Wednesday , December 7 2022

ਚਰਨਜੀਤ ਸਿੰਘ ਚੱਢਾ ਦੀ ਵੀਡੀਓ ਵਾਇਰਲ ਕਰਨ ਵਾਲਾ ਦੋਸ਼ੀ ਗੁਰਸੇਵਕ ਸਿੰਘ ਕਾਬੂ, ਦੇਖੋ ਵੀਡੀਓ

ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਅਸ਼ਲੀਲ ਵੀਡੀਓ ਬਣਾਉਣ ਦੇ ਨਾਂ ‘ਤੇ ਉਸ ਵੀਡੀਓ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕਰਨ ਵਾਲੇ ਚੌਥੇ ਦੋਸ਼ੀ ਗੁਰਸੇਵਕ ਸਿੰਘ ਨੂੰ ਥਾਣਾ ਨੰ. 6 ਦੀ ਪੁਲਿਸ ਨੇ ਅੱਜ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਜਿਸ ਵੀਡੀਓ ਦੇ ਆਧਾਰ ‘ਤੇ ਚਰਨਜੀਤ ਚੱਢਾ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ।

ਉਹ ਵੀਡੀਓ ਅੱਜ ਫੜੇ ਗਏ ਗੁਰਸੇਵਕ ਸਿੰਘ ਨੇ ਬਣਾਈ ਸੀ। ਥਾਣਾ ਨੰ. 6 ਦੇ ਇੰਸਪੈਕਟਰ ਵਿਮਲਕਾਂਤ ਨੇ ਦੱਸਿਆ ਕਿ ਚਰਨਜੀਤ ਸਿੰਘ ਚੱਢਾ ਨੇ ਕੁਝ ਸਮਾਂ ਪਹਿਲਾਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਕੁਝ ਲੋਕ ਉਸ ਦੀ ਅਸ਼ਲੀਲ ਵੀਡੀਓ ਬਣੀ ਹੋਣ ਦੀ ਧਮਕੀ ਦੇ ਕੇ ਬਲੈਕਮੇਲ ਕਰ ਰਹੇ ਹਨ। ਜਿਨ੍ਹਾਂ ਨੇ ਬਦਲੇ ਵਿਚ ਉਸ ਇਕ ਕਰੋੜ ਰੁਪਏ ਦੀ ਮੰਗ ਕੀਤੀ।

ਪੁਲਿਸ ਨੇ ਜਾਂਚ ਤੋਂ ਬਾਅਦ 4 ਵਿਅਕਤੀਆਂ ‘ਤੇ ਮਾਮਲਾ ਦਰਜ ਕਰ ਕੇ 3 ਨੂੰ ਗ੍ਰਿਫਤਾਰ ਕਰ ਲਿਆ। ਜਦੋਂ ਕਿ ਇਸ ਮਾਮਲੇ ਵਿਚ ਚੌਥਾ ਦੋਸ਼ੀ ਗੁਰਸੇਵਕ ਸਿੰਘ ਅਜੇ ਫਰਾਰ ਸੀ, ਜਿਸ ਨੂੰ ਅੱਜ ਥਾਣਾ ਨੰ. 6 ਦੀ ਪੁਲਿਸ ਨੇ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ। ਉਕਤ ਲੋਕ ਖੁਦ ਨੂੰ ਅਖਬਾਰ ਦੇ ਫੋਟੋਗ੍ਰਾਫਰ ਦੱਸ ਰਹੇ ਸਨ।

ਇੰਸਪੈਕਟਰ ਵਿਮਲਕਾਂਤ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੁਲਿਸ ਨੇ ਪਹਿਲਾਂ ਹੀ ਸੁਖਦੇਵ ਸਿੰਘ, ਦਵਿੰਦਰ ਸੂਦ, ਇੰਦਰਜੀਤ ਸਿੰੰਘ ਨੂੰ ਗ੍ਰਿਫਤਾਰ ਕਰ ਲਿਆ ਸੀ। ਪੁਲਿਸ ਨੇ ਅੱਜ ਗੁਰਸੇਵਕ ਨੂੰ ਗ੍ਰਿਫਤਾਰ ਕਰ ਲਿਆ।

ਗੁਰਸੇਵਕ ਨੇ ਚਰਨਜੀਤ ਦੇ ਹੋਟਲ ਵਿਚ ਬਣਾਈ ਸੀ ਉਸ ਦੀ ਵੀਡੀਓ

ਫੜੇ ਗਏ ਦੋਸ਼ੀ ਗੁਰਸੇਵਕ ਸਿੰਘ ਤੇ ਇਸ ਤੋਂ ਪਹਿਲਾਂ ਫੜੇ ਗਏ ਇੰਦਰਜੀਤ ਸਿੰਘ ਚਰਨਜੀਤ ਸਿੰਘ ਚੱਢਾ ਦੇ ਹੋਟਲ ਵਿਚ ਕੰਮ ਕਰਦੇ ਸਨ, ਜਿਨ੍ਹਾਂ ਨੇ ਹੋਟਲ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਚਰਨਜੀਤ ਦੀ ਵੀਡੀਓ ਕਲਿੱਪ ਵੇਖ ਉਸ ਨੂੰ ਆਪਣੇ ਮੋਬਾਇਲ ‘ਤੇ ਸੇਵ ਕਰ ਲਿਆ ਤੇ ਬਾਅਦ ਵਿਚ ਸੁਖਦੇਵ ਸਿੰਘ ਤੇ ਇੰਦਰਜੀਤ ਸਿੰਘ ਰਾਹੀਂ ਚਰਨਜੀਤ ਨੂੰ ਬਲੈਕਮੇਲ ਕਰਨ ਲੱਗੇ।

ਫੜੇ ਗਏ ਦੋਸ਼ੀ ਸੁਖਦੇਵ ਸਿੰਘ ਤੇ ਦਵਿੰਦਰ ਸੂਦ ਨੇ ਪੁਲਿਸ ਨੂੰ ਦੱਸਿਆ ਕਿ ਵੀਡੀਓ ਸੀ. ਸੀ. ਟੀ. ਵੀ. ਕੈਮਰੇ ਤੋਂ ਗੁਰਸੇਵਕ ਤੇ ਇੰਦਰਜੀਤ ਨੇ ਬਣਾਈ ਸੀ। ਇੰਦਰਜੀਤ ਗੁਰਸੇਵਕ ਦਾ ਹੀ ਪੁੱਤਰ ਹੈ। ਦੋਵੇਂ ਚਰਨਜੀਤ ਦੇ ਹੋਟਲ ਵਿਚ ਨੌਕਰੀ ਕਰਦੇ ਸਨ।