Monday , November 30 2020

ਜਦੋ ਹੋਟਲ ਵਿਚ ਹੁੰਦੀ ਹੈ ਕਿਸੇ ਦੀ ਮੌਤ ,ਜਾਣੋ ਕੀ ਹੁੰਦਾ ਹੈ ਉਸ ਮੌਤ ਵਾਲੇ ਕਮਰੇ ਦਾ

ਜਦੋ ਹੋਟਲ ਵਿਚ ਹੁੰਦੀ ਹੈ ਕਿਸੇ ਦੀ ਮੌਤ ,ਜਾਣੋ ਕੀ ਹੁੰਦਾ ਹੈ ਉਸ ਮੌਤ ਵਾਲੇ ਕਮਰੇ ਦਾ |

ਬੌਲੀਵੁੱਡ ਅਭਿਨੇਤਰੀ ਸ਼੍ਰੀ ਦੇਵੀ ਦੀ ਹੋਟਲ ਵਿਚ ਹੋਈ ਅਚਾਨਕ ਮੌਤ ਨੇ ਲੋਕਾਂ ਦੇ ਮਨ ਵਿਚ ਕਈ ਸਵਾਲ ਪੈਦਾ ਕਰ ਦਿੱਤੇ ਹਨ। ਫੋਰੈਂਸਿਕ ਰਿਪੋਰਟ ਵਿਚ ਦੱਸਿਆ ਗਿਆ ਕਿ ਬਾਥ ਟੱਬ ਵਿਚ ਡੁੱਬਣ ਨਾਲ ਉਸਦੀ ਮੌਤ ਹੋ ਗਈ। ਅਜਿਹੀਆਂ ਕਈ ਮੌਤਾਂ ਹੋਟਲ ਦੇ ਕਮਰਿਆਂ ਵਿਚ ਹੁੰਦੀਆਂ ਹਨ ਜਿਸ ਵਿਚ ਕੁਦਰਤੀ ਮੌਤ ਦੇ ਇਲਾਵਾ ਕਤਲ ਅਤੇ ਆਤਮ ਹੱਤਿਆ ਵਰਗੇ ਮਸਲੇ ਵੀ ਸਾਹਮਣੇ ਆਉਂਦੇ ਹਨ ,ਪਰ ਕਿ ਤੁਸੀਂ ਕਦੇ ਸੋਚਿਆ ਹੈ ਕਿ ਕਿਸੇ ਹੋਟਲ ਵਿਚ ਮੌਤ ਹੋਣ ਤੋਂ ਬਾਅਦ ਉਸ ਕਮਰੇ ਦਾ ਕੀ ਕੀਤਾ ਜਾਂਦਾ ਹੈ ?ਜੇਕਰ ਨਹੀਂ ਤਾ ਆਓ ਤੁਹਾਨੂੰ ਦੱਸਦੇ ਹਾਂ ਇਸ ਹਾਲਤ ਵਿਚ ਕੀ ਕੀ ਕਦਮ ਚੁਕੇ ਜਾਂਦੇ ਨੇ। ਸਭ ਤੋਂ ਪਹਿਲਾ ਕਮਰਾ ਸੀਲ ਕੀਤਾ ਜਾਂਦਾ ਹੈ।

ਇੱਕ ਇੰਟਰਨੈਸ਼ਨਲ ਹੋਟਲ ਵਿਚ 10 ਸਾਲ ਤੱਕ ਮੈਨੇਜਰ ਰਹੇ ਇੱਕ ਆਦਮੀ ਨੇ ਦੱਸਿਆ ਕਿ ਜੇਕਰ ਕਿਸੇ ਗੈਸਟ ਦੀ ਮੌਤ ਰੂਮ ਵਿਚ ਹੋ ਜਾਂਦੀ ਹੈ ਤਾ ਸਭ ਤੋਂ ਪਹਿਲਾ ਉਸ ਰੂਮ ਨੂੰ ਸੀਲ ਕਰ ਦਿੱਤਾ ਜਾਂਦਾ ਹੈ। ਹੋਟਲ ਸਟਾਫ ਨੂੰ ਪੁਲਿਸ ਦੇ ਆਉਣ ਤੱਕ ਕਿਸੇ ਵੀ ਚੀਜ ਨੂੰ ਛੇੜਛਾੜ ਕਰਨ ਦੀ ਇਜਾਜਤ ਨਹੀਂ ਹੁੰਦੀ ਹਾਲਾਂਕਿ ਕਈ ਵਾਰ ਉਸ ਆਦਮੀ ਨੂੰ ਬਚਾਉਣ ਜਾ ਹਸਪਤਾਲ ਲੈ ਕੇ ਜਾਣ ਦੇ ਮਾਮਲੇ ਵਿਚ ਸਟਾਫ ਮਦਦ ਕਰਦਾ ਹੈ।

ਇਸ ਸੰਬਧ ਵਿਚ ਕਈ ਪ੍ਰੋਟੋਕਾਲ ਹਨ ਜੋ ਹੋਟਲ ਸਟਾਫ ਫੋਲੋ ਕਰਦਾ ਹੈ। ਇਸ ਵਿਚ ਇੱਕ ਹੋਟਲ ਰੂਮ ਤੇ ਅਧਿਕਾਰ ਦਾ ਹੈ। ਮਤਲਬ ਜਦ ਤੱਕ ਪੁਲਸ ਦੀ ਜਾਚ ਪੂਰੀ ਨਹੀਂ ਹੋ ਜਾਂਦੀ ਹੋਟਲ ਦਾ ਉਸ ਕਮਰੇ ਤੇ ਕੋਈ ਅਧਿਕਾਰ ਨਹੀਂ ਹੁੰਦਾ। ਜਾਚ ਪੂਰੀ ਹੋਣ ਦੇ ਬਾਅਦ ਹੋਟਲ ਉਸ ਰੂਮ ਨੂੰ ਇਸਤੇਮਾਲ ਕਰ ਸਕਦਾ ਹੈ।

ਫਿਰ ਸ਼ੁਰੂ ਹੁੰਦੀ ਹੈ ਸਫਾਈ

ਕੁਦਰਤੀ ਮੌਤ ਹੋਵੇ ਜਾ ਆਤਮ ਹੱਤਿਆ ਜਾ ਕਤਲ ਪੂਰੇ ਰੂਮ ਦਾ ਇਕ ਇਕ ਹਿੱਸਾ ਸਾਫ ਕੀਤਾ ਜਾਂਦਾ ਹੈ। ਕਈ ਹੋਟਲ ਪੂਰੀ ਤਰਾਂ ਅੰਦਰੋਂ ਬਦਲ ਦਿੰਦੇ ਹਨ

ਰੂਮ ਨੰਬਰ ਸ਼ੇਅਰ ਨਹੀਂ ਕਰਦਾ ਹੋਟਲ

ਅਕਸਰ ਅਜਿਹੇ ਮਾਮਲਿਆਂ ਵਿਚ ਹੋਟਲ ਮੈਨੇਜਮੈਂਟ ਉਸ ਰੂਮ ਦਾ ਨੰਬਰ ਦੱਸਣ ਤੋਂ ਗੁਰੇਜ ਕਰਦਾ ਹੈ ,ਪਰ ਜ਼ਿਆਦਾਤਰ ਕੇਸਾਂ ਵਿਚ ਮੀਡੀਆ ਦੇ ਦੁਆਰਾ ਰੂਮ ਨੰਬਰ ਲੀਕ ਹੋ ਜਾਂਦਾ ਹੈ ਅਤੇ ਹੋਟਲ ਨੂੰ ਇਸਦਾ ਨੁਕਸਾਨ ਹੁੰਦਾ ਹੈ।

ਜੇਕਰ ਨੰਬਰ ਲੀਕ ਹੋ ਜਾਵੇ ਤਾ ਇਹ ਦੱਸਣਾ ਵੀ ਜਰੂਰੀ ਹੈ ਕਿ ਕਈ ਹੋਟਲ ਉਸ ਰੂਮ ਦਾ ਨੰਬਰ ਹਮੇਸ਼ਾ ਲਈ ਖਤਮ ਕਰ ਦਿੰਦੇ ਹਨ. ਇਸ ਤਰਾਂ ਦੇ ਕਈ ਮਾਮਲੇ ਸਾਹਮਣੇ ਆਏ ਨੇ ਜਿਸ ਵਿਚ ਹੋਟਲ ਮੈਨੇਜਮੈਂਟ ਨੇ ਰੂਮ ਨੰਬਰ ਦੀ ਸੀਰੀਜ਼ ਹੀ ਬਦਲ ਦਿੱਤੀ। ਹਾਲਾਂਕਿ ਕਈ ਹੋਟਲ ਬਿਨਾ ਨੰਬਰ ਬਦਲੇ ਹੀ ਰੂਮ ਫਿਰ ਤੋਂ ਵਰਤੋਂ ਵਿਚ ਲੈ ਆਉਂਦੇ ਹਨ।

ਵਿਦੇਸ਼ਾ ਵਿਚ ਅਜਿਹੇ ਮਾਮਲੇ ਵੀ ਸਾਹਮਣੇ ਆਉਂਦੇ ਨੇ ਜਦੋ ਮੌਤ ਤੋਂ ਬਾਅਦ ਉਹਨਾਂ ਦੇ ਫੈਨ ਉਸ ਕਮਰੇ ਵਿਚ ਰਹਿਣਾ ਚਹੁੰਦੇ ਨੇ।