ਘਰ ਦੇ ਬਾਹਰ ਬੈਠੀਆਂ ਔਰਤਾਂ ਨਾਲ ਇਸ ਤਰਾਂ ਹੋਇਆ ਮੌਤ ਦਾ ਤਾਂਡਵ , ਛਾਈ ਇਲਾਕੇ ਚ ਸੋਗ ਦੀ ਲਹਿਰ

ਤਾਜਾ ਵੱਡੀ ਖਬਰ

ਘਰ ਦੇ ਬਾਹਰ ਬੈਠੀਆਂ ਦੋ ਔਰਤਾਂ ਨੂੰ ਭਿਆਨਕ ਮੌਤ ਆਈ ਹੈ,ਇਸ ਘਟਨਾ ਦੇ ਵਾਪਰਨ ਨਾਲ ਇਲਾਕੇ ਚ ਸੋਗ ਦੀ ਲਹਿਰ ਫੈਲ ਚੁੱਕੀ ਹੈ। ਹਰ ਪਾਸੇ ਗੰਮ ਦਾ ਮਾਹੌਲ ਹੈ, ਕਿਉਂਕਿ ਇਹ ਜੋ ਹਾਦਸਾ ਵਾਪਰਿਆ ਹੈ ਇਸਨੂੰ ਵੇਖ ਸੱਭ ਦੀਆਂ ਧਾਹਾਂ ਨਿਕਲ ਗਈਆਂ ਨੇ, ਔਰਤਾਂ ਨੇ ਕਦੇ ਨਹੀਂ ਸੋਚਿਆ ਹੋਣਾ ਕਿ ਉਹਨਾਂ ਨੂੰ ਇਸ ਤਰੀਕੇ ਨਾਲ ਮੌਤ ਆਵੇਗੀ। ਘਰ ਦੇ ਬਾਹਰ ਬੈਠੀਆਂ ਇਹ ਔਰਤਾਂ ਜਿੱਥੇ ਮੌਤ ਦੇ ਮੂੰਹ ਚ ਚਲੀਆਂ ਗਈਆਂ, ਉਥੇ ਹੀ ਇੱਕ ਬੱਚਾ ਗੰਭੀਰ ਰੂਪ ਚ ਜ਼ਖਮੀ ਹੋ ਗਿਆ। ਇਲਾਕੇ ਚ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਸੋਗ ਦੀ ਲਹਿਰ ਦੋੜ ਚੁੱਕੀ ਹੈ, ਹਰ ਕਿਸੇ ਚ ਰੋਸ ਵੀ ਵੇਖਣ ਨੂੰ ਮਿਲ ਰਹੀ ਹੈ।

ਇਸ ਘਟਨਾ ਚ ਜਿੱਥੇ ਦੋ ਪਰਿਵਾਰਾਂ ਦੇ ਮੈਂਬਰ ਦੂਰ ਹੋ ਗਏ ਉਥੇ ਹੀ ਨੇੜੇ ਖੇਡ ਰਿਹਾ ਇੱਕ ਬੱਚਾ ਗੰਭੀਰ ਜ਼ਖਮੀ ਹੋ ਗਿਆ। ਬਹਾਦਰਗੜ੍ਹ ਦੇ ਵਿੱਚ ਇਹ ਘਟਨਾ ਵਾਪਰੀ ਹੈ ਇਥੇ ਹੀਰਾ ਕਾਲੋਨੀ ਰੋਡ ਤੇ ਬੇਹੱਦ ਦਰਦਨਾਕ ਘਟਨਾ ਨੇ ਕਹਿਰ ਮਚਾਇਆ ਹੈ। ਆਪਣੇ ਘਰ ਦੇ ਬਾਹਰ ਬੈਠੀਆਂ ਦੋ ਔਰਤਾਂ ਜਿੱਥੇ ਇਕ ਆਲਟੋ ਕਾਰ ਚਾਲਕ ਦੀ ਲਪੇਟ ਚ ਆ ਗਈਆਂ ਇੱਥੇ ਹੀ ਇੱਕ ਬੱਚਾ ਵੀ ਜ਼ਖਮੀ ਹੋ ਗਿਆ। ਜਾਣਕਾਰੀ ਜੋ ਹੱਥ ਲੱਗੀ ਹੈ ਉਸਦੇ ਮੁਤਾਬਿਕ ਜਮਨਾ ਦੇਵੀ ਆਪਣੇ ਘਰ ਦੇ ਬਾਹਰ ਬੈਠੀ ਹੋਈ ਸੀ ਉਸ ਨਾਲ ਉਸਦੀ ਗਵਾਂਡਣ ਚਰਨਜੀਤ ਕੌਰ ਗਲਬਾਤ ਕਰ ਰਹੀ ਸੀ,ਜਮਨਾ ਦੇਵੀ ਦਾ ਪੋਤਾ ਜੋ ਮਹਿਜ ਦੋ ਸਾਲਾਂ ਦਾ ਸੀ ਉਹ ਵੀ ਨੇੜੇ ਹੀ ਖੇਡ ਰਿਹਾ ਸੀ।

ਇਸੇ ਦੌਰਾਨ ਦਰਦਨਾਕ ਘਟਨਾ ਨੇ ਅੰਜਾਮ ਲਿਆ ਆਲਟੋ ਚਾਲਕ ਕੋਲੋਂ ਕਾਰ ਬੇਕਾਬੂ ਹੋ ਗਈ ਅਤੇ ਉਹ ਔਰਤਾਂ ਨਾਲ ਜਾ ਟਕਰਾਈ। ਇਸ ਹਾਦਸੇ ਚ ਦੋਨੋਂ ਔਰਤਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ 2 ਸਾਲਾਂ ਦਾ ਖੁਸ਼ਹਾਲ ਜੌ ਖੇਡ ਰਿਹਾ ਸੀ ਉਹ ਜ਼ਖਮੀ ਹੋ ਗਿਆ।ਜਿਕਰਯੋਗ ਹੈ ਕਿ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਕਾਰ ਚਾਲਕ ਮੌਕੇ ਤੌ ਫ਼ਰਾਰ ਹੋ ਗਿਆ ,ਉਥੇ ਹੀ ਮੌਕੇ ਤੇ ਪਹੁੰਚੀ ਪੁਲਸ ਕਾਰਵਾਈ ਅਮਲ ਚ ਲਿਆ ਰਹੀ ਹੈ। ਪੁਲਸ ਨੇ ਕਾਰ ਨੂੰ ਕਬਜ਼ੇ ਦੇ ਵਿੱਚ ਲੈਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਨੂੰ ਅੰਜਾਮ ਦੇ ਕਿ ਜਿੱਥੇ ਕਾਰ ਚਾਲਕ ਮੌਕੇ ਤੋਂ ਫ਼ਰਾਰ ਦਸਿਆ ਜਾ ਰਿਹਾ ਹੈ ਉਥੇ ਹੀ ਪੁਲਸ ਆਪਣੇ ਪੱਧਰ ਤੇ ਕਾਰਵਾਈ ਕਰ ਰਹੀ ਹੈ।

ਇਹ ਜੋ ਘਟਨਾ ਵਾਪਰੀ ਹੈ ਇਸਦੇ ਵਾਪਰਨ ਤੌ ਬਾਅਦ ਇਲਾਕੇ ਚ ਸੋਗ ਦਾ ਮਾਹੌਲ ਹੈ, ਹਰ ਕੋਈ ਗੰਮ ਚ ਡੁੱਬਿਆ ਪਿਆ ਹੈ,ਦੂਜੇ ਪਾਸੇ ਲੋਕਾਂ ਚ ਰੋਸ ਵੀ ਵੇਖਣ ਨੂੰ ਮਿਲ ਰਿਹਾ ਹੈ। ਵੀਰਵਾਰ ਸਵੇਰੇ ਬਹਾਦਰਗੜ੍ਹ ਦੀ ਹੀਰਾ ਕਾਲੋਨੀ ਚ ਇਹ ਸਾਰੀ ਭਿਆਨਕ ਘਟਨਾ ਵਾਪਰੀ ਹੈ,ਜਿਸ ਚ ਦੋ ਔਰਤਾਂ ਦੀ ਮੌਤ ਹੋ ਗਈ ਹੈ ਅਤੇ ਮਾਸੂਮ ਗੰਭੀਰ ਜ਼ਖਮੀ ਹੋ ਗਿਆ ਹੈ।