Sunday , July 25 2021

ਚਾਵਾਂ ਨਾਲ ਖੇਤ ਗਈ ਪੰਜਾਬਣ ਨੂੰ ਪ੍ਰੀਵਾਰ ਦੇ ਸਾਹਮਣੇ ਮਿਲੀ ਇਸ ਤਰਾਂ ਮੌਤ , ਦੇਖ ਨਿਕਲੀਆਂ ਸਭ ਦੀਆਂ ਧਾਹਾਂ

ਆਈ ਤਾਜਾ ਵੱਡੀ ਖਬਰ

ਪੰਜਾਬ ‘ਚ ਇਕ ਜਗਹ ਅਜਿਹਾ ਹਾਦਸਾ ਵਾਪਰਿਆ, ਜਿਸ ਨੂੰ ਦੇਖਣ ਤੋਂ ਬਾਅਦ ਸਭ ਦੀਆਂ ਧਾਹਾਂ ਨਿਕਲ ਗਈਆਂ , ਚਾਵਾਂ ਨਾਲ ਖੇਤ ਗਈ ਪੰਜਾਬਣ ਨੂੰ ਬੇਹੱਦ ਹੀ ਭਿਆਨਕ ਤਰੀਕੇ ਨਾਲ ਮੌਟ ਮਿਲੀ ਹੈ | ਪਰਿਵਾਰ ਦੇ ਸਾਹਮਣੇ ਮਿਲੀ ਇਕ ਪੰਜਾਬਣ ਨੂੰ ਮੌਤ ਸਭ ਨੂੰ ਹੈਰਾਨ ਕਰ ਰਹੀ ਹੈ | ਇਸ ਤਰਾਂ ਮੌਤ ਮਿਲੀ ਹੈ ਜਿਸ ਨੂੰ ਦੇਖਣ ਤੋਂ ਬਾਅਦ ਸਭ ਦੀਆਂ ਧਾਹਾਂ ਨਿਕਲ ਗਈਆਂ ਹਨ | ਪਰਿਵਾਰ ਨੇ ਨਹੀਂ ਸੀ ਸੋਚਿਆਂ ਹੋਣਾ ਕਿ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਨਾਲ ਅਜਿਹੀ ਘਟਨਾ ਵਾਪਰ ਜਾਵੇਗੀ |

ਪਰਿਵਾਰ ਨੇ ਆਪਣੇ ਮੈਂਬਰ ਨੂੰ ਬਚਾਉਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਅਜਿਹਾ ਨਾ ਹੋ ਸਕਿਆ | ਸਮਾਣਾ ਤੋਂ ਇਹ ਸਾਰੀ ਘਟਨਾ ਸਾਹਮਣੇ ਆਈ ਹੈ, ਜਿੱਥੇ ਨਜ਼ਦੀਕੀ ਪਿੰਡ ਫਤਿਹਗੜ੍ਹ ਛੰਨਾ ‘ਚ ਮਿੱਟੀ ਦੀ ਢਿੱਗ ਡਿੱਗਣ ਕਾਰਨ ਇਹ ਸਾਰੀ ਘਟਨਾ ਵਾਪਰੀ ਹੈ | ਮਿਟੀ ਦੀ ਢਿੱਗ ਦੇ ਹੇਠਾਂ ਦੱਬੇ ਜਾਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਹੈ | ਪਰਿਵਾਰਿਕ ਮੈਂਬਰਾਂ ਦੇ ਵਲੋਂ ਬਲਜੀਤ ਕੌਰ ਨੂੰ ਹਸਪਤਾਲ ‘ਚ ਵੀ ਭਰਤੀ ਕਰਵਾਇਆ ਗਿਆ, ਪਰ ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ |

ਲਾਸ਼ ਨੂੰ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਹੈ ਅਤੇ ਪੋ-ਸ-ਟ-ਮਾ-ਰ-ਟ-ਮ ਕਰਕੇ ਪਰਿਵਾਰ ਨੂੰ ਲਾਸ਼ ਦੇ ਦਿੱਤੀ ਗਈ ਹੈ | ਪੁਲਿਸ ਵੀ ਹਸਪਤਾਲ ਮੌਕੇ ‘ਤੇ ਪਹੁੰਚ ਗਈ ਸੀ ਅਤੇ ਆਪਣੇ ਪੱਧਰ ‘ਤੇ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿਤੀ ਸੀ | ਪਰਿਵਾਰ ਇਸ ਵੇਲੇ ਗੰਮ ਦੇ ਮਾਹੌਲ ਚ ਗਿਆ ਹੋਇਆ ਹੈ ਕਿਓਂਕਿ ਉਹ ਆਪਣੇ ਘਰ ਲਈ ਮਿਟੀ ਲੈਣ ਦੇ ਲਈ ਖੇਤਾਂ ਵਿਚ ਗਏ ਸਨ ਪਰ ਉੱਥੇ ਇਸ ਘਟਨਾ ਦੇ ਵਾਪਰਨ ਨਾਲ ਸਾਰਾ ਕੰਮ ਉੱਥੇ ਹੀ ਧਾਰਿਆ ਰਹਿ ਗਿਆ |

ਜਾਣਕਾਰੀ ਦੇ ਮੁਤਾਬਿਕ ਪਤੀ ਨਾਇਬ ਸੂਬੇਦਾਰ ਭਗਵੰਤ ਸਿੰਘ ਵਾਸੀ ਪਿੰਡ ਫਤਿਹਗੜ੍ਹ ਛੰਨਾਂ ਵਲੋਂ ਦੱਸਿਆ ਗਿਆ ਹੈ ਕਿ ਉਹ ਫ਼ੌਜ ‘ਚ ਨੌਕਰੀ ਕਰਦਾ ਹੈ ;ਤੇ ਹੁਣ ਛੁੱਟੀ ‘ਤੇ ਘਰ ਆਇਆ ਹੋਇਆ ਹੈ। ਉਹ ਆਪਣਾ ਘਰ ਬਣਾਉਣ ਦੇ ਲਈ ਮਿੱਟੀ ਦੀ ਭਰਤੀ ਪਾਉਣ ਲਈ ਆਪਣੀ ਪਤਨੀ ‘ਤੇ ਬੱਚਿਆਂ ਦੇ ਨਾਲ ਖੇਤਾਂ ‘ਚੋਂ ਮਿੱਟੀ ਦੀ ਟਰਾਲੀ ਭਰਨ ਗਏ ਸਨ | ਜਿਸ ਦੌਰਾਨ ਉਹ ਮਿਟੀ ਭਰ ਰਹੇ ਸਨ ਤਾਂ ਇਹ ਹਾਦਸਾ ਵਾਪਰ ਗਿਆ | ਜਿਸ ਤੋਂ ਬਾਅਦ ਬੇ-ਹੋ-ਸ਼ੀ ਦੀ ਹਾਲਤ ‘ਚ ਬਲਜੀਤ ਕੌਰ ਨੂੰ ਹਸਪਤਾਲ ਲਿਆਂਦਾ ਗਿਆ ਪਰ ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ |