Saturday , September 24 2022

ਜਲੰਧਰ ਤੋਂ ਪਿੱਛਾ ਕਰ ਰਹੇ ਮੁੰਡਿਆਂ ਤੋਂ ਕੁੜੀ ਨੇ ਮੋਗਾ ਬੱਸ ਸਟੈਂਡ ‘ਤੇ ਇੰਝ ਬਚਾਈ ਜਾਨ

ਆਹ ਦੇਖ ਲਵੋ ਮੰਡੀਰ ਦਾ ਹਾਲ .. ਇਹੋ ਜਿਹੇ ਹੀ ਪੰਜਾਬੀਆਂ ਦੀ ਇੱਜ਼ਤ ਖਰਾਬ ਕਰਦੇ ਨੇ ..

<  

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਜਲੰਧਰ ਤੋਂ ਪਿੱਛਾ ਕਰ ਰਹੇ ਮੁੰਡਿਆਂ ਤੋਂ ਕੁੜੀ ਨੇ ਮੋਗਾ ਬੱਸ ਸਟੈਂਡ ‘ਤੇ ਇੰਝ ਬਚਾਈ ਜਾਨ

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ ਦੀ ਰਹਿਣ ਵਾਲੀ ਵਿਦਿਆਰਥਣ ਨੇ ਸੋਮਵਾਰ ਨੂੰ ਜਲੰਧਰ ਦੇ ਬੱਸ ਸਟੈਂਡ ਤੋਂ ਪਿੱਛਾ ਕਰ ਰਹੇ ਦਬੰਗਾਂ ਤੋਂ ਬੱਚਣ ਲਈ ਮੋਗਾ ਬੱਸ ਸਟੈਂਡ ‘ਤੇ ਬਾਥਰੂਮ ‘ਚ ਲੁਕ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਬਾਥਰੂਮ ‘ਚੋਂ ਵਿਦਿਆਰਥਣ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਉਸ ਨੂੰ ਉਦੋਂ ਕੱਢਿਆ ਗਿਆ।

 

ਪੁਲਸ ਨੇ ਬੱਸ ਸਟੈਂਡ ‘ਤੇ ਵਾਪਰੀ ਇਸ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਲੈ ਲਈ ਹੈ, ਜਿਸ ਦੇ ਆਧਾਰ ‘ਤੇ ਵਿਅਕਤੀਆਂ ਦੀ ਪਛਾਣ ਕਰਕੇ ਨੌਜਵਾਨਾਂ ਨੂੰ ਫੜਿਆ ਜਾਵੇਗਾ।
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਦਿਆਰਥਣ ਨੇ ਦੱਸਿਆ ਕਿ ਐਤਵਾਰ ਨੂੰ ਉਹ ਜਲੰਧਰ ਆਪਣੇ ਰਿਸ਼ਤੇਦਾਰ ਦੇ ਕੋਲ ਗਈ ਸੀ। ਸੋਮਵਾਰ ਸਵੇਰੇ ਉਹ ਜਲੰਧਰ ਦੇ ਬੱਸ ਸਟੈਂਡ ਤੋਂ ਕਰੀਬ 10 ਵਜੇ ਨਿੱਜੀ ਬੱਸ ‘ਚ ਮੋਗਾ ਲਈ ਚੱਲੀ ਸੀ। ਬੱਸ ‘ਚ ਜਲੰਧਰ ਤੋਂ 3 ਨੌਜਵਾਨ ਸਵਾਰ ਸਨ, ਜਿਨ੍ਹਾਂ ‘ਚੋਂ ਇਕ ਨੌਜਵਾਨ ਵਿਦਿਆਰਥਣ ਦੀ ਸੀਟ ਦੇ ਪਿੱਛੇ ਵਾਲੀ ਸੀਟ ‘ਤੇ ਬੈਠਾ ਸੀ। ਨਕੋਦਰ ਤੋਂ ਅੱਗੇ ਪਹੁੰਚ ਕੇ ਉਸ ਨੌਜਵਾਨ ਨੇ ਛੇੜਛਾੜ ਸ਼ੁਰੂ ਕਰ ਦਿੱਤੀ। ਇਸ ‘ਤੇ ਵਿਦਿਆਰਥਣ ਨੇ ਵਿਰੋਧ ਕੀਤਾ ਤਾਂ ਨੌਜਵਾਨ ਨੇ ਉਸ ਨੂੰ ਸਬਕ ਸਿਖਾਉਣ ਦੀ ਧਮਕੀ ਦਿੱਤੀ। ਬੱਸ ‘ਚ ਸਵਾਰ ਉਸ ਦੇ ਦੋਸਤ ਵੀ ਉਸ ਦੇ ਨਾਲ ਆ ਕੇ ਬੈਠ ਗਏ। ਨੌਜਵਾਨ ਨੇ ਮੋਬਾਇਲ ਤੋਂ ਫੋਨ ਕਰਕੇ ਕੁਝ ਸਾਥੀਆਂ ਨੂੰ ਮੋਗਾ ਬੱਸ ਸਟੈਂਡ ਆਉਣ ਲਈ ਕਿਹਾ।
ਉਸ ਨੇ ਅੱਗੇ ਦੱਸਿਆ ਕਿ ਦੁਪਹਿਰ ਕਰੀਬ 12 ਵਜੇ ਮੋਗਾ ਬੱਸ ਸਟੈਂਡ ‘ਤੇ ਉਤਰਦੇ ਹੀ ਤਿੰਨੋਂ ਨੌਜਵਾਨ ਉਸ ਦੇ ਪਿੱਛੇ ਲੱਗ ਗਏ। ਇਸ ਦੌਰਾਨ ਵਿਦਿਆਰਥਣ ਬਾਥਰੂਮ ‘ਚ ਲੁਕ ਗਈ ਅਤੇ ਦਰਵਾਜ਼ਾ ਬੰਦ ਕਰ ਲਿਆ। ਇਥੋਂ ਵਿਦਿਆਰਥਣ ਨੇ 101 ਨੰਬਰ ‘ਤੇ ਫੋਨ ਕਰਕੇ ਮਦਦ ਮੰਗੀ। ਇਸ ‘ਤੇ ਫਾਇਰ ਬ੍ਰਿਗੇਡ ਦੇ ਸਬ ਫਾਇਰ ਅਫਸਰ ਜਗਦੀਸ਼ ਸ਼ਰਮਾ ਵੈਨ ਲੈ ਕੇ ਬੱਸ ਸਟੈਂਡ ਪਹੁੰਚੇ ਅਤੇ ਵਿਦਿਆਰਥਣ ਨੂੰ ਬਾਹਰ ਕੱਢਿਆ।
ਸੂਤਰਾਂ ਮੁਤਾਬਕ ਜਿਸ ਬੱਸ ‘ਚ ਇਹ ਘਟਨਾ ਹੋਈ, ਉਹ ਬੱਸ ਓਰਬਿਟ ਟਰਾਂਸਪੋਰਟ ਕੰਪਨੀ ਦੀ ਲਾਲ ਰੰਗ ਦੀ ਬੱਸ ਸੀ। ਇਹ ਬੱਸ ਸੋਮਵਾਰ ਸਵੇਰੇ ਜਲੰਧਰ ਤੋਂ ਅਬੋਹਰ ਲਈ ਰਵਾਨਾ ਹੋਈ ਸੀ। ਉਥੇ ਹੀ ਇਸ ਘਟਨਾ ਨੂੰ ਲੈ ਕੇ ਬੱਸ ‘ਚ ਸਵਾਰੀਆਂ ਸਮੇਤ ਡਰਾਈਵਰ ਤੇ ਕੰਡਕਟਰ ਨੇ ਨੌਜਵਾਨਾਂ ਦੀ ਦਬੰਗਈ ਦਾ ਕੋਈ ਵਿਰੋਧ ਨਹੀਂ ਕੀਤਾ।