ਚਾਵਾਂ ਨਾਲ ਸਕੂਲ ਪੜ੍ਹਨ ਗਏ ਵਿਦਿਆਰਥੀ ਨੂੰ ਇਸ ਤਰਾਂ ਨਾਲ ਨਾਲ ਲੈ ਗਈ ਮੌਤ , ਇਲਾਕੇ ਚ ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਹਰ ਦੇਸ਼ ਦੇ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਸੜਕੀ ਨਿਯਮ ਬਣਾਏ ਜਾਂਦੇ ਹਨ । ਪਰ ਜ਼ਿਆਦਾਤਰ ਲੋਕ ਇਨ੍ਹਾਂ ਸੜਕੀ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹਨ । ਜਿਸ ਕਾਰਨ ਕਈ ਭਿਆਨਕ ਸੜਕੀ ਹਾਦਸੇ ਵਾਪਰ ਜਾਂਦੇ ਹਨ । ਸਡ਼ਕੀ ਹਾਦਸਿਆਂ ਦੌਰਾਨ ਹਰ ਰੋਜ਼ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ । ਪਰ ਇਸ ਦੇ ਬਾਵਜੂਦ ਵੀ ਅਸੀਂ ਇਨ੍ਹਾਂ ਸਾਰੀਆਂ ਹਾਦਸਿਆਂ ਤੋਂ ਸਬਕ ਨਹੀਂ ਲੈਂਦੇ, ਬਲਕਿ ਅਸੀਂ ਲਗਾਤਾਰ ਇਨ੍ਹਾਂ ਸੜਕੀ ਨਿਯਮਾਂ ਦੀ ਪਾਲਣਾ ਕਰਨ ਦੀ ਬਜਾਏ ਸਗੋਂ ਅਸੀਂ ਜਾਣ ਬੁੱਝ ਕੇ ਉਨ੍ਹਾਂ ਨਿਯਮਾਂ ਨੂੰ ਤੋੜਦੇ ਹਾਂ । ਸਾਡੀਆਂ ਅਜਿਹੀਆਂ ਹੀ ਅਣਗਹਿਲੀਆਂ ਅਤੇ ਲਾਪਰਵਾਹੀਆਂ ਕਈ ਵਾਰ ਕਈ ਭਿਆਨਕ ਤੇ ਵੱਡੇ ਹਾਦਸੇ ਵਾਪਰਨ ਦਾ ਕਾਰਨ ਬਣ ਜਾਂਦੀਆਂ ਹਨ ।

ਹਰ ਰੋਜ਼ ਹੀ ਸੜਕੀ ਹਾਦਸਿਆਂ ਦੇ ਨਾਲ ਸਬੰਧਤ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ, ਇਨ੍ਹਾਂ ਸੜਕੀ ਹਾਦਸਿਆਂ ਦੌਰਾਨ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ ।ਇਹ ਸੜਕੀ ਹਾਦਸੇ ਕਈ ਘਰਾਂ ਦੇ ਚਿਰਾਗ ਬੁਝਾ ਦਿੰਦੇ ਹਨ । ਅਜਿਹਾ ਹੀ ਇਕ ਦਰਦਨਾਕ ਹਾਦਸਾ ਵਾਪਰਿਆ ਹੈ ਮਾਛੀਵਾੜਾ ਸਾਹਿਬ ਦੇ ਵਿਚ। ਜਿੱਥੇ ਮਾਛੀਵਾੜਾ ਕੁਹਾੜਾ ਰੋਡ ਤੇ ਸਥਿਤ ਪਿੰਡ ਭਮਾਂ ਕਲਾਂ ਨੇੜੇ ਸਕੂਲ ਤੋਂ ਪਰਤ ਰਹੇ ਵਿਦਿਆਰਥੀ ਯੁਵਰਾਜ ਸਿੰਘ , ਜਿਸ ਦੀ ਉਮਰ ਕੇਵਲ ਤੇਰਾਂ ਸਾਲਾ ਦੱਸੀ ਜਾ ਰਹੀ ਹੈ ਉਸ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ । ਇਸ ਬੱਚੇ ਦੀ ਮੌਤ ਤੋਂ ਬਾਅਦ ਪਿੰਡ ਦੇ ਵਿਚ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ ਤੇ ਬੱਚੇ ਦੇ ਪਰਿਵਾਰਾਂ ਦੇ ਜੀਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ।

ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਯੁਵਰਾਜ ਸਿੰਘ ਇਕ ਪ੍ਰਾਈਵੇਟ ਸਕੂਲ ਦਾ ਵਿਦਿਆਰਥੀ ਸੀ ਅਤੇ ਸਕੂਲ ਵੈਨ ਦੇ ਜਲਦੀ ਚਲੇ ਜਾਣ ਕਾਰਨ ਉਹ ਆਪਣੇ ਸਕੂਲ ਮੋਟਰਸਾਈਕਲ ਤੇ ਪੜ੍ਹਨ ਲਈ ਗਿਆ । ਤੇ ਜਦੋਂ ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਯੁਵਰਾਜ ਸਿੰਘ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਘਰ ਵਾਪਸ ਪਰਤ ਰਿਹਾ ਸੀ ਤਾਂ ਉਸ ਦੇ ਮੋਟਰਸਾਈਕਲ ਦਾ ਅਗਲਾ ਟਾਇਰ ਖੱਡ ਵਿਚ ਫਸ ਗਿਆ , ਜਿਸ ਕਾਰਨ ਉਹ ਆਪਣੇ ਮੋਟਰਸਾਈਕਲ ਤੋਂ ਡਿੱਗ ਗਿਆ। ਡਿੱਗਣ ਕਾਰਨ ਉਸ ਦੇ ਸਿਰ ਤੇ ਗੰਭੀਰ ਸੱਟ ਲੱਗ ਗਈ ।

ਸੂਚਨਾ ਮਿਲਦੇ ਸਾਰ ਹੀ ਪਰਿਵਾਰ ਦੇ ਵੱਲੋਂ ਯੁਵਰਾਜ ਸਿੰਘ ਨੂੰ ਹਸਪਤਾਲ ਪਹੁੰਚਾਇਆ ਗਿਆ । ਜਿੱਥੇ ਮਾਛੀਵਾੜਾ ਦੇ ਹਸਪਤਾਲ ਦੇ ਵਿੱਚ ਉਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਡਾਕਟਰਾਂ ਦੇ ਵੱਲੋਂ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ । ਜਦੋਂ ਯੁਵਰਾਜ ਸਿੰਘ ਨੂੰ ਲੁਧਿਆਣਾ ਐਂਬੂਲੈਂਸ ਦੇ ਵਿੱਚ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ । ਜ਼ਿਕਰਯੋਗ ਹੈ ਯੁਵਰਾਜ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ । ਤੇ ਪਰਿਵਾਰ ਦਾ ਇਸ ਸਮੇਂ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ । ਮ੍ਰਿਤਕ ਦੇ ਪਰਿਵਾਰਕ ਜੀਆਂ ਦੇ ਅੱਖਾਂ ਵਿੱਚੋਂ ਵਗਦੇ ਹੰਝੂ ਅਤੇ ਚੀਕ ਚਹਾੜਾ ਦੇਖਿਆ ਨਹੀਂ ਜਾ ਰਿਹਾ ।