ਹਰਿਆਣਵੀ ਮਸ਼ਹੂਰ ਡਾਂਸਰ ਤੇ ‘ਬਿੱਗ ਬੌਸ 11’ ਦੀ ਮੁਕਾਬਲੇਬਾਜ਼ ਸਪਨਾ ਚੌਧਰੀ ਇੰਨੀ ਦਿਨੀਂ ਕਾਫੀ ਲਾਈਮਲਾਈਟ ‘ਚ ਹੈ। ਉਸ ਨੇ ਜਦੋਂ ਤੋਂ ‘ਬਿੱਗ ਬੌਸ 11’ ਦੇ ਘਰ ‘ਚ ਐਂਟਰੀ ਲਈ ਹੈ, ਉਦੋਂ ਤੋਂ ਹੀ ਉਹ ਕੰਟਰੋਵਰਸੀ ‘ਚ ਫਸਦੀ ਹੀ ਜਾ ਰਹੀ ਹੈ। ਘਰ ਤੋਂ ਬਾਹਰ ਉਸ ਦੀ ਇਕ ਤਸਵੀਰ ਫਿਰ ਵਾਇਰਲ ਹੋ ਰਹੀ ਹੈ, ਜਿਸ ਦੇ ਆਧਾਰ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਹੋਟਲ ‘ਚ ਕਿਸੇ ਨੇਤਾ ਨਾਲ ਫੜੀ ਗਈ ਸੀ।
Sapna Chaudhary arrested raid
ਇਸ ਤਸਵੀਰ ਦੇ ਆਧਾਰ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਪਨਾ ਚੌਧਰੀ ਨੂੰ ਇਕ ਨੇਤਾ ਨਾਲ ਇਤਰਾਜ਼ਯੋਗ ਹਾਲਤ ‘ਚ ਹੋਟਲ ‘ਚੋਂ ਗ੍ਰਿਫਤਾਰ ਕੀਤਾ ਗਿਆ ਸੀ ਪਰ ਸੱਚਾਈ ਇਹ ਹੈ ਕਿ ਇਹ ਤਸਵੀਰ ਕਿਸੇ ਪੁਲਸ ਰੇਡ ਦੀ ਨਹੀਂ ਹੈ ਸਗੋਂ ਸਪਨਾ ਦੇ ਇਕ ਸ਼ੋਅ ਦੀ ਹੈ। ਇਸ ਦਾ ਖੁਲਾਸਾ ਖੁਦ ਸਪਨਾ ਚੌਧਰੀ ਨੇ ਕੀਤਾ ਹੈ।ਸਪਨਾ ਚੌਧਰੀ ਨੇ ਫੇਸਬੁੱਕ ਪੇਜ ‘ਤੇ ਇਕ ਵੀਡੀਓ ਪੋਸਟ ਕਰਕੇ ਫੈਨਜ਼ ਨੂੰ ਦੱਸਿਆ ਹੈ ਕਿ ਤਸਵੀਰਾਂ ਫਤਿਹਾਬਾਦ ‘ਚ ਮੇਰੇ ਸ਼ੋਅ ਦੌਰਾਨ ਦੀਆਂ ਹਨ।
Sapna Chaudhary arrested raid
ਉਸ ਨੇ ਇਹ ਵੀ ਦੱਸਿਆ ਕਿ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰਨ ਨਹੀਂ ਸਗੋਂ ਉਸ ਦੀ ਸੁਰੱਖਿਆ ਲਈ ਪੁੱਜੀ ਸੀ।ਮਸ਼ਹੂਰ ਹੋਣ ਲਈ ‘ਬਿੱਗ ਬੌਸ’ ਦਾ ਪਲੇਟਫਾਰਮ ਬਹੁਤ ਚੰਗਾ ਹੈ। ਇਸ ਸ਼ੋਅ ਨੇ ਬਹੁਤ ਲੋਕਾਂ ਦੇ ਕਰੀਅਰ ਨੂੰ ਫਾਇਦਾ ਦਿੱਤਾ ਹੈ। ‘ਬਿੱਗ ਬੌਸ 10’ ਤੋਂ ਬਾਅਦ ਮਨੂੰ ਪੰਜਾਬੀ, ਮਨਵੀਰ ਗੁੱਜਰ ਤੇ ਨਿਤਿਭਾ ਕੌਲ ਦੀ ਜ਼ਿੰਦਗੀ ਬਹੁਤ ਹੀ ਬਦਲ ਗਈ ਹੈ ਤੇ ਹੁਣ ਵਾਰੀ ਹੈ ਹਰਿਆਣਵੀ ਡਾਂਸਰ ਸਪਨਾ ਚੌਧਰੀ ਦੀ।ਹਾਲਾਂਕਿ ਸਪਨਾ ਅਜੇ ਘਰ ‘ਚ ਹੀ ਹੈ ਪਰ ਬਾਲੀਵੁੱਡ ‘ਚ ਉਸ ਨੂੰ ਇਕ ਆਈਟਮ ਨੰਬਰ ਘਰ ‘ਚ ਜਾਣ ਤੋਂ ਪਹਿਲਾਂ ਹੀ ਮਿਲ ਗਿਆ ਹੈ। ਫਿਲਮ ‘ਜਨਰੀ ਆਫ ਭੈਂਗਓਵਰ’ ‘ਚ ਸਪਨਾ ਲਵ ਬਾਈਟ ਗੀਤ ‘ਚ ਆਪਣੇ ਲਟਕੇ-ਝਟਕੇ ਦਿਖਾਉਂਦੀ ਨਜ਼ਰ ਆਵੇਗੀ। ਗੀਤ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ ਤੇ ਜਿਨ੍ਹਾਂ ਨੇ ਅਜੇ ਤੱਕ ਸਪਨਾ ਦਾ ਹਰਿਆਣਵੀ ਡਾਂਸ ਨਹੀਂ ਦੇਖਿਆ, ਉਹ ਇਹ ਡਾਂਸ ਦੇਖ ਕੇ ਅੰਦਾਜ਼ਾ ਲਾ ਸਕਦੇ ਹਨ ਕਿ ਆਖਿਰ ਸਪਨਾ ਇੰਨੀ ਜ਼ਿਆਦਾ ਕਿਉਂ ਮਸ਼ਹੂਰ ਹੈ। ਇਹ ਗੀਤ ਟੀ ਸੀਰਜ਼ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ।
ਬਿੱਗ ਬੌਸ 11′ ‘ਚ ਸਪਨਾ ਮਜ਼ਬੂਤ ਮੁਕਾਬਲੇਬਾਜ਼ ਦੇ ਤੌਰ ‘ਤੇ ਉਭਰੀ ਹੈ। ਟਾਕਸ ‘ਚ ਭਾਵੇਂ ਹੀ ਉਹ ਜ਼ਿਆਦਾ ਐਕਟਿਵ ਨਾ ਹੋਵੇ ਪਰ ਸਟੈਂਡ ਲੈਣ ‘ਚ ਉਹ ਹਮੇਸ਼ਾ ਅੱਗੇ ਹੀ ਰਹਿੰਦੀ ਹੈ। ਬਹੁਤ ਘੱਟ ਉਮਰ ‘ਚ ਸਪਨਾ ਨੇ ਸਟੇਜ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਸੀ। ਸਪਨਾ ਮੁਤਾਬਕ ਕਰੀਬ 9 ਸਾਲ ਦੀ ਉਮਰ ਤੋਂ ਉਹ ਸਟੇਜਾਂ ‘ਤੇ ਡਾਂਸ ਕਰ ਰਹੀ ਹੈ।ਮੂਲ ਰੂਪ ਤੋਂ ਸਪਨਾ ਰੋਹਤਕ ਦੀ ਰਹਿਣ ਵਾਲੀ ਹੈ। ਉਹ ਹਰਿਆਣਾ, ਦਿੱਲੀ ਤੇ ਯੂਪੀ ‘ਚ ਕਈ ਲਾਈਵ ਸ਼ੋਅ ਕਰਦੀ ਰਹਿੰਦੀ ਹੈ। ਸਪਨਾ ਚੌਧਰੀ ਦੇ ਡਾਂਸ ਵੀਡੀਓ ਕਾਫੀ ਮਾਤਰਾ ‘ਚ ਯੂਟਿਊਬ ‘ਤੇ ਮੌਜ਼ੂਦ ਹਨ।
ਬੋਲਡ ਡਾਂਸਰ ਸਪਨਾ ਨੂੰ ਮਿਲਿਆ ‘ਸੇਫ ਸੈਕਸ’ ਦਾ ਗਿਆਨ
ਇਸ ਸੀਜ਼ਨ ‘ਬਿਗ ਬੌਸ 11’ ‘ਚ ਮੁਕਾਬਲੇਬਾਜਾਂ ਦੇ ਹਾਈ ਵੋਲਟੇਜ਼ ਡਰਾਮਾ ਤੋਂ ਇਲਾਵਾ ਇੱਕ ਹੋਰ ਖਾਸ ਟੌਪਿਕ ਵੀ ਖੂਬ ਸੁਰਖੀਆਂ ਬਟੋਰ ਰਿਹਾ ਹੈ। ਲੱਗਦਾ ਹੈ ਕਿ ਬਿਗ-ਬੌਸ ਹਾਊਸ ‘ਚ ਸੈਕਸ ਐਜੁਕੇਸ਼ਨ ਨੂੰ ਕਾਫੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਪਹਿਲਾਂ ਇਸ ਸ਼ੋਅ ਦੇ ਹੋਸਟ ਸਲਮਾਨ ਖਾਨ ਨੇ ਜੋਤੀ ਕੁਮਾਰੀ ਨੂੰ ਹੋਮੋਸੈਕਸ਼ੂਐਲਿਟੀ ‘ਤੇ ਕਲਾਸ ਦਿੱਤੀ ‘ਤੇ ਹੁਣ ਹਿਨਾ ਅਤੇ ਸ਼ਿਲਪਾ ਸੇਫ ਸੈਕਸ ‘ਤੇ ਸਪਨਾ ਨੂੰ ਕਲਾਸ ਦਿੰਦੀਆਂ ਹੋਈਆਂ ਨਜ਼ਰ ਆਈਆਂ।ਹਰਿਆਣਾ ‘ਚ ਆਪਣੇ ਬੋਲਡ ਡਾਂਸ ਨੂੰ ਲੈ ਕੇ ਮਸ਼ਹੂਰ ‘ਬਿਗ-ਬੌਸ’ ਮੁਕਾਬਲੇਬਾਜ਼ ਸਪਨਾ ਚੌਧਰੀ ਨੂੰ ਇਹ ਹੀ ਨਹੀਂ ਪਤਾ ਕਿ ਕੰਡੋਮ ਦਾ ਮਤਲਬ ਕੀ ਹੁੰਦਾ ਹੈ। ਇਸ ਗੱਲ ਦਾ ਖੁਲਾਸਾ ‘ਬਿਗ-ਬੌਸ’ ਦੇ ਹਾਲ ਹੀ ਦੇ ਐਪੀਸੋਡ ਵਿੱਚ ਹੋਇਆ ਹੈ। ਅਸਲ ‘ਚ ‘ਬਿਗ-ਬੌਸ 11’ ਦੇ ਜਾਰੀ ਇੱਕ ਫੁਟੇਜ਼ ਵਿੱਚ ਹਿਨਾ ਖਾਨ ਅਤੇ ਸ਼ਿਲਪਾ ਸ਼ਿੰਦੇ ਨੇ ਸਪਨਾ ਨੂੰ ਸੇਫ ਸੈਕਸ ‘ਤੇ ਕਲਾਸ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ।
ਇਸ ਫੁਟੇਜ਼ ਵਿੱਚ ਦਿਖਾਇਆ ਗਿਆ ਹੈ ਕਿ ਸ਼ਿਲਪਾ ਸਪਨਾ ਨਾਲ ਸੇਫ ਸੈਕਸ ਨੂੰ ਲੈ ਕੇ ਗੱਲ ਕਰ ਰਹੀ ਹੈ। ਇਸ ਬਾਰੇ ਵਿੱਚ ਗੱਲ ਕਰਦੇ ਹੋਏ ਸ਼ਿਲਪਾ ਇਹ ਜਾਣ ਕੇ ਹੈਰਾਨ ਹੋ ਜਾਂਦੀ ਹੈ ਕਿ ਸਪਨਾ ਚੌਧਰੀ ਨੂੰ ਕੰਡੋਮ ਦਾ ਮਤਲਬ ਹੀ ਨਹੀਂ ਪਤਾ ਹੈ। ਇਸ ਗੱਲਬਾਤ ਵਿੱਚ ਹਿਨਾ ਦੀ ਐਂਟਰੀ ਹੁੰਦੀ ਹੈ, ਉਹ ਵੀ ਸਪਨਾ ਦੀ ਗੱਲ ਤੋਂ ਹੈਰਾਨ ਹੋ ਜਾਂਦੀ ਹੈ ਤਾਂ ਉਹ ਸਪਨਾ ਨੂੰ ਸੇਫ ਸੈਕਸ ਦੇ ਲਈ ਕੰਡੋਮ ਦੀ ਵਰਤੋਂ ਦੇ ਬਾਰੇ ਦੱਸਦੀ ਹੈ। ਇੰਨਾ ਹੀ ਨਹੀਂ ਹਿਨਾ ਅਤੇ ਸ਼ਿਲਪਾ ਨੂੰ ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਸਪਨਾ ਨੂੰ ਇਹ ਵੀ ਪਤਾ ਨਹੀਂ ਕਿ ਕੰਡੋਮ ਦਾ ਇਸਤੇਮਾਲ ਕੇਵਲ ਆਦਮੀ ਹੀ ਨਹੀਂ ਮਹਿਲਾਵਾਂ ਵੀ ਕਰਦੀਆਂ ਹਨ। ਜਦੋਂ ਸਪਨਾ ਇਸ ਬਾਰੇ ਵਿੱਚ ਹੋਰ ਸਵਾਲ ਕਰਦੀ ਹੈ ਤਾਂ ਹਿਨਾ ਇਸ ਦੇ ਅੱਗੇ ਜਵਾਬ ਹੀ ਨਹੀਂ ਦੇ ਪਾਉਂਦੀ ਅਤੇ ਚੁੱਪ ਹੋ ਜਾਂਦੀ ਹੈ।
Sapna Chaudhary arrested raid
ਸਪਨਾ ਦੇ ਸਵਾਲਾਂ ‘ਤੇ ਸ਼ਿਲਪਾ ਹੈਰਾਨੀ ਨਾਲ ਪੁੱਛਦੀ ਹੈ ਕਿ ਤੂੰ ਕਿੰਨੇ ਸਾਲਾਂ ਦੀ ਹੈਂ ਅਤੇ ਕਿੱਥੇ ਰਹਿੰਦੀ ਹੈ। ਸਪਨਾ ਜਵਾਬ ਵਿੱਚ ਕਹਿੰਦੀ ਹੈ ਕਿ ਉਹ ਦਿੱਲੀ ਵਿੱਚ ਰਹਿੰਦੀ ਹੈ। ਸਪਨਾ ਆਪਣੇ ਵਰਤਾਅ ਦੇ ਬਾਰੇ ਗੱਲ ਕਰਦੇ ਹੋਏ ਕਹਿੰਦੀ ਹੈ ਕਿ ਉਨ੍ਹਾਂ ਨੂੰ ਘਰ ਵਿੱਚ ਰਹਿਣਾ ਪਸੰਦ ਹੈ, ਉਹ ਨਾ ਹੀ ਜਿਆਦਾ ਦੋਸਤ ਬਣਾਉਂਦੀ ਹੈ ਅਤੇ ਉਨ੍ਹਾਂ ਨੂੰ ਬਸ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੈ।