Sunday , June 26 2022

ਜਲੰਧਰ ਚ ਚਲ ਰਹੇ ਵਿਆਹ ਚ ਵਾਪਰ ਗਿਆ ਅਜਿਹਾ ਕਾਂਡ CCTV ਵੀਡੀਓ ਦੇਖ ਹਰ ਕੋਈ ਰਹਿ ਗਿਆ ਹੱਕ ਬੱਕਾ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿੱਥੇ ਪੰਜਾਬ ਸਰਕਾਰ ਵੱਲੋਂ ਪੁਲਿਸ ਨੂੰ ਪੂਰੀ ਚੌਕਸੀ ਵਰਤਣ ਦੇ ਆਦੇਸ਼ ਦਿੱਤੇ ਜਾਂਦੇ ਹਨ ਤਾਂ ਜੋ ਸੂਬੇ ਵਿਚ ਕੁਝ ਘਟਨਾਵਾਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਵਿੱਚ ਅਮਨ ਅਤੇ ਸ਼ਾਂਤੀ ਨੂੰ ਸਥਾਪਤ ਕੀਤਾ ਜਾ ਸਕੇ। ਉੱਥੇ ਹੀ ਆਏ ਦਿਨ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਹੀ ਲੁੱਟ ਖੋਹ ਅਤੇ ਚੋਰੀ ਠੱਗੀ ਦੀਆਂ ਘਟਨਾਵਾਂ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ, ਜਿਸ ਬਾਰੇ ਕਿਸੇ ਪਰਿਵਾਰ ਵੱਲੋਂ ਸੋਚਿਆ ਤੱਕ ਵੀ ਨਹੀਂ ਗਿਆ ਹੁੰਦਾ। ਪੰਜਾਬ ਦੇ ਵਿੱਚ ਜਿੱਥੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ ਉਥੇ ਹੀ ਕੁਝ ਅਜਿਹੇ ਅਨਸਰਾਂ ਵੱਲੋਂ ਬੱਚਿਆਂ ਦੇ ਗਰੋਹ ਨੂੰ ਸਰਗਰਮ ਕੀਤਾ ਜਾ ਰਿਹਾ ਹੈ ਤਾਂ ਜੋ ਵਿਆਹ-ਸ਼ਾਦੀ ਦੇ ਸਮਾਗਮਾਂ ਵਿੱਚ ਇਨ੍ਹਾਂ ਬੱਚਿਆਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਸਕੇ।

ਹੁਣ ਜਲੰਧਰ ਵਿਚ ਚੱਲ ਰਹੇ ਵਿਆਹ ਦੌਰਾਨ ਹੀ ਅਜਿਹਾ ਕਾਂਡ ਵਾਪਰਿਆ ਹੈ ਜਿੱਥੇ ਸੀਸੀ ਟੀਵੀ ਵੀਡੀਓ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ-ਕਪੂਰਥਲਾ ਰੋਡ ਤੇ ਜਲੰਧਰ ਵਿਚ ਇਕ ਵਿਆਹ ਸਮਾਗਮ ਚਲ ਰਿਹਾ ਸੀ। ਜਿੱਥੇ ਇਸ ਸਾਰੇ ਪ੍ਰੋਗਰਾਮ ਡਰੋਨਾਂ ਮੈਰਿਜ ਪੈਲੇਸ ਵਿਚ ਕੀਤਾ ਜਾ ਰਿਹਾ ਸੀ। ਉਥੇ ਹੀ ਵਾਪਰੀ ਚੋਰੀ ਦੀ ਘਟਨਾ ਨੂੰ ਲੈ ਕੇ ਸਾਰੇ ਹੈਰਾਨ ਹਨ। ਇਸ ਘਟਨਾ ਨੂੰ ਕੁਝ ਬੱਚਿਆਂ ਵੱਲੋਂ ਅੰਜਾਮ ਦਿੱਤਾ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਵਿਅਕਤੀ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਬੇਟੀ ਦਾ ਵਿਆਹ ਸਮਾਗਮ ਚੱਲ ਰਿਹਾ ਸੀ।

ਉਸ ਸਮੇਂ ਉਨ੍ਹਾਂ ਵੱਲੋਂ ਸ਼ਗਨ ਪਾਏ ਜਾਣ ਤੋਂ ਬਾਅਦ ਫੋਟੋ ਖਿਚਵਾਉਣ ਦੌਰਾਨ ਆਪਣਾ ਸ਼ਗਨ ਵਾਲਾ ਬੈਗ ਇਕ ਮੇਜ਼ ਤੇ ਰਖ ਦਿੱਤਾ ਸੀ। ਉਸ ਦੌਰਾਨ ਹੀ ਇਕ ਬੱਚੇ ਵੱਲੋਂ ਉਹ ਬੈਗ ਚੋਰੀ ਕਰ ਲਿਆ ਗਿਆ। ਇਸ ਘਟਨਾ ਦਾ ਉਸ ਸਮੇਂ ਖੁਲਾਸਾ ਹੋਇਆ ਜਦੋਂ ਉਨ੍ਹਾਂ ਵੱਲੋਂ ਕਾਫ਼ੀ ਸਮਾ ਬੈਗ ਦੇਖਣ ਤੋਂ ਬਾਅਦ ਨਾ ਮਿਲਿਆ ਤਾਂ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਵੇਖਿਆ ਗਿਆ ਤਾਂ, ਪਤਾ ਲੱਗ ਸਕਿਆ ਕਿ ਇਹ ਬੈਗ 11 ਸਾਲ ਦੇ ਬੱਚੇ ਵੱਲੋਂ ਚੋਰੀ ਕੀਤਾ ਗਿਆ ਹੈ।

ਸ਼ਹਿਰ ਵਿੱਚ ਅਜਿਹੇ ਬੱਚਿਆਂ ਦੇ ਬਹੁਤ ਸਾਰੇ ਗਰੋਹ ਸਰਗਰਮ ਹਨ ਜਿਨ੍ਹਾਂ ਵੱਲੋਂ ਅਜਿਹੇ ਸਮਾਗਮਾਂ ਦੌਰਾਨ ਅਜਿਹਾ ਕੀਤਾ ਜਾਂਦਾ ਹੈ। ਕੁਝ ਸਕਿੰਟ ਲਈ ਫੋਟੋ ਖਿਚਵਾਉਣ ਵਾਸਤੇ ਰੱਖਿਆ ਗਿਆ ਬੈਗ ਇਸ ਤਰ੍ਹਾਂ ਗੁੰਮ ਹੋਇਆ ਕਿ ਇਸ ਘਟਨਾ ਦੇ ਕਾਰਨ ਸਾਰੇ ਹੀ ਹੈਰਾਨ ਰਹਿ ਗਏ। ਦੱਸਿਆ ਗਿਆ ਹੈ ਕਿ ਬੈਗ ਵਿੱਚ ਦੋ ਲੱਖ ਰੁਪਏ ਤੱਕ ਰਕਮ ਮੌਜੂਦ ਸੀ। ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।