Tuesday , January 26 2021

ਜਦੋਂ ਕੋਈ ਵੀ ਅੱਗੇ ਨਹੀਂ ਆਇਆ ਤਾਂ ਦੋਹਾਂ ਬੇਟੀਆਂ ਨੇ ਖੁਦ ਦਿੱਤਾ ਪਿਤਾ ਦੀ ਅਰਥੀ ਨੂੰ ਮੋਢਾ

ਬਿਹਾਰ— ਇੱਥੇ ਸਿਵਲ ਕੋਰਟ ‘ਚ ਪੋਸਟੈੱਡ ਵਿਨੋਦ ਕੁਮਾਰ ਦੀ ਬੁੱਧਵਾਰ ਨੂੰ ਬਰੇਨ ਹੈੱਮਰੇਜ ਕਾਰਨ ਮੌਤ ਹੋ ਗਈ। ਮੌਤ ਤੋਂ ਬਾਅਦ ਉਨ੍ਹਾਂ ਦੀ ਅਰਥੀ ਨੂੰ ਬੇਟੀਆਂ ਨੇ ਮੋਢਾ ਦਿੱਤਾ ਅਤੇ ਫਿਰ ਸ਼ਮਸ਼ਾਨ ਤੱਕ ਲੈ ਗਈਆਂ। ਇੱਥੇ ਬੇਟੀਆਂ ਨੇ ਬੇਟੇ ਦਾ ਫਰਜ ਵੀ ਅਦਾ ਕੀਤਾ ਪਿਤਾ ਨੂੰ ਮੁੱਖ ਅਗਨੀ ਦਿੱਤੀ। ਜ਼ਿਕਰਯੋਗ ਹੈ ਕਿ ਮ੍ਰਿਤਕ ਵਿਨੋਦ ਕੁਮਾਰ ਦਾ ਕੋਈ ਬੇਟਾ ਨਹੀਂ ਸੀ। ਅਜਿਹੇ ‘ਚ ਜਦੋਂ ਮੌਤ ਤੋਂ ਬਾਅਦ ਉਨ੍ਹਾਂ ਦੀ ਅਰਥੀ ਲਿਜਾਉਣ ਦੀ ਵਾਰੀ ਆਈ ਤਾਂ ਪਿੰਡ ਅਤੇ ਗੁਆਂਢ ਦਾ ਕੋਈ ਵੀ ਸ਼ਖਸ ਅੱਗੇ ਨਹੀਂ ਆਇਆ। ਫਿਰ ਬੇਟੀਆਂ ਨੇ ਇਹ ਜ਼ਿੰਮੇਵਾਰੀ ਖੁਦ ਚੁਕੀ।

ਮ੍ਰਿਤਕ ਦੇਹ ਨੂੰ ਮੋਢਾ ਦੇਣ ਲਈ ਜਦੋਂ ਕੋਈ ਅੱਗੇ ਨਹੀਂ ਆਇਆ ਤਾਂ ਮ੍ਰਿਤਕ ਦੀਆਂ ਦੋਵੇਂ ਬੇਟੀਆਂ ਸੁਰੂਚੀ ਅਤੇ ਜੋਤੀ ਨੇ ਕਿਸੇ ਦੀ ਪਰਵਾਹ ਕੀਤੇ ਬਿਨਾਂ ਇਹ ਜ਼ਿੰਮੇਵਾਰੀ ਨਿਭਾਈ। ਫਿਰ ਪਿੰਡ ਅਤੇ ਗੁਆਂਢ ਦੇ ਹੋਰ ਲੋਕ ਵੀ ਆਉਣ ਲੱਗੇ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਬਰੇਨ ਹੈੱਮਰੇਜ ਹੋਣ ‘ਤੇ ਉਨ੍ਹਾਂ ਨੂੰ ਪੀ.ਐੱਮ.ਸੀ.ਐੱਚ. ‘ਚ ਦਾਖਲ ਕਰਵਾਇਆ ਗਿਆ ਸੀ। ਇਲਾਜ ਦੌਰਾਨ ਹੀ ਉਨ੍ਹਾਂ ਦੀ ਮੌਤ ਹੋ ਗਈ। ਘਰ ‘ਚ ਕੋਈ ਪੁਰਸ਼ ਮੈਂਬਰ ਦੇ ਨਾ ਹੋਣ ਕਾਰਨ ਅੰਤਿਮ ਸੰਸਕਾਰ ‘ਚ ਰੁਕਾਵਟਾਂ ਆ ਰਹੀਆਂ ਸਨ। ਇਸ ਦੀ ਜ਼ਿੰਮੇਵਾਰੀ ਉਨ੍ਹਾਂ ਦੀਆਂ ਦੋਹਾਂ ਬੇਟੀਆਂ ਨੇ ਨਿਭਾਈ।