ ਸਨ। ਉਨ੍ਹਾਂ ਦਾ ਸ਼ੋਅ ‘ਨਿਲਾਮ ਘਰ’ ਇਨਾਂ ਮਸ਼ਹੂਰ ਸੀ ਕਿ ਉਸ ਨੂੰ ਭਾਰਤ ‘ਚ ਪੰਜਾਬ ਦੇ ਲੋਕ ਵੀ ਕਾਫੀ ਪਸੰਦ ਕਰਦੇ ਹਨ। ਕਾਫੀ ਸਮਾਂ ਚੱਲੇ ਇਸ ਸ਼ੋਅ ਕਾਰਣ ਤਾਰਿਕ ਅਜ਼ੀਜ਼ ਨੂੰ ਖਾਸ ਪੱਛਾਣ ਮਿਲੀ। ਸ਼ੋਅ ‘ਚ ਉਨ੍ਹਾਂ ਦਾ ਸ਼ਾਇਰੀ ਦਾ ਅੰਦਾਜ਼ ਬਾਕਮਾਲ ਹੁੰਦਾ ਸੀ।

ਤਾਰਿਕ ਅਜ਼ੀਜ਼ ਨੇ 1960 ‘ਚ ਰੇਡੀਓ ਪਾਕਿਸਤਾਨ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਬਾਅਦ ‘ਚ ਟੀ.ਵੀ. ਹੋਸਟ ਬਣੇ। ਤਾਰਿਕ ਅਜ਼ੀਜ਼ ਇਕ ਕਵੀ ਅਤੇ ਅਦਾਕਾਰ ਸਨ। ਉਨ੍ਹਾਂ ਨੇ ਫਿਲਮਾਂ ‘ਚ ਵੀ ਅਦਾਕਾਰੀ ਕੀਤੀ। 1967 ‘ਚ ਉਨ੍ਹਾਂ ਦੀ ਫਿਲਮ ਇੰਸਾਨੀਅਤ ਰੀਲੀਜ਼ ਹੋਈ ਸੀ। ‘ਸਲਗੀਰਾ’, ‘ਕਸਮ ਉਸ ਵਕਤ ਦੀ’ ‘ਕਟਾਰੀ’ ਅਤੇ ‘ਹਾਰ ਗਿਆ ਇਨਸਾਨ’ ਵਰਗੀਆਂ ਪਾਕਿਸਤਾਨੀ ਫਿਲਮਾਂ ‘ਚ ਕੰਮ ਕੀਤਾ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |