Friday , October 7 2022

ਚਾਵਾਂ ਨਾਲ ਵਿਦੇਸ਼ ਭੇਜੀ ਸੀ ਪਤਨੀ ਪਰ ਵਾਪਰਿਆ ਅਜਿਹਾ ਜੋ ਕਦੇ ਸੋਚਿਆ ਵੀ ਨਹੀਂ ਸੀ

ਆਈ ਤਾਜਾ ਵੱਡੀ ਖਬਰ

ਅੱਜ ਦੇ ਸਮੇਂ ਵਿਚ ਜਿੱਥੇ ਬਹੁਤ ਸਾਰੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਉਥੇ ਹੀ ਆਏ ਦਿਨ ਅਜਿਹੇ ਕੇਸਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਜਿੱਥੇ ਕੁੜੀਆਂ ਨੂੰ ਵਿਦੇਸ਼ ਭੇਜਿਆ ਗਿਆ ਸੀ। ਤੇ ਉਨ੍ਹਾਂ ਦੇ ਵਿਦੇਸ਼ ਭੇਜਣ ਉਪਰ ਸਾਰਾ ਖਰਚਾ ਸਹੁਰੇ ਪਰਿਵਾਰ ਵੱਲੋਂ ਕੀਤਾ ਜਾ ਰਿਹਾ ਹੈ। ਇਸ ਤਰਾਂ ਦਾ ਹੀ ਇੱਕ ਕੇਸ ਸੋਸ਼ਲ ਮੀਡੀਆ ਉਪਰ ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਥੇ ਬੇਅੰਤ ਕੌਰ ਆਇਟਲਸ ਕਰਕੇ ਕੈਨੇਡਾ ਗਈ ਸੀ। ਜਿਸ ਦੇ ਪਤੀ ਲਵਪ੍ਰੀਤ ਵਲੋ ਉਸ ਨੂੰ ਕੈਨੇਡਾ ਨਾ ਬੁਲਾਏ ਜਾਣ ਕਾਰਨ ਖੁਦਕੁਸ਼ੀ ਕਰ ਲਈ ਸੀ। ਹੁਣ ਚਾਵਾਂ ਨਾਲ ਵਿਦੇਸ਼ ਭੇਜੀ ਪਤਨੀ ਵੱਲੋਂ ਅਜਿਹਾ ਕੀਤਾ ਗਿਆ ਹੈ ਜਿਸ ਬਾਰੇ ਸੋਚਿਆ ਵੀ ਨਹੀਂ ਸੀ।

ਆਏ ਦਿਨ ਹੀ ਅਜਿਹੇ ਸਾਹਮਣੇ ਆਉਣ ਵਾਲੇ ਕੇਸਾਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜਿਨ੍ਹਾਂ ਵਿੱਚ ਬਹੁਤ ਸਾਰੇ ਮੁੰਡੇ ਅਤੇ ਕੁੜੀਆਂ ਵੱਲੋਂ ਆਪਣੇ ਨਾਲ ਦੇ ਜੀਵਨ ਸਾਥੀ ਨੂੰ ਧੋਖਾ ਦਿੱਤਾ ਜਾ ਰਿਹਾ। ਹੁਣ ਕਸਬਾ ਕਲਾਨੌਰ ਤੋਂ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿੱਥੇ ਮਾਪਿਆਂ ਵੱਲੋਂ ਚਾਵਾਂ ਨਾਲ ਆਪਣੇ ਪੁੱਤਰ ਦਾ ਵਿਆਹ ਕੀਤਾ ਗਿਆ ਸੀ। ਨਵੰਬਰ 2015 ਦੇ ਵਿੱਚ ਕੀਤੇ ਗਏ ਇਸ ਵਿਆਹ ਤੋਂ ਬਾਅਦ ਫਰਵਰੀ 2017 ਵਿੱਚ ਨੂੰਹ ਨੂੰ ਆਇਲਟਸ ਕਰਵਾਉਣ ਤੋਂ ਬਾਅਦ ਆਸਟ੍ਰੇਲੀਆ ਭੇਜ ਦਿਤਾ ਗਿਆ ਸੀ। ਜਿੱਥੇ ਜਾ ਕੇ 8 ਮਹੀਨੇ ਤਕ ਸਭ ਕੁਝ ਸਹੀ ਚਲਦਾ ਰਿਹਾ ਅਤੇ ਫੋਨ ਵੀ ਲਗਾਤਾਰ ਕਰਦੀ ਸੀ।

ਉਸ ਤੋਂ ਬਾਅਦ ਉਸ ਵੱਲੋਂ ਪਤੀ, ਸੱਸ ਅਤੇ ਸਹੁਰੇ ਨਾਲ ਗਲਬਾਤ ਕਰਨੀ ਵੀ ਬੰਦ ਕਰ ਦਿੱਤੀ ਗਈ। ਸਹੁਰੇ ਪਰਿਵਾਰ ਵੱਲੋਂ ਆਪਣੀ ਨੂੰਹ ਦੇ ਖਰਚੇ ਲਈ 10 ਲੱਖ ਰੁਪਏ ਦੀ ਜ਼ਮੀਨ ਵੀ ਵੇਚੀ ਗਈ। ਉੱਥੇ ਹੀ ਸਹੁਰਾ ਪਰਿਵਾਰ ਵੱਲੋਂ ਲੱਖਾਂ ਰੁਪਏ ਦੀਆਂ ਫੀਸਾਂ ਲੈਪਟਾਪ ਜੇਬ ਖਰਚ ਵੀਜ਼ਾ ਅਤੇ ਹੋਰ ਸਮਾਨ ਦਾ ਖਰਚਾ ਕੀਤਾ ਗਿਆ। ਇਸ ਤੋਂ ਇਲਾਵਾ ਪਰਿਵਾਰ ਵੱਲੋਂ 16 ਲੱਖ ਬਦਲੇ ਇੱਕ ਕਿੱਲਾ ਜ਼ਮੀਨ ਵੀ ਵੇਚ ਦਿੱਤੀ ਗਈ। ਪਰ ਨੂੰਹ ਨੇ ਉਥੇ ਜਾ ਕੇ ਸਾਰਿਆਂ ਨਾਲ ਗੱਲਬਾਤ ਬੰਦ ਕਰ ਦਿੱਤੀ।

ਇਸ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ ਅਤੇ ਪੁਲਿਸ ਥਾਣਿਆਂ ਦੇ ਚੱਕਰ ਵੀ ਲਗਾਏ ਗਏ ਪਰ ਕਿਸੇ ਵੱਲੋਂ ਵੀ ਉਨ੍ਹਾਂ ਦੀ ਸਹਾਇਤਾ ਨਹੀਂ ਕੀਤੀ ਗਈ। ਹੁਣ ਪੀੜਤ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕਰਦੇ ਹੋਏ ਸਰਕਾਰ ਨੂੰ ਆਸਟ੍ਰੇਲੀਆ ਹਕੂਮਤ ਨਾਲ ਸੰਪਰਕ ਕਰਕੇ ਇਸ ਲੜਕੀ ਨੂੰ ਦੇਸ਼ ਭੇਜੇ ਜਾਣ ਅਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਇਸ ਘਟਨਾ ਨੂੰ ਲੈ ਕੇ ਮਨਪ੍ਰੀਤ ਬਹੁਤ ਜ਼ਿਆਦਾ ਦੁਖੀ ਮਨ ਨਾਲ ਆਪਣੇ ਵਿਆਹ ਦੀ ਐਲਬਮ ਵਿਖਾ ਰਿਹਾ ਸੀ। ਹੁਣ ਇਕ ਤੋਂ ਬਾਅਦ ਇਕ ਅਜਿਹੇ ਬਹੁਤ ਸਾਰੇ ਕੇਸ ਸਾਹਮਣੇ ਆ ਰਹੇ ਹਨ।