Tuesday , May 24 2022

ਜਗਮੀਤ ਸਿੰਘ ਨੇ ਕਰਤੀ ਪੰਜਾਬੀਆਂ ਵਾਲੀ ਗਲ੍ਹ ਬਣ ਗਿਆ ਔਖੇ ਵੇਲੇ ਟਰੂਡੋ ਦਾ ਸਾਥੀ – ਤਾਜਾ ਵੱਡੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਓਟਾਵਾ— ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅੱਜ ਵਿਸ਼ਵਾਸਮਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਹੁਣ ਦੀ ਉਨ੍ਹਾਂ ਦੀ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਕੋਵਿਡ-19 ਮਹਾਮਾਰੀ ਵਿਚਕਾਰ ਡਿੱਗਣ ਦਾ ਕੋਈ ਖ ਤ ਰਾ ਨਹੀਂ ਹੈ। ਉਹ ਇਸ ਲਈ ਕਿਉਂਕਿ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਦੇ ਆਗੂ ਜਗਮੀਤ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ

ਲਿਬਰਲਜ਼ ਵੱਲੋਂ ਆਰ. ਸੀ. ਐੱਮ. ਪੀ. ‘ਚ ਸੁਧਾਰਾਂ ਦਾ ਵਚਨ ਨਾ ਦਿੱਤੇ ਜਾਣ ਦੇ ਬਾਵਜੂਦ ਉਨ੍ਹਾਂ ਦੀ ਪਾਰਟੀ ਸੰਘੀ ਸਰਕਾਰ ਨੂੰ ਉਨ੍ਹਾਂ ਦੇ ਪ੍ਰਸਤਾਵਿਤ ਕੋਵਿਡ-19 ਖਰਚ ਬਿੱਲ ਲਈ ਸਮਰਥਨ ਕਰਨ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਇਹ ਵੀ ਸਪੱਸ਼ਟ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਰਕਾਰ ‘ਤੇ ਦਬਾਅ ਬਣਾਉਣਾ ਜਾਰੀ ਰੱਖੇਗੀ ਅਤੇ ਆਰ. ਸੀ. ਐੱਮ. ਪੀ. ਅੰਦਰ ਪ੍ਰਣਾਲੀਗਤ ਨਸਲਵਾਦ ਨੂੰ ਖ ਤ ਮ ਕਰਨ ਲਈ ਸੰਘਰਸ਼ ਕਰਦੀ ਰਹੇਗੀ।

ਸਿੰਘ ਦਾ ਕਹਿਣਾ ਹੈ ਕਿ ਆਰ. ਸੀ. ਐੱਮ. ਪੀ. ਅੰਦਰ ਪ੍ਰਣਾਲੀਗਤ ਨ ਸ ਲ ਵਾ ਦ ਹੈ। ਹਾਲ ਹੀ ‘ਚ ਸੰਯੁਕਤ ਰਾਜ ਅਮਰੀਕਾ ਦੇ ਮਿੰਨੀਪੋਲਿਸ ‘ਚ 46 ਸਾਲਾ ਜਾਰਜ ਫਲਾਈਡ ਦੀ ਮੌਤ ਨੂੰ ਐੱਨ. ਡੀ. ਪੀ. ਨੇਤਾ ਜਗਮੀਤ ਸਿੰਘ ਨੇ ਦੁ ਖ ਦਾ ਈ ਕਰਾਰ ਦਿੰਦੇ ਹੋਏ ਕੈਨੇਡਾ ‘ਚ ਵੀ ਨਸਲਵਾਦ ਵਿ ਰੋ ਧੀ ਭਾਵਨਾਵਾਂ ਨੂੰ ਖ ਤ ਮ ਕਰਨ ਲਈ ਕੈਨੇਡੀਅਨਾਂ ਨੂੰ ਸਮੂਹਕ ਤੌਰ ‘ਤੇ ਖੜ੍ਹੇ ਹੋਣ ਦਾ ਸੱਦਾ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਲਿਬਰਲ ਹਾਊਸ ਆਫ ਕਾਮਨਜ਼ ‘ਚ ਸਿਰਫ ਥੋੜ੍ਹੀ ਜਿਹੀ ਸੀਟਾਂ ਰੱਖਦੇ ਹਨ, ਉਨ੍ਹਾਂ ਨੂੰ ਕਾਨੂੰਨ ਪਾਸ ਕਰਾਉਣ ਅਤੇ ਭਰੋਸੇ ਦੀਆਂ ਵੋਟਾਂ ‘ਚ ਹਾਰ ਤੋਂ ਬਚਣ ਲਈ ਘੱਟੋ-ਘੱਟ ਇਕ ਵਿਰੋਧੀ ਧਿਰ ਦਾ ਸਮਰਥਨ ਚਾਹੀਦਾ ਹੈ। ਸਰਕਾਰੀ ਖਰਚਿਆਂ ਨਾਲ ਜੁੜੇ ਕਿਸੇ ਵੀ ਬਿੱਲ ਨੂੰ ਆਮ ਤੌਰ ‘ਤੇ ਵਿਸ਼ਵਾਸ ਦਾ ਮਾਮਲਾ ਮੰਨਿਆ ਜਾਂਦਾ ਹੈ। ਜਿਹੜੀ ਸਰਕਾਰ ਸੰਸਦ ‘ਚ ਵਿਸ਼ਵਾਸ ਦੀ ਵੋਟ ਹਾਸਲ ਕਰਨ ‘ਚ ਅਸਫਲ ਰਹਿੰਦੀ ਹੈ ਉਸ ਨੂੰ ਹਾਰੀ ਮੰਨਿਆ ਜਾਂਦਾ ਹੈ ਅਤੇ ਦੇਸ਼ ‘ਚ ਚੋਣਾਂ ਦਾ ਬਿਗੁਲ ਵੱਜ ਜਾਂਦਾ ਹੈ।