Saturday , September 24 2022

ਜਦੋਂ ਇਸ ਆਰਕੇਸਟ੍ਰਾ ਵਾਲੇ ਮੁੰਡੇ ਨੇ ਅਮ੍ਰਿਤਧਾਰੀ ਰਾਗੀ ਬੀਬੀ ਨੂੰ ਕੀਤਾ ਫੋਨ ,ਕਹਿੰਦਾ ਬੰਦਾ ਤਾਂ ਮੈਂ ਗੰਦਾ ….ਪਰ

ਰਾਤ ਨੌ ਕੁ ਵਜੇ ਦਾ ਵਕਤ ਹੋਣਾ। ਬੱਸ ਕਰਨਾਲ ਕੋਲ ਸੀ। ਮੈ ਅੱਧ ਸੁੱਤੀ ਜਿਹੀ ਸਫਰ ਕਰ ਰਹੀ ਸੀ। ਅੈਨੇ ਨੂੰ ਫੋਨ ਦੀ ਘੰਟੀ ਵੱਜੀ,ਮੈ ਫੋਨ ਚੁੱਕਦਿਅਾ ਫਤਿਹ ਬੁਲਾੲੀ ਤਾਂ ਅੱਗਿੳੁ ਅਵਾਜ ਅਾੲੀ। ” ਭੈਣੇ ਮਾਫ ਕਰਨਾ ਮੈ ਤੁਹਾਨੂੰ ਫੋਨ ਕੀਤਾ ਪਰ ਮੈਨੂੰ ਨੀਦ ਨਹੀ ਅਾ ਰਹੀ ਸੀ। ਬੰਦਾ ਤਾ ਮੈ ਗੰਦਾ ਹੀ ਹਾ ਪਰ ਅੱਜ ਮਹਿਸੂਸ ਹੋੲਿਅਾ ਕਿ ਮੈਂ ਕਿੳੁ ਸਿੱਖੀ ਤੋ ਟੁੱਟ ਗਿਅਾ। ਮੇਰਾ ਨਾਮ ਬਿਕਰਮ ਹੈ ਮੈਂ ਅਾਰਕੈਸਟਰਾ ਦਾ ਕੰਮ ਕਰਦਾ ਹਾਂ। ਮੈਂ ਲਗਾਤਾਰ ਬੋਲ ਰਹੇ ਬਿਕਰਮ ਨੂੰ ਕਿਹਾ ” ਵੀਰ ਮੈਂ ਬੱਸ ਵਿੱਚ ਹਾਂ,ਅਵਾਜ ਕੱਟ ਰਹੀ ਹੈ।

ਮੈ ਸਵੇਰੇ ਗੱਲ ਕਰਾਗੀ” ਬਿਕਰਮ ਨੇ “ਚੰਗਾ ਭੈਣਾ” ਕਹਿ ਕੇ ਫੋਨ ਕੱਟ ਦਿੱਤਾ। ਮੇਰੀ ਬੱਸ ਕਰੀਬ ਪੌਣੇ ਕੁ ਬਾਰਾ ਕਰਨਾਲ ਬਾੲੀਪਾਸ ਦਿੱਲੀ ਲੱੱਗੀ। ੳੁਥੋ ਅਾਟੋ ਰਿਕਸ਼ਾ ਤੇ ਬੈਠ ਕੇ ਘਰ ਚਲੀ ਗੲੀ ੳੁਦੋ ਤੱਕ ਸਵਾ ਬਾਰਾ ਰਾਤ ਦੇ ਵੱਜ ਚੁੱਕੇ ਸੀ। ਸਵੇਰੇ ਸਵਾ ਕੁ ਅੱਠ ਵਜੇ ੳੁਸ ਬਿਕਰਮ ਦਾ ਫਿਰ ਫੋਨ ਅਾੲਿਅਾ। ਕਹਿਣ ਲੱਗਾ “ਪਹਿਲਾ ਤਾਂ ਮਾਫੀ ਮੰਗਦਾ ਹੈ ਰਾਤ ਤੁਹਾਨੂੰ ਫੋਨ ਕਰਕੇ ਪਰੇਸਾਨ ਕੀਤਾ। ਪਰ ਗੱਲ ਹੀ ਅਜਿਹੀ ਸੀ ਮੈਨੂੰ ਸਾਰੀ ਰਾਤ ਨੀਦ ਨਹੀ ਅਾੲੀ। ਅਸਲ ਵਿੱਚ ਭੈਣੇ ਮੈਂ ੳੁਹਨਾ ਦੇ ਘਰ ਗਿਅਾ ਸੀ ਜਿੱਥੇ ਤੁਸੀ ਅੱਜ ਕੀਰਤਨ ਕਰਨ ਗੲੇ ਸੀ।ਗੱਲਾਂ ਗੱਲਾਂ ਵਿੱਚ ਪਤਾ ਲੱਗਾ ਕਿ ਪਰਿਵਾਰ ਵਾਲਿਆਂ ਨੇ ਕੀਰਤਨੀ ਜੱਥੇ ਨੂੰ ਸਿਰਫ “ੲਿੱਕਤੀ ਸੌ ਰੂਪੈ” ਦਿੱਤੇ ਤੇ ਜੱਥਾ ਅਾੲਿਅਾ ਵੀ ਦਿੱਲੀ ਤੋ ਸੀ। ਭੈਣੇ ੳੁਹਨਾਂ ਦੀ ਗੱਲ ਸੁਣ ਕੇ ਮੈਨੂੰ ਬਹੁਤ ਧੱਕਾ ਲੱਗਾ। ਮੈਂ ਪਰਿਵਾਰ ਵਾਲਿਅਾਂ ਤੋ ਤੁਹਾਡਾ ਨੰਬਰ ਲਿਅਾ ਹੈ। ਭੈਣੇ ਅਸੀ ਅਾਰਕੈਸਟਰਾ ਦਾ ਕੰਮ ਕਰਦੇ ਹਾਂ। ਅਸੀ ਅੱਜ ਬਰਾਤ ਨਾਲ ਜਾ ਕੇ “ਡੀ.ਜੇ” ਲਾੳੁਣਾ ਹੈ। ਖੂਬ ਗੰਦ ਪਵੇਗਾ ਜਿਸ ਚਿੱਟੀ ਦਾਹੜੀ ਵਾਲੇ ਨੇ ਸਾਨੂੰ ਬੁੱਕ ਕੀਤਾ। ੳੁਹਨਾ ਨੇ ਕੁੜੀਅਾ ਦੀ ਡਰੈਸ ਵੈਸਟਰਨ ਕਿਹਾ ਹੈ ਤੇ ਅਸੀ ਅੱਸੀ ਹਜਾਰ ਰੂਪੈ ਲੈਣੇ ਨੇ। ਵੀਜ-ਤੀਹ ਹਜਾਰ ਸਰਾਬੀਅਾ ਨੇ ਸੁੱਟ ਦੇਣਾ ਹੈ। ਲੱਖ ਰੂਪੈ ਕਮਾ ਕੇ ਮੁੜਾਗੇ।ਭਾਵੇ ਮੈ ੲਿਸ ਕੰਜਰ ਕਿੱਤੇ ਦਾ ਹਿੱਸਾ ਹਾਂ ਪਰ ਅੱਜ ਮੈਨੂੰ ਖੁਦ ਮਹਿਸੂਸ ਹੋੲਿਅਾ ਕਿ ਮੈਂ ਤੇ ਮੇਰੇ ਵਰਗੇ ਹਜਾਰਾਂ ਨੌਜਵਾਨ ਸਿੱਖੀ ਤੋ ਦੂਰ ਕਿੳੁ ਹਾਂ। ਸ਼ਰਮ ਦੀ ਗੱਲ ਹੈ ਕਿ ਸਾਡੀ ਕੌਮ ਕਿੱਧਰ ਨੂੰ ਜਾ ਰਹੀ ਹੈ? ਗੁਰੂ ਪਾਤਸਾਹ ਦੀ ਬਾਣੀ ਸੁਣਾੳੁਣ ਵਾਲਿਅਾ ਨੂੰ ਤਿੰਨ ਹਜਾਰ ਤੇ ਘਰ ਜਾ ਕੇ ਧੀਅਾ-ਭੈਣਾ ਨੂੰ ਗੰਦ ਦਿਖਾੳੁਣ ਵਾਲਿਅਾ ਨੂੰ ਅੱਸੀ ਹਜਾਰ। ਬਿਕਰਮ ਬੋਲਦਾ ਰਿਹਾ ਤੇ ਮੈਂ ਸੁਣਦੀ ਰਹੀ ਮੂਕ ਦਰਸਕ ਬਣ ਕੇ। ੳੁਹ ਫਿਰ ੳੁਹ ੲਿਕਦਮ ਬੋਲਿਅਾ “ਹੈਲੋ ਭੈਣੇ ਸੁਣਦੇ ਹੋ ਤੇ ਮੈ ਅੱਗਿੳੁ “ਹਾ ਵੀਰੇ” ਤੋ ਸਿਵਾੲੇ ਕੁਝ ਨਾ ਕਹਿ ਸਕੀ। ੳੁਹਨੇ ਅਾਪਣੀ ਗੱਲ ਫਿਰ ਸੂਰੁ ਕੀਤੀ ”ਭੈਣੇ ਅੈਨਾ ੲਿਤਿਹਾਸ ਅੈਨੀਅਾ ਕੁਰਬਾਨੀਅਾ ਪਰ ਕੌਮ ਪਾਖੰਡੀਅਾ ਦੇ ਡੇਰਿਅਾ ਤੇ ਜਾਦੀ ਹੈ”।ਸਾਡੇ ਲੋਕ ਪ੍ਰਚਾਰਕਾਂ ਦੀ ਬਹੁਤ ਦੁਰਗਤੀ ਕਰਦੇ ਹਨ। ਤਾਹੀਂ ਕੋੲੀ ਪ੍ਰਚਾਰਿਕ ਅਾਪਣੇ ਬੱਚਿਅਾ ਨੂੰ ਅੱਗੇ ਪ੍ਰਚਚਾਰਿਕ ਨਹੀ ਬਣਾੳੁਦਾ। ਜੋ ਹਲਾਤ ਸਾਡੀ ਕੌਮ ਦੇ ਹਨ ਹੁਣ ਤਾਂ ਪਾਤਸਾਹ ਹੀ ਬਚਾਵੇ। ਅਸੀ ਤਾਂ ਗਰਕਣ ਕਿਨਾਰੇ ਹਾਂ। ਜੇ ਅਸੀ ਨਾ ਸਮਝੇ ਤਾਂ ਗਰਕਣੋ ਕੋੲੀ ਨਹੀ ਬਚਾ ਸਕਦਾ”। ਅੈਨਾ ਕਹਿ ਕੇ ਬਿਜਰਮ ਧਾਹਾ ਮਾਰ ਰੋਣ ਲੱਗਾ ਤੇ ਫੋਨ ਕੱਟ ਗਿਅਾ।ਫਿਰ ਮੈ ਕਿੰਨੀ ਵਾਰ ਫੋਨ ਲਗਾੲਿਅਾ ਪਰ ੳੁਹਨੇ ਨਹੀ ਚੁੱਕਿਅਾ। ਪਰ ਘੰਟੇ ਕੁ ਮਗਰੋ ੳੁਹਨੇ ਫੋਨ ਕਰਿਅਾ ਕਹਿੰਦਾ ”ਭੈਣੇ ਅਸੀ ਗੰਦੇ ਬੰਦੇ ਹਾਂ। ਫਿਰ ਅਾਪਣੇ ਢਿੱਡ ਖਾਤਿਰ ਚੱਲੇ ਹਾਂ ੳੁਸੇ ਵਿਅਾਹ ਵਾਲਿਅਾ ਦੇ ਘਰ “ਗੰਦ” ਪਾੳੁਣ। ਸਮਾ ਮਿਲਿਅਾ ਤਾਂ ਜਰੂਰ ਮਿਲਣਾ ਮੇਰਾ ਪਿੰਡ ਬਠਿੰਡੇ ਕੋਲ ਹੈ। ਜਦੋ ਅਾੲੇ ਜਰੂਰ ਮਿਲਣਾ। ਬਿਕਰਮ ਤਾਂ ਅਾਪਣੇ ਕੰਮ ਤੇ ਚਲਾ ਗਿਅਾ ਪਰ ਮੈ ਕਿੰਨੇ ਦਿਨ ਸੋਚਦੀ ਰਹੀ।”

ਗੱਲਾਂ ਤਾਂ ਮੁੰਡੇ ਦੀਅਾ ਸੱਚੀਅਾ ਨੇ ਪਰ ਸਾਡੇ ਲੋਕ ਖੁਦ ਗਰਕਣਾ ਚਾਹੁੰਦੇ ਨੇ ਫਿਰ ਤਾਂ “ਰੱਬ ਹੀ ਬਚਾ ਸਕਦਾ ਹੈ”। ਪਰ ਮੈ ੲਿਹ ਵਾਰਤਾ ਲਿਖਣਾ ਨਹੀ ਚਾਹੁੰਦੀ ਸੀ। ਪਰ ਕੱਲ ਫਿਰ ਬਿਕਰਮ ਦਾ ਫੋਨ ਅਾੲਿਅਾ ਕਹਿੰਦਾ “ਅਮਨ ਭੈਣੇ ੲਿਹ ਗੱਲ ਲੋਕਾ ਸਾਹਮਣੇ ਜਰੂਰ ਲੈ ਕੇ ਅਾਣਾ ਕਿਉਂਕਿ ਜੇ ਸਾਡੀ ੲਿਹ ਗੱਲ ਸੁਣ ਕੇ ਕਿਸੇ ਨੂੰ ਸਮਝ ਅਾ ਗੲੀ ਤਾਂ ਮੇਰੇ (ਬਿਕਰਮ) ਵਰਗੇ ਗੰਦੇ ਬੰਦੇ ਦਾ ਜਨਮ ਵੀ ਸਫਲ ਹੋ ਜਾਣਾ ਹੈ। ਨਾਲੇ ਅਮਨ ਭੈਣੇ ਮੈ ਵਿਸਾਖੀ ਤੇ ਅਮ੍ਰਿਤ ਛਕ ਲੈਣਾ ਹੈ ੳੁਥੇ ਮਿਲਾਗੇ।