Monday , October 18 2021

ਘੁਬਾਇਆ ਪ੍ਰੀਵਾਰ ਚ ਆਈ ਅਜਿਹੀ ਖੁਸ਼ੀ ਦੀ ਖਬਰ ਮਿਲ ਰਹੀਆਂ ਸਾਰੇ ਪਾਸਿਓਂ ਵਧਾਈਆਂ

ਤਾਜਾ ਵੱਡੀ ਖਬਰ

ਸੁਪਨਿਆਂ ਦੀ ਉਡਾਣ ਵੀ ਬੜੀ ਰੋਮਾਂਚਕ ਹੁੰਦੀ ਹੈ ਜਿਸ ਨੂੰ ਪੂਰਾ ਕਰਨ ਦੌਰਾਨ ਕਈ ਤਰ੍ਹਾਂ ਦੇ ਚੰਗੇ ਮਾੜੇ ਦੌਰ ਸਫ਼ਰ ਵਿੱਚ ਆਉਂਦੇ ਹਨ। ਪਰ ਇਨ੍ਹਾਂ ਸਾਰਿਆਂ ਪੜਾਵਾਂ ਨੂੰ ਪਾਰ ਕਰਨ ਵਾਲਾ ਹੀ ਅਸਲੀ ਵਿਜੇਤਾ ਹੁੰਦਾ ਹੈ। ਕਿਉਂਕਿ ਆਪਣੇ ਮਨ ਨੂੰ ਇਕਾਗਰ ਚਿੱਤ ਰੱਖਣ ਵਾਲਾ ਅਤੇ ਆਪਣੀ ਮੰਜ਼ਿਲ ਦੇ ਵੱਲ ਜਾਣ ਵਾਲੇ ਰਸਤੇ ਤੋਂ ਨਾ ਭਟਕ ਵਾਲਾ ਹੀ ਅਜਿਹਾ ਹਿੰਮਤੀ ਕਾਰਨਾਮਾ ਕਰ ਸਕਦਾ ਹੈ। ਅਜਿਹਾ ਹੀ ਇੱਕ ਕਾਰਨਾਮਾ ਕਰ ਦਿਖਾਇਆ ਹੈ ਪੰਜਾਬ ਸੂਬੇ ਦੀ ਇਕ ਹੋਣਹਾਰ ਮੁਟਿਆਰ ਨੇ ਜਿਸ ਦਾ ਨਾਮ ਹੈ ਗੁਰਪ੍ਰੀਤ ਕੌਰ।

ਦਿੱਲੀ ਜੁਡੀਸ਼ੀਅਲ ਸਰਵਿਸ ਦੀ ਪ੍ਰੀਖਿਆ ਵਿਚੋਂ ਪਾਸ ਹੋ ਕੇ ਗੁਰਪ੍ਰੀਤ ਕੌਰ ਨੇ ਜੱਜ ਬਣ ਆਪਣਾ ਸੁਪਨਾ ਪੂਰਾ ਕੀਤਾ ਹੈ। ਦੱਸ ਦਈਏ ਕਿ ਇਹ ਮੁਟਿਆਰ ਪੰਜਾਬ ਦੇ ਪੱਟੀ ਏਰੀਏ ਦੇ ਵਿੱਚ ਪੈਂਦੇ ਪਿੰਡ ਘੁਬਾਇਆ ਦੀ ਜੰਮਪਲ ਹੈ ਜੋ ਸਾਬਕਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਦੀ ਲੜਕੀ ਅਤੇ ਫਾਜ਼ਿਲਕਾ ਦੇ ਮੌਜੂਦਾ ਵਿਧਾਇਕ ਦਵਿੰਦਰ ਘੁਬਾਇਆ ਦੀ ਭੈਣ ਹੈ। ਪਰਿਵਾਰ ਅੰਦਰ ਆਈ ਹੋਈ ਇਸ ਖੁਸ਼ਖਬਰੀ ਕਾਰਨ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

ਆਪਣੇ ਜੱਜ ਬਣ ਦੇ ਸਫਰ ਦੌਰਾਨ ਗੁਰਪ੍ਰੀਤ ਕੌਰ ਨੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਡੀ ਏ ਵੀ ਸਕੂਲ ਜਲਾਲਾਬਾਦ ਤੋਂ ਕੀਤੀ ਜਿਸ ਤੋਂ ਬਾਅਦ ਉਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀਏ ਐਲਐਲਬੀ ਦੀ ਡਿਗਰੀ ਪ੍ਰਾਪਤ ਕੀਤੀ। ਗੁਰਪ੍ਰੀਤ ਨੇ ਦੱਸਿਆ ਕਿ ਉਸ ਨੂੰ ਡੀਏਵੀ ਸਕੂਲ ਦੌਰਾਨ ਹੀ ਟੀਚਰਾਂ ਵੱਲੋਂ ਅਗਾਂਹ ਵਧਣ ਵਾਸਤੇ ਪ੍ਰੇਰਿਤ ਕੀਤਾ ਜਾਂਦਾ ਸੀ। ਘਰਦਿਆਂ ਨੇ ਵੀ ਉਸ ਨੂੰ ਪੜ੍ਹਾਈ ਦੌਰਾਨ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ। ਜਿਸਦੇ ਸਦਕਾ ਹੀ ਉਸ ਨੇ ਦਿੱਲੀ ਜੁਡੀਸ਼ੀਅਲ ਸਰਵਿਸ ਵੱਲੋਂ ਲਈ ਗਈ

ਪ੍ਰੀਖਿਆ ਨੂੰ ਪਾਸ ਕਰ ਜੱਜ ਬਣਨ ਦਾ ਮਾਣ ਹਾਸਲ ਕੀਤਾ ਹੈ। ਗੁਰਪ੍ਰੀਤ ਕੌਰ ਨੇ ਆਖਿਆ ਕਿ ਮੈਂ ਜੱਜ ਬਣਨ ਵਿਚ ਕਾਮਯਾਬ ਹੋਈ ਹਾਂ ਅਤੇ ਮੈਂ ਵਿਸ਼ਵਾਸ ਵੀ ਦਿਵਾਉਣਾ ਚਾਹੁੰਦੀ ਹਾਂ ਕਿ ਜਿਸ ਆਹੁਦੇ ‘ਤੇ ਪ੍ਰਮਾਤਮਾ ਨੇ ਮੈਨੂੰ ਪਹੁੰਚਾਇਆ ਹੈ। ਉਸ ਕੁਰਸੀ ਉੱਤੇ ਬੈਠ ਕੇ ਮੈਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਵਾਂਗੀ। ਆਪਣੀ ਬੇਟੀ ਦੇ ਜੱਜ ਬਣਨ ਦੀ ਖੁਸ਼ਖਬਰੀ ਉੱਪਰ ਬੋਲਦਿਆਂ ਹੋਇਆਂ ਸਾਬਕਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੇ ਆਖਿਆ ਕਿ ਉਨ੍ਹਾਂ ਵਾਸਤੇ ਅਤੇ ਉਨ੍ਹਾਂ ਦੇ ਹਲਕੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਬੇਟੀ ਜੱਜ ਬਣੀ ਹੈ। ਅਸੀਂ ਸਾਰੇ ਗੁਰਪ੍ਰੀਤ ਕੌਰ ਦੀ ਇਸ ਸਫ਼ਲਤਾ ਤੋਂ ਬੇਹੱਦ ਖੁਸ਼ ਹਾਂ।