Monday , December 6 2021

ਚੋਟੀ ਦੀ ਇਸ ਮਸ਼ਹੂਰ ਬੋਲੀਵੁਡ ਅਦਾਕਾਰਾ ਲਈ ਆਈ ਮਾੜੀ ਖਬਰ – ਦਰਜ ਹੋ ਗਿਆ ਇਹ ਕੇਸ

ਆਈ ਤਾਜ਼ਾ ਵੱਡੀ ਖਬਰ 

ਆਏ ਦਿਨ ਕੋਈ ਨਾ ਕੋਈ ਅਦਾਕਾਰ ਅਦਾਕਾਰਾ ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਚਰਚਾ ਵਿਚ ਰਹਿੰਦਾ ਹੈ। ਹੁਣ ਫਿਰ ਇਕ ਵਿਵਾਦ ਇਕ ਅਦਾਕਾਰਾ ਦੇ ਨਾਲ ਜੁੜ ਗਿਆ ਹੈ। ਦਰਅਸਲ ਚੋਟੀ ਦੀ ਮਸ਼ਹੂਰ ਅਦਾਕਾਰਾ ਨਾਲ ਇਹ ਸਾਰਾ ਵਿਵਾਦ ਜੁੜਿਆ ਹੋਇਆ ਹੈ। ਉਸ ਲਈ ਇਹ ਮਾੜੀ ਖਬਰ ਸਾਹਮਣੇ ਆਈ ਹੈ। ਵਿਵਾਦਾਂ ਵਿਚ ਉਹ ਘਿਰੀ ਹੋਈ ਨਜਰ ਆ ਰਹੀ ਹੈ। ਸਾਰਾ ਵਿਵਾਦ ਇਕ ਵਿਗਿਆਪਨ ਨੂੰ ਲੈ ਕੇ ਜੁੜਿਆ ਹੋਇਆ ਹੈ। ਇਹ ਵੀ ਦੱਸ ਦਈਏ ਕਿ ਅਦਾਕਾਰਾ ਦੇ ਖਿਲਾਫ਼ ਕੇਸ ਵੀ ਦਰਜ ਕਰਨ ਦੀ ਮੰਗ ਉੱਠ ਰਹੀ ਹੈ। ਸੋਸ਼ਲ ਮੀਡੀਆ ਉੱਤੇ ਲੋਕਾਂ ਵਲੋਂ ਆਪਣੇ ਆਪਣੇ ਵਿਚਾਰ ਰੱਖੇ ਜਾ ਰਹੇ ਹਨ।ਬਾਲੀਵੁਡ ਦੀ ਮਸ਼ਹੂਰ ਅਤੇ ਨੌਜਵਾਨਾਂ ਦੇ ਦਿਲਾਂ ਉਤੇ ਰਾਜ ਕਰਨ ਵਾਲੀ ਆਲੀਆ ਭੱਟ ਹੁਣ ਇਕ ਵਿਗਿਆਪਨ ਦੇ ਕਾਰਨ ਵਿਵਾਦਾਂ ਵਿਚ ਘਿਰ ਗਈ ਹੈ।

ਸਾਰਾ ਵਿਵਾਦ ਕੰਨਿਆਦਾਨ ਵਿਗਿਆਪਨ ਨੂੰ ਲੈ ਕੇ ਹੋਇਆ ਹੈ। ਇਸ ਵਿਵਾਦ ਦੇ ਕਾਰਨ ਆਲੀਆ ਭੱਟ ਦੇ ਉੱਤੇ ਕੇਸ ਦਰਜ ਕੀਤਾ ਗਿਆ ਹੈ, ਇਹ ਵੀ ਖਬਰ ਸਾਹਮਣੇ ਆ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਵਿਗਿਆਪਨ ਪਿਛਲੇ ਕਈ ਦਿਨਾਂ ਤੋਂ ਵਿਵਾਦਾਂ ਵਿੱਚ ਹੀ ਚੱਲਦਾ ਆ ਰਿਹਾ ਹੈ। ਕੰਨਿਆਦਾਨ ਵਾਲਾ ਵਿਗਿਆਪਨ ਹੁਣ ਜਿੱਥੇ ਆਪ ਵਿਵਾਦਾਂ ਵਿਚ ਘਿਰ ਗਿਆ ਹੈ ਓਥੇ ਹੀ ਇਸ ਦੇ ਵਿਚ ਨਜ਼ਰ ਆਉਣ ਵਾਲੀ ਆਲੀਆ ਭੱਟ ਵੀ ਸਵਾਲਾਂ ਦੇ ਘੇਰੇ ਵਿਚ ਹੈ। ਜਿਸ ਵਿਅਕਤੀ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ,ਉਸ ਦਾ ਕਹਿਣਾ ਹੈ ਕਿ ਵਿਗਿਆਪਨ ਰਾਹੀਂ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।

ਦਰਅਸਲ ਵਿਗਿਆਪਨ ਦੇ ਵਿਚ ਕਿਹਾ ਜਾਂਦਾ ਹੈ ਕਿ ਕੰਨਿਆਦਾਨ ਦੀ ਜਗ੍ਹਾ ਕੰਨਿਆਂਮਾਨ ਇਸ ਦਾ ਨਾਂਅ ਰੱਖ ਦੇਣਾ ਚਾਹੀਦਾ ਹੈ। ਜਿਸ ਤੋਂ ਬਾਅਦ ਇਹ ਵਿਵਾਦ ਹੁਣ ਪੱਖਦਾ ਜਾ ਰਿਹਾ ਹੈ। ਵਿਗਿਆਪਨ ਦੇ ਵਿਚ ਆਲੀਆ ਵਿਆਹ ਦੇ ਜੋੜੇ ਵਿਚ ਨਜ਼ਰ ਆ ਰਹੀ ਹੈ। ਉਹ ਕੰਨਿਆ ਦਾਨ ਦੀ ਪਰੰਪਰਾ ਦੇ ਉੱਤੇ ਆਪਣੀ ਰਾਇ ਰੱਖਦੀ ਹੈ ਅਤੇ ਕਹਿੰਦੀ ਹੈ ਕਿ ਇਸ ਦਾ ਨਾਂਅ ਕੰਨਿਆ ਦਾਨ ਦੀ ਜਗ੍ਹਾ ਕੰਨਿਆ ਮਾਨ ਰੱਖ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਸ ਵਿਗਿਆਪਨ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਲੋਕ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਆਪਣੇ ਵਿਚਾਰ ਰੱਖ ਰਹੇ ਹਨ।

ਲੋਕਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਧਰਮਾਂ ਦੇ ਵਿਚ ਬਹੁਤ ਸਾਰੀਆਂ ਕੁਰੀਤੀਆਂ ਹਨ ਪਰ ਕੁੱਝ ਕੰਪਨੀਆਂ ਅਤੇ ਬਰਾਂਡ ਇਕ ਹੀ ਧਰਮ ਨੂੰ ਨਿਸ਼ਾਨੇ ਉੱਤੇ ਲੈਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਹਿੰਦੂ ਧਰਮ ਦੇ ਖਿਲਾਫ਼ ਧਰਮ ਯੁੱਧ ਛੇੜ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਹੁਣ ਆਲੀਆ ਭੱਟ ਅਤੇ ਮਾਨਯਵਰ ਕੰਪਨੀ ਦੇ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇ ਇਹ ਮੰਗ ਉੱਠ ਰਹਿ ਹੈ।