Wednesday , September 22 2021

ਜਲਦੀ ਨਾਲ ਹੁਣੇ ਕਰੋ ਇਹ ਕੰਮ ਨਹੀਂ ਤਾ ਲਗੇ ਗਾ 10 ਹਜਾਰ ਦਾ ਜੁਰਮਾਨਾ ਇਸ ਤਰੀਕ ਤੋਂ ਬਾਅਦ

ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਨੇ ਜਦੋਂ ਇਸ ਸੰਸਾਰ ਵਿੱਚ ਦਸਤਕ ਦਿੱਤੀ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀਆਂ ਤਬਦੀਲੀਆਂ ਦੇਖਣ ਵਿਚ ਆਈਆਂ ਹਨ। ਇਹ ਲਾਗ ਦੀ ਬਿਮਾਰੀ ਦੇ ਕਾਰਨ ਹੁਣ ਤੱਕ ਬਹੁਤ ਸਾਰੇ ਕਾਰਜਾਂ ਨੂੰ ਰੱਦ ਕਰ ਦਿੱਤਾ ਜਾ ਚੁੱਕਿਆ ਹੈ ਜਾਂ ਫਿਰ ਇਨ੍ਹਾਂ ਦੀ ਤਾਰੀਖ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਦੇਸ਼ ਦੇ ਵਿਚ ਕੋਰੋਨਾ ਵਾਇਰਸ ਕਾਰਨ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਤਰੀਕ ਵਿੱਚ ਵੀ ਹੁਣ ਤੱਕ ਕਈ ਬਦਲਾਵ ਕੀਤੇ ਗਏ ਹਨ।

ਪਰ ਹੁਣ ਇਸ ਸਾਲ ਵਿਚ ਜੇਕਰ ਕੋਈ ਵੀ ਕਰ ਉਪਭੋਗਤਾ ਵਲੋਂ ਆਪਣੀ ਇਨਕਮ ਟੈਕਸ ਰਿਟਰਨ 31 ਦਸੰਬਰ ਤੱਕ ਨਾ ਜਮ੍ਹਾਂ ਕਰਵਾਇਆ ਗਿਆ ਤਾਂ ਉਸ ਨੂੰ 10 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਸਾਲ 2019-2020 ਦੀ ਦੇ 5 ਲੱਖ ਰੁਪਏ ਤੋਂ ਘੱਟ ਵਾਲੇ ਕਰ ਦਾਤਾਵਾਂ ਨੂੰ 31 ਦਸੰਬਰ ਤੋਂ ਬਾਅਦ ਰਿਟਰਨ ਭਰਨ ਉੱਪਰ 1 ਹਜ਼ਾਰ ਰੁਪਏ ਦੀ ਲੇਟ ਫੀਸ ਦਾ ਜੁਰਮਾਨਾ ਕੀਤਾ ਜਾਵੇਗਾ ਜਦ ਕੇ 5 ਲੱਖ ਤੋਂ ਜ਼ਿਆਦਾ ਦੀ ਇਨਕਮ ਵਾਲੇ ਨੂੰ ਲੇਟ ਫੀਸ 10 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ।

ਇਸ ਸਾਲ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਕਾਰਨ ਬਹੁਤ ਸਾਰੇ ਟੈਕਸ ਦਾਤਾਵਾਂ ਵੱਲੋਂ ਆਪਣੀ ਰਿਟਰਨ ਫਾਈਲ ਅਜੇ ਤੱਕ ਵੀ ਨਹੀਂ ਭਰੀ ਗਈ। ਉਨ੍ਹਾਂ ਕੋਲ ਬਿਨਾਂ ਲੇਟ ਫੀਸ ਦੇ ਆਪਣੀ ਟੈਕਸ ਰਿਟਰਨ ਨੂੰ ਜਮਾਂ ਕਰਵਾਉਣ ਦਾ ਦਿਨ 31 ਦਸੰਬਰ ਹੈ। ਜ਼ਿਕਰਯੋਗ ਹੈ ਕਿ ਸਾਰੇ ਕਰ ਦਾਤਾਵਾਂ ਲਈ ਆਪਣੀ ਇਨਕਮ ਟੈਕਸ ਰਿਟਰਨ ਭਰਨਾ ਲਾਜ਼ਮੀ ਹੁੰਦਾ ਹੈ। ਇਸ ਵਾਸਤੇ ਕਰ ਉਪਭੋਗਤਾ ਆਨਲਾਈਨ ਜਾਂ ਹੱਥ ਲਿਖਤ ਦੋਵਾਂ ਤਰੀਕਿਆਂ ਨਾਲ ਆਪਣੀ ਸਾਲ ਭਰ ਦੀ ਰਿਟਰਨ ਭਰ ਸਕਦਾ ਹੈ।

ਆਨਲਾਈਨ ਜ਼ਰੀਏ ਤੁਸੀਂ ਇਨਕਮ ਟੈਕਸ ਦੀ ਅਧਿਕਾਰਤ ਵੈੱਬਸਾਈਟ www.incometaxindiaefiling.gov.in ਜਾਂ www.incometaxindia.gov.in ਉਪਰ ਜਾ ਕੇ ਅਪਲਾਈ ਕਰ ਸਕਦੇ ਹੋ। ਜੇਕਰ ਤੁਹਾਨੂੰ ਆਨਲਾਈਨ ਭਰਨ ਦੀ ਪ੍ਰਕਿਰਿਆ ਬਾਰੇ ਨਹੀਂ ਪਤਾ ਤਾਂ ਤੁਸੀਂ ਇਸ ਸਬੰਧੀ ਜਾਣਕਾਰੀ ਵੈੱਬਸਾਈਟ ਉੱਪਰ ਪ੍ਰਾਪਤ ਕਰ ਸਕਦੇ ਹੋ ਜਾਂ ਉਥੇ ਦਰਸਾਏ ਹੋਏ ਨੰਬਰਾਂ ਉਪਰ ਸੰਪਰਕ ਕਰਕੇ ਵੀ ਪ੍ਰਾਪਤ ਕਰ ਸਕਦੇ ਹੋ। ਆਨਲਾਈਨ ਮਾਧਿਅਮ ਇਕ ਬਹੁਤ ਹੀ ਸਰਲ ਮਾਧਿਅਮ ਹੈ ਜਿਸ ਨੂੰ ਅੱਜ-ਕੱਲ ਜ਼ਿਆਦਾ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ ਕਿਉਂਕਿ ਇਸ ਨਾਲ ਕੀਮਤੀ ਸਮੇਂ ਦੀ ਬੱਚਤ ਹੁੰਦੀ ਹੈ।